ਚੇਨ ਸਨੱਚਰਾਂ ਦਾ ਪਿੱਛਾ ਕਰਦਿਆਂ ਦੋ ਲੜਕੀਆਂ ਦਾ ਹੋਇਆ ਐਕਸੀਡੈਂਟ, ਇੱਕ ਲੜਕੀ ਗੰਭੀਰ ਰੂਪ ਵਿਚ ਜ਼ਖਮੀ, ਨਿੱਜੀ ਹਸਪਤਾਲ ਵਿਚ ਮੌਤ ਨਾਲ ਲੜ ਰਹੀ ਜੰਗ।
- 624 Views
- kakkar.news
- November 28, 2022
- Crime Punjab
ਚੇਨ ਸਨੱਚਰਾਂ ਦਾ ਪਿੱਛਾ ਕਰਦਿਆਂ ਦੋ ਲੜਕੀਆਂ ਦਾ ਹੋਇਆ ਐਕਸੀਡੈਂਟ, ਇੱਕ ਲੜਕੀ ਗੰਭੀਰ ਰੂਪ ਵਿਚ ਜ਼ਖਮੀ, ਨਿੱਜੀ ਹਸਪਤਾਲ ਵਿਚ ਮੌਤ ਨਾਲ ਲੜ ਰਹੀ ਜੰਗ।
ਫ਼ਿਰੋਜ਼ਪੁਰ 28 ਨਵੰਬਰ 2022 (ਅਨੁਜ ਕੱਕੜ)
ਫ਼ਿਰੋਜ਼ਪੁਰ ਵਿਚ ਚੇਨ ਸਨੇਚਰਾਂ ਦੇ ਹੌਂਸਲੇ ਇਤਨੇ ਜ਼ਿਆਦਾ ਵਧ ਚੁਕੇ ਹਨ ਦਿਨ ਦੀਵੀ ਲੁੱਟਾਂ ਖੋਹਾਂ ਨੂੰ ਅੰਜਾਮ ਦੇ ਕੇ ਭਰੇ ਆਬਾਦੀ ਵਾਲੀਆਂ ਥਾਵਾਂ ਤੋਂ ਸ਼ਰੇਆਮ ਫਰਾਰ ਹੋਣ ਵਿਚ ਸਫਲ ਹੋ ਜਾਂਦੇ ਹਨ ਅਤੇ ਪੁਲਿਸ ਹੱਥ ਤੇ ਹੱਥ ਧਰੀ ਮੂਕ ਦਰਸ਼ਕ ਬਣ ਕੇ ਕਿਸੇ ਨੂੰ ਵੀ ਫੜਨ ਵਿੱਚ ਕਾਮਯਾਬ ਨਹੀਂ ਹੋ ਸਕੀ, ਅੱਜ ਦੁਪਹਿਰ ਦੇ ਸਮੇ ਲੁੱਟਾਂ ਖੋਹਾਂ ਕਰਨ ਵਾਲਿਆਂ ਨੇ ਭੀੜ ਭੜ੍ਹਕੇ ਵਾਲੀ ਥਾਂ ਤੇ ਐਕਟਿਵਾ ਸਕੂਟਰੀ ਤੇ ਸਵਾਰ ਦੋ ਲੜਕੀਆਂ ਤੋਂ ਰੇਲਵੇ ਪੁਲ ਦੇ ਨਜ਼ਦੀਕ ਮੋਬਾਇਲ ਫੋਨ ਖੋਹ ਲਿਆ ਅਤੇ ਫਰਾਰ ਹੋ ਗਏ ਅਤੇ ਲੜਕੀਆਂ ਨੂੰ ਦਲੇਰੀ ਦਿਖਾਉਣੀ ਬਹੁਤ
ਮਹਿੰਗੀ ਸਾਬਤ ਹੋ ਗਈ ਅਤੇ ਪਿੱਛਾ ਕਰਦੇ ਸਮੇਂ ਲੜਕੀਆਂ ਦੀ ਐਕਟਵਾ ਦਾ ਐਕਸੀਡੈਂਟ ਹੋ ਗਿਆ ਅਤੇ ਓਹਨਾ ਵਿਚੋਂ ਇੱਕ ਲੜਕੀ ਦੇ ਗਲ ਵਿਚ ਕੰਡਿਆਲੀ ਤਾਰ ਫਿਰ ਜਾਨ ਕਾਰਨ ਉਹ ਗੰਭੀਰ ਰੂਪ ਵਿਚ ਜ਼ਖਮੀ ਹੋ ਗਈ ਜਦ ਕਿ ਦੂਸਰੀ ਲੜਕੀ ਦੇ ਮਾਮੂਲੀ ਸੱਟਾਂ ਲੱਗੀਆਂ ਹਨ ਜ਼ਖਮੀ ਹੋਈ ਲੜਕੀ ਦੀ ਸਥਿਤੀ ਕਾਫੀ ਗੰਭੀਰ ਹੋਣ ਕਾਰਣ ਉਹ ਨਿਜੀ ਹਸਪਤਾਲ ਵਿਖੇ ਦਾਖਲ ਹੈ ਜਿਥੇ ਉਹ ਜੀਵਨ ਅਤੇ ਮੌਤ ਨਾਲ ਸ਼ੰਘਰਸ਼ ਕਰ ਰਹੀ ਹੈ। ਦੂਸਰੇ ਪਾਸੇ ਸਥਾਨਕ ਐੱਨ ਜੀਓਜ਼ ਵੱਲੋ ਇਸ ਗੱਲ ਦਾ ਗੰਭੀਰ ਨੋਟਿਸ ਲੈਂਦਿਆਂ ਸਥਾਨਕ ਪੁਲਿਸ ਪ੍ਰਸ਼ਾਸ਼ਨ ਦੇ ਖਿਲਾਫ ਰੇਲਵੇ ਪੁਲ ਤੇ ਧਰਨਾ ਲਗਾ ਦਿੱਤਾ ਗਿਆ ਹੈ ਅਤੇ ਪੁਲਿਸ ਪ੍ਰਸ਼ਾਸਨ ਖਿਲਾਫ ਨਾਅਰੇਬਾਜ਼ੀ ਕਰਦਿਆਂ ਨਿਆਂ ਦੀ ਗੁਹਾਰ ਕੀਤੀ ਜਾ ਰਹੀ ਹੈ

- June 20, 2026
फिरोजपुर रेल मंडल: प्रगति और उपलब्धियों का सप्ताह।
- June 19, 2026