ਕਮਿਊਨਿਟੀ ਡਿਵੈਲਪਮੈਟ ਥਰੂ ਪੋਲੀਟੈਕਨਿਕ ਸਕੀਮ ਅਧੀਨ ਸਰਕਾਰੀ ਪੌਲੀਟੈਕਨਿਕ ਕਾਲਜ ਫਿਰੋਜ਼ਪੁਰ ਵਲੋਂ ਸਵੈ-ਰੁਜ਼ਗਾਰ ਕੈਂਪ ਦਾ ਆਯੋਜਨ
- 157 Views
- kakkar.news
- November 23, 2022
- Education Punjab
ਕਮਿਊਨਿਟੀ ਡਿਵੈਲਪਮੈਟ ਥਰੂ ਪੋਲੀਟੈਕਨਿਕ ਸਕੀਮ ਅਧੀਨ ਸਰਕਾਰੀ ਪੌਲੀਟੈਕਨਿਕ ਕਾਲਜ ਫਿਰੋਜ਼ਪੁਰ ਵਲੋਂ ਸਵੈ-ਰੁਜ਼ਗਾਰ ਕੈਂਪ ਦਾ ਆਯੋਜਨ
ਫਿਰੋਜ਼ਪੁਰ, 23 ਨਵੰਬਰ 2022 (ਸੁਭਾਸ਼ ਕੱਕੜ)
ਸਰਕਾਰੀ ਪੌਲੀਟੈਕਨਿਕ ਕਾਲਜ ਫਿਰੋਜ਼ਪੁਰ ਵਲੋਂ ਜ਼ਿਲ੍ਹੇ ਦੇ ਲੀਡ ਬੈਂਕ ਪੰਜਾਬ ਨੈਸ਼ਨਲ ਬੈਕ ਸੰਤ ਲਾਲ ਰੋਡ ਨੇੜੇ ਖਾਲਸਾ ਗੁਰਦੁਆਰਾ ਫਿਰੋਜ਼ਪੁਰ ਕੈਂਟ ਦੇ ਸਹਿਯੋਗ ਨਾਲ ਕਮਿਊਨਿਟੀ ਡਿਵੈਲਪਮੈਟ ਸਕੀਮ ਅਧੀਨ ਟ੍ਰੇਨਿੰਗ ਲੈ ਰਹੀਆਂ ਵਿਦਿਆਰਥਣਾਂ ਲਈ ਵੋਕੇਸ਼ਨਲ ਟ੍ਰੇਨਿੰਗ ਸੈਂਟਰ ਫਿਰੋਜਪੁਰ ਕੈਂਟ ਵਿਖੇ ਸਵੈ-ਰੁਜ਼ਗਾਰ ਕੈਂਪ ਲਗਾਇਆ ਗਿਆ। ਕੈਂਪ ਦੌਰਾਨ ਜ਼ਿਲ੍ਹੇ ਦੇ ਲੀਡ ਬੈਂਕ ਪੰਜਾਬ ਨੈਸ਼ਨਲ ਬੈਕ ਫਿਰੋਜ਼ਪੁਰ ਕੈਂਟ ਦੇ ਮੈਨੇਜਰ ਸ. ਚਰਨਦੀਪ ਸਿੰਘ ਨੇ ਵਿਦਿਆਰਥਣਾਂ ਨੂੰ ਆਪਣਾ ਕੰਮ ਸ਼ੁਰੂ ਕਰਨ ਲਈ ਸਰਕਾਰ ਵਲੋਂ ਬੈਂਕਾਂ ਰਾਹੀਂ ਵੱਖ-ਵੱਖ ਸਕੀਮਾਂ ਤਹਿਤ ਮਿਲਣ ਵਾਲੇ ਕਰਜੇ ਅਤੇ ਸਬਸਿਡੀ ਬਾਰੇ ਵਿਸਥਾਰ ਵਿਚ ਜਾਣਕਾਰੀ ਦਿਤੀ। ਉਨ੍ਹਾਂ ਮੁਦਰਾ ਸਕੀਮ ਅਤੇ ਪ੍ਰਧਾਨ ਮੰਤਰੀ ਰੁਜ਼ਗਾਰ ਸਿਰਜਣ ਸਕੀਮ ਦੀ ਖਾਸ ਤੌਰ ‘ਤੇ ਚਰਚਾ ਕਰਦੇ ਹੋਏ ਦੱਸਿਆ ਕਿ ਇਸ ਸਕੀਮ ਤਹਿਤ ਕਰਜ਼ੇ ਲਈ ਕਿਸੇ ਤਰ੍ਹਾਂ ਦੀ ਜ਼ਮੀਨ, ਦੁਕਾਨ, ਘਰ ਆਦਿ ਦੀ ਗਰੰਟੀ ਦੇਣ ਦੀ ਜ਼ਰੂਰਤ ਨਹੀ ਹੈ। ਲੀਡ ਬੈਂਕ ਦੇ ਕੌਂਸਲਰ ਸ੍ਰੀ ਗਗਨੀਪ ਸਿੰਘ ਨੇ ਜੁਆਇੰਟ ਲਾਇਆਬਿਲਟੀ ਗਰੁੱਪ ਅਧੀਨ 4 ਵਿਅਕਤੀਆਂ ਵਲੋਂ ਮਿਲਕੇ ਕੰਮ ਸ਼ੁਰੂ ਕਰਨ ਲਈ ਕਰਜ਼ੇ ਦੀਆਂ ਸਕੀਮਾਂ ਅਤੇ ਇਨ੍ਹਾਂ ਵਾਸਤੇ ਪ੍ਰੋਜੈਕਟ ਰਿਪੋਰਟ ਤਿਆਰ ਕਰਨ ਸਬੰਧੀ ਜਾਣਕਾਰੀ ਦਿੱਤੀ। ਸੀਡੀਟੀਪੀ ਸਕੀਮ ਦੇ ਕੋਆਰਡੀਨੇਟਰ ਸ੍ਰੀ ਸੁਧੀਰ ਕੁਮਾਰ ਮੁਖੀ ਵਿਭਾਗ ਮਸ਼ੀਨੀ ਨੇ ਵਿਦਿਆਰਥਣਾਂ ਨੂੰ ਪਹਿਲਾਂ ਆਪਣੇ ਘਰਾਂ ਵਿਚ ਕੰਮ ਸ਼ੁਰੂ ਕਰਕੇ ਬਾਅਦ ਵਿਚ ਇਸ ਨੂੰ ਵਧਾਉਣ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਡਾ. ਬਲਕਾਰ ਸਿੰਘ ਮੁਖੀ ਵਿਭਾਗ ਨੇ ਵਿਦਿਆਰਥਣਾਂ ਨੂੰ ਦੱਸਿਆ ਕਿ ਜਦੋਂ ਵੀ ਕੋਈ ਸਮਾਨ ਤਿਆਰ ਕਰਨਾ ਹੈ ਤਾਂ ਇਸ ਲਈ ਲੋੜੀਂਦੇ ਹਰੇਕ ਤਰਾਂ ਦੇ ਸਮਾਨ ਦੀ ਲਾਗਤ ਅਤੇ ਸਮੇਂ ਦਾ ਪੂਰਾ ਹਿਸਾਬ ਲਿਖਕੇ ਰੱਖਿਆ ਜਾਵੇ ਤਾਂ ਕਿ ਸਮਾਨ ਦੇ ਵੇਚਣ ਦੀ ਕੀਮਤ ਸਹੀ ਤਰੀਕੇ ਨਾਲ ਤੈਅ ਹੋ ਸਕੇ ਅਤੇ ਆਪਣੇ ਬਣੇ ਹੋਏ ਸਮਾਨ ਦੀਆਂ ਫੋਟੋਆਂ ਅਤੇ ਕੀਮਤ ਆਦਿ ਦੀ ਸੂਚਨਾ ਸੋਸ਼ਲ ਮੀਡੀਆ ‘ਤੇ ਪਾਈ ਜਾਵੇ । ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਸ੍ਰੀਮਤੀ ਕੰਵਲਦੀਪ ਕੌਰ ਅਤੇ ਵੋਕੇਸ਼ਨਲ ਟ੍ਰੇਨਿੰਗ ਸੈਂਟਰ ਦੇ ਪ੍ਰਿੰਸੀਪਲ ਸ੍ਰੀਮਤੀ ਸੁਨੀਤਾ ਜੁਨੇਜਾ ਨੇ ਵਿਦਿਆਰਥਣਾਂ ਨੂੰ ਕੰਮ ਸਿਖਣ ਤੋਂ ਬਾਅਦ ਆਪਣਾ ਕੰਮ ਸ਼ੁਰੂ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਕੰਨਟੋਨਮੈਂਟ ਬੋਰਡ ਫਿਰੋਜ਼ਪੁਰ ਦੇ ਸੀ.ਈ.ਓ. ਸ੍ਰੀਮਤੀ ਪ੍ਰੋਮਿਲਾ ਜੈਸਵਾਲ ਵਿਸ਼ੇਸ਼ ਤੌਰ ‘ਤੇ ਹਾਜ਼ਰ ਰਹੇ।

