ਸਿਵਲ ਸਰਜਨ ਨੇ ਸਰਕਾਰੀ ਹਸਪਤਾਲ ‘ਚ ਪਹੁੰਚ ਕੇ ਅਚਾਨਕ ਕੀਤੀ ਚੈਕਿੰਗ
- 128 Views
- kakkar.news
- November 15, 2022
- Punjab
ਸਿਵਲ ਸਰਜਨ ਨੇ ਸਰਕਾਰੀ ਹਸਪਤਾਲ ‘ਚ ਪਹੁੰਚ ਕੇ ਅਚਾਨਕ ਕੀਤੀ ਚੈਕਿੰਗ
ਫਾਜ਼ਿਲਕਾ 15 ਨਵੰਬਰ 2022 (ਸਿਟੀਜ਼ਨਜ਼ ਵੋਇਸ)
ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ਵਿੱਚ ਅਚਾਨਕ ਸਿਵਲ ਸਰਜਨ ਪਹੁੰਚੇ ਜਿਨ੍ਹਾਂ ਵੱਲੋਂ ਮੌਕੇ ‘ਤੇ ਚੈਕਿੰਗ ਕੀਤੀ ਗਈ ਤਾਂ ਕਲਰਕ ਦੇ ਦਫ਼ਤਰ ਵਿੱਚ ਕੁਰਸੀ ‘ਤੇ ਦਰਜਾ ਚਾਰ ਕਰਮਚਾਰੀ ਮੋਬਾਈਲ ਚਲਾਉਂਦੇ ਨਜ਼ਰ ਆਏ ਜਦਕਿ ਉਧਰ ਸਫਾਈ ਵਿਵਸਥਾ ਨਾ ਹੋਣ ਕਰਕੇ ਸਿਵਲ ਸਰਜਨ ਭੜਕ ਗਏ ਤੇ ਉਨ੍ਹਾਂ ਨੇ ਤੁਰੰਤ ਮੌਕੇ ਤੇ ਮੌਜੂਦ ਐਸਐਮਓ ਨੂੰ ਇਨ੍ਹਾਂ ਕਰਮਚਾਰੀਆਂ ਨੂੰ ਬਦਲਣ ਦੇ ਹੁਕਮ ਦੇ ਦਿੱਤੇ।ਦਰਅਸਲ ਇਧਰ ਕਰਮਚਾਰੀ ਮੋਬਾਈਲ ਚਲਾ ਰਹੇ ਸਨ ਤੇ ਉੱਧਰ ਹਸਪਤਾਲ ਵਿੱਚ ਸਫਾਈ ਵਿਵਸਥਾ ਦਾ ਬੁਰਾ ਹਾਲ ਸੀ। ਹਰ ਵਾਰਡ ਦੇ ਵਿੱਚ ਪੱਖਿਆਂ ਤੇ ਮਿੱਟੀ ਜੰਮੀ ਹੋਈ ਸੀ। ਪੀਣ ਵਾਲੇ ਪਾਣੀ ਵਾਲੀ ਜਗ੍ਹਾ ਤੇ ਵੀ ਸਫ਼ਾਈ ਨਹੀਂ ਸੀ। ਜਦਕਿ ਇਸ ਬਾਰੇ ਸਵਾਲ ਜਦੋਂ ਸਿਵਲ ਸਰਜਨ ਨੂੰ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਐਸਐਮਓ ਨੂੰ ਹਦਾਇਤ ਜਾਰੀ ਕੀਤੀ ਗਈ ਹੈ ਕਿ ਰੋਸਟਰ ਬਣਾ ਕੇ ਸਮੇਂ ਵਾਈਸ ਲਿਖਤੀ ਵਿੱਚ ਸਫਾਈ ਵਿਵਸਥਾ ਦਾ ਬਿਓਰਾ ਤਿਆਰ ਕੀਤਾ ਜਾਵੇ ਕਿ ਕੌਣ ਕੰਮ ਕਰ ਰਿਹਾ ਹੈ ਕੌਣ ਨਹੀਂ।


