ਸਮਾਜ ਨੂੰ ਅੱਗੇ ਲਿਜਾਣ ਵਿੱਚ ਅਹਿਮ ਭੂਮਿਕਾ ਨਿਭਾਉਂਦੀ ਹੈ ‘ਨਾਰੀ’: ਰਣਜੀਤ ਸਿੰਘ ਐੱਸ ਡੀ ਐੱਮ।
- 262 Views
- kakkar.news
- November 15, 2022
- Education Punjab
ਸਮਾਜ ਨੂੰ ਅੱਗੇ ਲਿਜਾਣ ਵਿੱਚ ਅਹਿਮ ਭੂਮਿਕਾ ਨਿਭਾਉਂਦੀ ਹੈ ‘ਨਾਰੀ’: ਰਣਜੀਤ ਸਿੰਘ ਐੱਸ ਡੀ ਐੱਮ।
ਰਾਜਾ ਰਾਮਮੋਹਨ ਰੌਏ ਦੇ 250ਵੇ ਜਨਮ ਦਿਵਸ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ਆਯੋਜਿਤ।
ਨਾਰੀ ਸ਼ਕਤੀ ਜਾਗਰੂਕਤਾ ਰੈਲੀ ਕੱਢੀ ਅਤੇ ਵਿਸ਼ੇਸ਼ ਸੈਮੀਨਰ ਕਰਵਾਇਆ।
ਫ਼ਿਰੋਜ਼ਪੁਰ 15 ਨਵੰਬਰ 2022 (ਸੁਭਾਸ਼ ਕੱਕੜ)
ਦੇਸ਼ ਦੀ ਆਜ਼ਾਦੀ ਦੀ 75ਵੀ ਵਰ੍ਹੇਗੰਢ ਮੌਕੇ ,ਆਜ਼ਾਦੀ ਕਾ ਅੰਮ੍ਰਿਤ ਮਹਾਂ ਉਤਸਵ ਨੂੰ ਸਮਰਪਿਤ ਕਰਵਾਏ ਜਾ ਰਹੇ ਸਮਾਗਮਾਂ ਦੀ ਲੜੀ ਵਿੱਚ ਦੇਸ਼ ਦੇ ਮਹਾਨ ਸਮਾਜ ਸੁਧਾਰਕ ਅਤੇ ਸਿੱਖਿਆ ਮਾਹਿਰ ਰਾਜਾ ਰਾਮ ਮੋਹਨ ਰੋਏ ਜੀ ਦੇ 250ਵੇ ਜਨਮ ਦਿਹਾਡ਼ੇ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ਅਤੇ ਨਾਰੀ ਸ਼ਕਤੀ ਜਾਗਰੂਕਤਾ ਰੈਲੀ ਭਾਰਤ ਸਰਕਾਰ ਦੇ ਸੱਭਿਆਚਾਰਕ ਮੰਤਰਾਲੇ ਦੇ ਸੰਗਠਨ ਰਾਜਾ ਰਾਮ ਮੋਹਨ ਰਾਏ ਲਾਇਬਰੇਰੀ ਫਾਊਂਡੇਸ਼ਨ ਕੋਲਕਤਾ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਫਿਰੋਜ਼ਪੁਰ ਅਤੇ ਜ਼ਿਲ੍ਹਾ ਸਿੱਖਿਆ ਦਫਤਰ (ਸੈਕੰਡਰੀ ਸਿੱਖਿਆ) ਦੇ ਸਹਿਯੋਗ ਨਾਲ ਸਥਾਨਕ ਦੇਵ ਸਮਾਜ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿੱਚ ਕਰਵਾਇਆ ਗਿਆ, ਜਿਸ ਵਿਚ ਸ.ਰਣਜੀਤ ਸਿੰਘ ਭੁੱਲਰ ਐੱਸ ਡੀ ਐੱਮ ਫਿਰੋਜ਼ਪੁਰ ਬਤੌਰ ਮੁੱਖ ਮਹਿਮਾਨ ਪਹੁੰਚੇ । ਸਮਾਗਮ ਦੀ ਪ੍ਰਧਾਨਗੀ ਸ.ਚਮਕੌਰ ਸਿੰਘ ਸਰਾਂ ਡੀ ਈ ਓ ਸੈਕੰਡਰੀ ਨੇ ਕੀਤੀ , ਅਮਰੀਕ ਸਿੰਘ ਸਾਮਾ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਕੋਮਲ ਅਰੋਡ਼ਾ ਡਿਪਟੀ ਡੀ ਈ ਓ ਬਤੌਰ ਵਿਸ਼ੇਸ਼ ਮਹਿਮਾਨ ਪਹੁੰਚੇ । ਸਕੂਲ ਪ੍ਰਿੰਸੀਪਲ ਸ਼੍ਰੀਮਤੀ ਦੀਪ ਸ਼ਿਖਾ ਨੇ ਆਏ ਮਹਿਮਾਨਾਂ ਦਾ ਰਸਮੀ ਤੌਰ ਤੇ ਸਵਾਗਤ ਕੀਤਾ।
ਪ੍ਰੋਗਰਾਮ ਦੇ ਨੋਡਲ ਅਫਸਰ ਡਾ. ਸਤਿੰਦਰ ਸਿੰਘ ਨੈਸ਼ਨਲ ਐਵਾਰਡੀ ਨੇ ਸਮਾਗਮ ਦੇ ਉਦੇਸ਼ ਸਬੰਧੀ ਚਾਣਨਾ ਪਾਉਂਦੇ ਰਾਜਾ ਰਾਮਮੋਹਨ ਰੋਏ ਜੀ ਦੇ ਜੀਵਨ ਸਬੰਧੀ ਚਾਨਣਾ ਪਾਇਆ ਅਤੇ ਕਿਹਾ ਕਿ ਉਹ ਮਹਾਨ ਦਾਰਸ਼ਨਿਕ, ਸਮਾਜ ਸੁਧਾਰਕ ,ਆਧੁਨਿਕ ਭਾਰਤ ਦੇ ਨਿਰਮਾਤਾ ਅਤੇ ਵਿਦਵਾਨ ਸਨ ।ਉਨ੍ਹਾਂ ਦਾ ਜਨਮ ਦਿਵਸ ‘ਨਾਰੀ ਸ਼ਕਤੀ ਜਾਗਰੂਕਤਾ’ ਵਜੋਂ ਪੂਰੇ ਦੇਸ਼ ਵਿਚ ਮਨਾਇਆ ਜਾ ਰਿਹਾ ਹੈ ।ਉਨ੍ਹਾਂ ਨੇ ਦਾਜ ਪ੍ਰਥਾ, ਸਤੀ ਪ੍ਰਥਾ ਅਤੇ ਪਰਦਾ ਪ੍ਰਥਾ ਖਤਮ ਕਰਨ ਅਤੇ ਲੜਕੀਆਂ ਦੀ ਸਿੱਖਿਆ ਲਈ ਵਡਮੁੱਲੇ ਕਾਰਜ ਕੀਤੇ।
ਐੱਸਡੀਐੱਮ ਸ. ਭੁੱਲਰ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਸਮਾਜ ਵਿੱਚ ਔਰਤਾਂ ਦੀ ਮਹੱਤਤਾ ਦਾ ਵਿਸ਼ੇਸ਼ ਜ਼ਿਕਰ ਕਰਦਿਆਂ ਉਨ੍ਹਾਂ ਦੇ ਅਧਿਕਾਰਾਂ ਅਤੇ ਸਮਾਜ ਵਿੱਚ ਪਾਏ ਜਾ ਰਹੇ ਵਡਮੁੱਲੇ ਯੋਗਦਾਨ ਸਬੰਧੀ ਵਿਸਥਾਰ ਸਹਿਤ ਦੱਸਿਆ ।ਉਨ੍ਹਾਂ ਨੇ ਕਿਹਾ ਕਿ ਸਮਾਜ ਨੂੰ ਅੱਗੇ ਲਿਜਾਣ ਵਿਚ ਔਰਤ ਦੀ ਅਹਿਮ ਭੂਮਿਕਾ ਹੈ ,ਉਨ੍ਹਾਂ ਨੇ ਲੜਕੀਆਂ ਦੀ ਸਿੱਖਿਆ ਉਪਰ ਜ਼ੋਰ ਦਿੱਤਾ ਅਤੇ ਦਾਜ ਪ੍ਰਥਾ, ਕੰਨਿਆ ਭਰੂਣ ਹੱਤਿਆ ਅਤੇ ਹੋਰ ਸਮਾਜਿਕ ਬੁਰਾਈਆਂ ਖ਼ਿਲਾਫ਼ ਚੇਤਨ ਹੋਣ ਦੀ ਪ੍ਰੇਰਨਾ ਦਿੱਤੀ ।
ਸਮਾਗਮ ਨੂੰ ਚਮਕੌਰ ਸਿੰਘ ਡੀ ਈ ਓ, ਅਮਰੀਕ ਸਿੰਘ ਸਾਮਾਂ ਡੀ ਪੀ ਆਰ ਓ ਅਤੇ ਕੋਮਲ ਅਰੋਡ਼ਾ ਨੇ ਵੀ ਸੰਬੋਧਨ ਕਰਦਿਆਂ ਜਿੱਥੇ ਰਾਜਾ ਰਾਮ ਮੋਹਨ ਰਾਏ ਦੇ ਜੀਵਨ ਤੇ ਚਾਨਣਾ ਪਾਇਆ ਉੱਥੇ ਨਾਰੀ ਸ਼ਕਤੀ ਸਬੰਧੀ ਵਿਚਾਰ ਵੀ ਰੱਖੇ ।
ਮੰਚ ਸੰਚਾਲਨ ਦੀ ਜਿੰਮੇਵਾਰੀ ਰਵੀ ਇੰਦਰ ਸਿੰਘ ਸਟੇਟ ਅਵਾਰਡੀ ਅਧਿਆਪਕ ਨੇ ਬਾਖੁਬੀ ਨਿਭਾਈ ।
ਨਾਰੀ ਸ਼ਕਤੀ ਜਾਗਰੂਕਤਾ ਰੈਲੀ ਵਿੱਚ ਦੇਵ ਸਮਾਜ ਕੰਨਿਆ ਸੀਨੀਅਰ ਸੈਕੰਡਰੀ ਸਕੂਲ ,ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ , ਸਿੱਖ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਅਤੇ ਦੇਵ ਸਮਾਜ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੀਆਂ 300 ਤੋ ਵੱਧ ਵਿਦਿਆਰਥਣਾਂ ਅਤੇ 50 ਅਧਿਆਪਕਾਂ ਨੇ ਭਾਗ ਲਿਆ। ਦੇਸ਼ ਦੀ ਸਫਲ ਅਤੇ ਮਹਾਨ ਔਰਤਾਂ ਦੀ ਪੂਸ਼ਾਕ ਵਿੱਚ ਵਿਦਿਆਰਥਨਾ ਪ੍ਰਭਾਵਸ਼ਾਲੀ ਲੱਗ ਰਹੀਆਂ ਸਨ। ਇਹ ਰੈਲੀ ਫਿਰੋਜ਼ਪੁਰ ਦੇ ਵੱਖ ਵੱਖ ਬਾਜ਼ਾਰਾਂ ਚੋਂ ਹੁੰਦੀ ਹੋਈ ਸਕੂਲ ਵਿੱਚ ਹੀ ਸਮਾਪਤ ਹੋਈ ਜਿਥੇ ਵਿਦਿਆਰਥੀਆਂ ਨੂੰ ਰਿਫਰੈਸ਼ਮੈਂਟ ਵੀ ਦਿੱਤੀ ਗਈ ।
ਸਮਾਗਮ ਨੂੰ ਸਫਲਤਾ ਪੂਰਵਕ ਨੇਪਰੇ ਚਾੜ੍ਹਨ ਵਿਚ ਸਕੂਲ ਪ੍ਰਿੰਸੀਪਲ ਦੀਪ ਸ਼ਿਖਾ ,ਸੁਨੀਤਾ ਰੰਗਬੁੱਲ੍ਹਾ ਪ੍ਰਿੰਸੀਪਲ ,ਪ੍ਰਿਤਪਾਲ ਕੌਰ ਸਕੂਲ ਮੈਨੇਜਰ,ਸਹਾਇਕ ਕੋਆਰਡੀਨੇਟਰ ਰਵੀਇੰਦਰ ਸਿੰਘ ਸਟੇਟ ਅਵਾਰਡੀ, ਅਮਿਤ ਨਾਰੰਗ, ਜ਼ਿਲ੍ਹਾ ਮੀਡੀਆ ਕੋਆਰਡੀਨੇਟਰ ਬਲਕਾਰ ਸਿੰਘ ਗਿੱਲ ਚਰਨਜੀਤ ਸਿੰਘ ਚਾਹਲ ਰਤਨਦੀਪ ਸਿੰਘ ਨੇ ਵਿਸ਼ੇਸ਼ ਯੋਗਦਾਨ ਪਾਇਆ ।
ਸਮਾਗਮ ਵਿੱਚ ਸਕੂਲ ਅਧਿਆਪਕ ਪ੍ਰੀਤੀ ਸ਼ੈਲੀ ,ਰੁਪਿੰਦਰ ਕੌਰ ,ਸੀਮਾ ਅਰੋਡ਼ਾ ,ਸੁਨੀਤਾ ਰਾਣੀ ,ਅਨੂ ਸ਼ਰਮਾ, ਸੁਨੀਤਾ ਦੇਵੀ ਅਤੇ ਹੋਰ ਅਧਿਆਪਕ ਹਾਜਰ ਸਨ।

- March 24, 2026
अब क्यूआर कोड से कर सकेंगे अधिकृत वेंडरों की पहचान
- March 23, 2026
शहीदी मेला–हुसैनीवाला के अवसर पर रेलवे द्वारा विशेष प्रबंध
- March 23, 2026