ਫ਼ਿਰੋਜਪੁਰ ਵਿੱਚ ਸੱਤ ਮਹੀਨੇ ਦੀ ਗਰਭਵਤੀ ਮਹਿਲਾ ਦੀ ਭੇਤਭਰੇ ਹਲਾਤ ਵਿੱਚ ਹੋਈ ਮੌਤ
- kakkar.news
- November 28, 2022
- Punjab
ਫ਼ਿਰੋਜਪੁਰ ਵਿੱਚ ਸੱਤ ਮਹੀਨੇ ਦੀ ਗਰਭਵਤੀ ਮਹਿਲਾ ਦੀ ਭੇਤਭਰੇ ਹਲਾਤ ਵਿੱਚ ਹੋਈ ਮੌਤ
ਫ਼ਿਰੋਜਪੁਰ 28 ਨਵੰਬਰ 2022 (ਸੁਭਾਸ਼ ਕੱਕੜ)
ਫ਼ਿਰੋਜਪੁਰ ਵਿੱਚ ਸੱਤ ਮਹੀਨੇ ਦੀ ਗਰਭਵਤੀ ਮਹਿਲਾ ਦੀ ਭੇਤਭਰੇ ਹਲਾਤ ਵਿੱਚ ਮੌਤ ਹੋ ਗਈ। ਮ੍ਰਿਤਕ ਲੜਕੀ ਦੇ ਪਰਿਵਾਰ ਨੇ ਸਹੁਰੇ ਪਰਿਵਾਰ ‘ਤੇ ਗੰਭੀਰ ਇਲਜ਼ਾਮ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਲੜਕੀ ਨੂੰ ਦਹੇਜ ਲਈ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ। ਹਾਸਲ ਜਾਣਕਾਰੀ ਮੁਤਾਬਕ ਫਿਰੋਜ਼ਪੁਰ ਦੇ ਪਿੰਡ ਗੱਟੀ ਰਾਜੋ ਕੇ ਵਿੱਚ ਪਿਛਲੇ 7 ਮਹੀਨੇ ਦੀ ਗਰਭਵਤੀ ਵਿਆਹੁਤਾ ਦੀ ਮੌਤ ਹੋਈ ਹੈ।ਮ੍ਰਿਤਕ ਲੜਕੀ ਦੇ ਪਰਿਵਾਰ ਨੇ ਸਹੁਰੇ ਪਰਿਵਾਰ ‘ਤੇ ਸਵਾਲ ਖੜ੍ਹੇ ਕੀਤੇ ਹਨ। ਪਰਿਵਾਰ ਨੇ ਇਲਜ਼ਾਮ ਲਗਾਏ ਕਿ ਉਨ੍ਹਾਂ ਦੀ ਲੜਕੀ ਨੂੰ ਦਹੇਜ ਲਈ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ। ਅੱਜ ਉਸ ਦੀ ਮੌਤ ਹੋ ਗਈ ਹੈ। ਇਸ ਦੀ ਸੂਚਨਾ ਮ੍ਰਿਤਕ ਲੜਕੀ ਦੀ ਸਹੇਲੀ ਤੋਂ ਸੂਚਨਾ ਮਿਲਦੇ ਹੀ ਉਹ ਇੱਥੇ ਪਹੁੰਚੇ ਪਰ ਸਹੁਰੇ ਪਰਿਵਾਰ ਵੱਲੋਂ ਸਾਨੂੰ ਇਸ ਦੀ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਗਈ। ਇਸ ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਕਿ ਗਰਭਵਤੀ ਲੜਕੀ ਦੀ ਮੌਤ ਹੋ ਗਈ ਹੈ। ਅਸਲ ਵਿੱਚ ਗਰਭਵਤੀ ਹੋਣ ਕਾਰਨ ਉਸ ਦੇ ਪਤੀ ਨੇ ਪਿੰਡ ਵਿੱਚੋਂ ਇਲਾਜ ਕਰਾਉਂਦਿਆਂ ਡਾਕਟਰ ਕੋਲੋਂ ਟੀਕਾ ਲਗਾਇਆ ਸੀ। ਇਸ ਉਪਰੰਤ ਉਸ ਦੀ ਮੌਤ ਹੋ ਗਈ। ਪਰਿਵਾਰ ਵੱਲੋਂ ਦਹੇਜ ਦੇ ਦੋਸ਼ ਸਹੁਰੇ ਪਰਿਵਾਰ ਤੇ ਲਗਾਏ ਜਾ ਰਹੇ ਹਨ। ਉਸ ਦਾ ਜਵਾਬ ਦਿੰਦਿਆ ਪੁਲਿਸ ਅਧਿਕਾਰੀ ਨੇ ਕਿਹਾ ਕਿ ਪੀੜਤ ਪਰਿਵਾਰ ਬਿਆਨ ਲਿਖਵਾਏ ਜਾਣਗੇ ਤੇ ਉਸ ਦੇ ਅਧਾਰ ਤੇ ਕਾਰਵਾਈ ਕੀਤੀ ਜਾਵੇਗੀ।

- September 17, 2026
ਮੱਲਾਂਵਾਲਾ ਰੇਲਵੇ ਟਰੈਕ ’ਤੇ ਕਿਸਾਨਾਂ-ਮਜ਼ਦੂਰਾਂ ਦਾ ਅਣਮਿੱਥੇ ਸਮੇਂ ਲਈ ਧਰਨਾ ਸ਼ੁਰੂ
- September 16, 2026