ਫਿਰੋਜ਼ਪੁਰ ਦੇ 27 ਹੋਣਹਾਰ ਵਿਦਿਆਰਥੀਆਂ ਨੂੰ ਡਿਪਟੀ ਕਮਿਸ਼ਨਰ ਨੇ ਵੰਡੇ ਟੈਬਲੈੱਟ
- 166 Views
- kakkar.news
- November 30, 2022
- Education Punjab
ਫਿਰੋਜ਼ਪੁਰ ਦੇ 27 ਹੋਣਹਾਰ ਵਿਦਿਆਰਥੀਆਂ ਨੂੰ ਡਿਪਟੀ ਕਮਿਸ਼ਨਰ ਨੇ ਵੰਡੇ ਟੈਬਲੈੱਟ
ਫਿਰੋਜ਼ਪੁਰ 30 ਨਵੰਬਰ 2022 (ਸੁਭਾਸ਼ ਕੱਕੜ)
ਜ਼ਿਲ੍ਹੇ ਦੇ 27 ਹੋਣਹਾਰ ਵਿਦਿਆਰਥੀਆਂ ਨੂੰ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਮੈਡਮ ਅੰਮ੍ਰਿਤ ਸਿੰਘ ਵੱਲੋਂ ਟੈਬਲੈੱਟ ਅਤੇ ਬੈਗ ਵੰਡੇ ਗਏ ਜੋ ਕਿ ਨੀਤੀ ਆਯੋਗ ਅਤੇ ਬਾਈਜੂਜ਼ ਦੀ ਭਾਈਵਾਲੀ ਵਿੱਚ ਕਰੀਅਰ ਪਲੱਸ ਪ੍ਰੋਗਰਾਮ ਦਾ ਹਿੱਸਾ ਹਨ। ਇਸ ਮੌਕੇ ਸ਼੍ਰੀ ਚਮਕੌਰ ਸਿੰਘ ਡੀਈਓ ਸਕੈਂਡਰੀ, ਸ਼੍ਰੀ ਕੋਮਲ ਅਰੋੜਾ ਕਰੀਅਰ ਪਲੱਸ ਪ੍ਰੋਗਰਾਮ ਦੇ ਨੋਡਲ ਅਫ਼ਸਰ ਅਤੇ ਅੰਜਲੀ ਰੋਜ਼ ਬੀ.ਵਾਈ.ਜੇ.ਯੂ.ਐਸ ਐਸੋਸੀਏਟ ਵੀ ਹਾਜ਼ਰ ਸਨ।
ਡਿਪਟੀ ਕਮਿਸ਼ਨਰ ਮੈਡਮ ਅੰਮ੍ਰਿਤ ਸਿੰਘ ਨੇ ਦੱਸਿਆ ਕਿ ਇਨ੍ਹਾਂ ਵਿਦਿਆਰਥੀਆਂ ਦੀ ਚੋਣ ਜ਼ਿਲ੍ਹੇ ਦੇ 200 ਵਿਦਿਆਰਥੀਆਂ ਵਿੱਚੋਂ ਏ.ਸੀ.ਐਸ.ਟੀ. ਪ੍ਰੀਖਿਆ ਰਾਹੀਂ ਕੀਤੀ ਗਈ ਸੀ। ਇਹ ਵਿਦਿਆਰਥੀ ਆਨਲਾਈਨ ਮੋਡ ਵਿੱਚ ਨੀਟ ਅਤੇ ਜੇ.ਈ.ਈ. ਲਈ ਆਨਲਾਈਨ ਕੋਚਿੰਗ ਪ੍ਰਾਪਤ ਕਰਨਗੇ। ਇਨ੍ਹਾਂ ਵਿਦਿਆਰਥੀਆਂ ਲਈ ਆਨਲਾਈਨ ਕਲਾਸ, ਸੈਸ਼ਨ ਅਤੇ ਦੋ ਅਧਿਆਪਕਾਂ ਦੀ ਡਿਊਟੀ ਲਗਾਈ ਗਈ ਹੈ। ਜ਼ਿਲ੍ਹਾ ਸਿੱਖਿਆ ਵਿਭਾਗ ਅਤੇ ਬੀ.ਵਾਈ.ਜੇ.ਯੂ.ਐਸ ਵੱਲੋਂ ਪ੍ਰੀਖਿਆ ਵਿੱਚ ਸਫ਼ਲਤਾ ਲਈ ਇਨ੍ਹਾਂ ਵਿਦਿਆਰਥੀਆਂ ਨੂੰ ਹਰ ਲੋੜੀਂਦੀ ਮੱਦਦ ਮੁਹੱਈਆ ਕਰਵਾਈ ਗਈ ਹੈ



- October 15, 2025