-ਜ਼ਿਲ੍ਹਾ ਰੈੱਡ ਕਰਾਸ ਵੱਲੋਂ ਅਲਿਮਕੋ, ਕਾਨਪੁਰ ਦੇ ਸਹਿਯੋਗ ਨਾਲ ਦਿਵਿਆਂਗਜਨ ਸ਼ਨਾਖਤੀ ਕੈਂਪ ਲਗਾਇਆ, – ਸ਼ਨਾਖਤ ਕੀਤੇ 35 ਦਿਵਿਯਾਂਗਜਨਾਂ ਨੂੰ ਟਰਾਈਸਾਈਕਲ, ਵਹੀਲ ਚੇਅਰ, ਕੰਨਾਂ ਦੀ ਮਸ਼ੀਨਾਂ ਆਦਿ ਕਰਵਾਏ ਜਾਣਗੇ ਮੁਹੱਈਆ,
- 122 Views
- kakkar.news
- November 14, 2022
- Health Punjab
-ਜ਼ਿਲ੍ਹਾ ਰੈੱਡ ਕਰਾਸ ਵੱਲੋਂ ਅਲਿਮਕੋ, ਕਾਨਪੁਰ ਦੇ ਸਹਿਯੋਗ ਨਾਲ ਦਿਵਿਆਂਗਜਨ ਸ਼ਨਾਖਤੀ ਕੈਂਪ ਲਗਾਇਆ
– ਸ਼ਨਾਖਤ ਕੀਤੇ 35 ਦਿਵਿਯਾਂਗਜਨਾਂ ਨੂੰ ਟਰਾਈਸਾਈਕਲ, ਵਹੀਲ ਚੇਅਰ, ਕੰਨਾਂ ਦੀ ਮਸ਼ੀਨਾਂ ਆਦਿ ਕਰਵਾਏ ਜਾਣਗੇ ਮੁਹੱਈਆ
ਜ਼ੀਰਾ (ਫਿਰੋਜ਼ਪੁਰ), 14 ਨਵੰਬਰ (ਸੁਭਾਸ਼ ਕੱਕੜ)
ਡਿਪਟੀ ਕਮਿਸ਼ਨਰ ਫਿਰੋਜ਼ਪੁਰ ਮੈਡਮ ਅਮ੍ਰਿਤ ਸਿੰਘ ਆਈ.ਏ.ਐਸ. ਦੇ ਦਿਸ਼ਾ-ਨਿਰਦੇਸ਼ਾਂ ਹੇਠ ਦਿਵਿਯਾਂਗਜਨਾਂ ਨੂੰ ਉਪਕਰਨ ਮੁਹੱਈਆ ਕਰਵਾਉਣ ਲਈ ਸਰਕਾਰੀ ਕੰਨਿਆ ਸੀ.ਸੈ. ਸਕੂਲ ਜ਼ੀਰਾ ਵਿਖੇ ਜ਼ਿਲ੍ਹਾ ਰੈੱਡ ਕਰਾਸ ਫਿਰੋਜ਼ਪੁਰ ਵੱਲੋਂ ਅਲਿਮਕੋ, ਕਾਨਪੁਰ ਦੇ ਸਹਿਯੋਗ ਨਾਲ ਸ਼ਨਾਖਤੀ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ 35 ਦਿਵਿਯਾਂਗਜਨਾਂ ਦੀ ਸ਼ਨਾਖਤ ਕੀਤੀ ਗਈ। ਇਸ ਕੈਂਪ ਵਿੱਚ ਸ੍ਰੀ ਗਗਨਦੀਪ ਸਿੰਘ ਐਸ.ਡੀ.ਐਮ. ਜ਼ੀਰਾ, ਸ੍ਰੀ ਰਾਕੇਸ਼ ਸ਼ਰਮਾ ਪ੍ਰਿੰਸੀਪਲ ਸਰਕਾਰੀ ਸੀ.ਸੈ. ਸਕੂਲ, ਸ੍ਰੀ ਵਿਨੋਦ ਕੁਮਾਰ ਨਾਇਬ ਤਹਿਸੀਲਦਾਰ ਜ਼ੀਰਾ, ਡਾ. ਮਨਦੀਪ ਕੌਰ ਪੁਰੇਵਾਲ ਸੀਨੀਅਰ ਮੈਡੀਕਲ ਅਫਸਰ ਜ਼ੀਰਾ ਹਾਜ਼ਰ ਸਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਅਸ਼ੋਕ ਬਹਿਲ ਸਕੱਤਰ ਰੈੱਡ ਕਰਾਸ ਨੇ ਦੱਸਿਆ ਕਿ ਇਨ੍ਹਾਂ ਸ਼ਨਾਖਤ ਕੀਤੇ ਦਿਵਿਯਾਂਗਜਨਾਂ ਨੂੰ ਟਰਾਈਸਾਈਕਲ, ਵਹੀਲ ਚੇਅਰ, ਕੰਨਾਂ ਦੀ ਮਸ਼ੀਨਾਂ ਆਦਿ ਵੱਖ-ਵੱਖ ਤਰ੍ਹਾਂ ਦੇ ਉਪਕਰਨ ਮੁਹੱਈਆ ਕਰਵਾਏ ਜਾਣਗੇ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਲੜੀ ਵਿੱਚ ਇਸ ਦੇ ਅਗਲੇ ਕੈਂਪ 15 ਨਵੰਬਰ 2022 ਮੰਗਲਵਾਰ ਨੂੰ ਸਰਕਾਰੀ ਹਸਪਤਾਲ ਮੱਖੂ, 16ਨਵੰਬਰ 2022 ਬੁੱਧਵਾਰ ਨੂੰ ਬੀ.ਡੀ.ਪੀ.ਓ ਦਫਤਰ ਗੁਰੂਹਰਸਹਾਏ, 17 ਨਵੰਬਰ 2022 ਵੀਰਵਾਰ ਨੂੰ ਸਿਵਲ ਹਸਪਤਾਲ ਮਮਦੋਟ 18 ਨਵੰਬਰ 2022 ਸ਼ੁਕਰਵਾਰ ਨੂੰ ਸਰਕਾਰੀ ਸੀ.ਸੈ. ਸਕੂਲ (ਲੜਕੇ) ਫਿਰੋਜ਼ਪੁਰ ਵਿਖੇ ਲਗਾਏ ਜਾਣਗੇ। ਉਨ੍ਹਾਂ ਅਪੀਲ ਕੀਤੀ ਕਿ ਦਿਵਿਯਾਂਗਜਨ ਇਨ੍ਹਾਂ ਕੈਂਪਾ ਦਾ ਵੱਧ ਤੋਂ ਵੱਧ ਲਾਭ ਉਠਾਉਣ।


