ਫਿਰੋਜ਼ਪੁਰ ਵਿਖੇ ਪੰਜਾਬ ਸਰਕਾਰ ਵੱਲੋਂ ਫੌਜ ਵਿੱਚ ਭਰਤੀ ਲਈ ਲਿਖਤੀ ਪੇਪਰ ਦੀ ਕਰਵਾਈ ਜਾ ਰਹੀ ਹੈ ਮੁਫ਼ਤ ਤਿਆਰੀ
- 131 Views
- kakkar.news
- November 30, 2022
- Education Punjab Sports
ਫਿਰੋਜ਼ਪੁਰ ਵਿਖੇ ਪੰਜਾਬ ਸਰਕਾਰ ਵੱਲੋਂ ਫੌਜ ਵਿੱਚ ਭਰਤੀ ਲਈ ਲਿਖਤੀ ਪੇਪਰ ਦੀ ਕਰਵਾਈ ਜਾ ਰਹੀ ਹੈ ਮੁਫ਼ਤ ਤਿਆਰੀ
ਫਿਰੋਜ਼ਪੁਰ, 30 ਨਵੰਬਰ 2022:(ਸੁਭਾਸ਼ ਕੱਕੜ)
ਸੀ-ਪਾਈਟ ਕੈਂਪ ਹਕੂਮਤ ਸਿੰਘ ਵਾਲਾ ਫਿਰੋਜ਼ਪੁਰ ਵੱਲੋਂ ਫਿਰੋਜ਼ਪੁਰ ਵਿਖੇ ਹੋਈ ਫਿਰੋਜ਼ਪੁਰ, ਫਾਜਿਲਕਾ, ਮੁਕਤਸਰ ਅਤੇ ਫਰੀਦਕੋਟ ਜ਼ਿਲ੍ਹਿਆਂ ਦੀ ਫੌਜ ਦੀ ਭਰਤੀ ਰੈਲੀ ਵਿੱਚੋਂ ਸਰੀਰਕ ਟੈਸਟ ਪਾਸ ਹੋਏ ਨੌਜਵਾਨਾਂ ਲਈ ਲਿਖਤੀ ਪੇਪਰ ਦੀ ਤਿਆਰੀ ਪੰਜਾਬ ਸਰਕਾਰ ਵੱਲੋਂ ਸੀ-ਪਾਈਟ ਕੈਂਪ, ਹਕੂਮਤ ਸਿੰਘ ਵਾਲਾ ਫਿਰੋਜ਼ਪੁਰ ਵਿਖੇ ਮੁਫ਼ਤ ਕਰਵਾਈ ਜਾ ਰਹੀ ਹੈ। ਇਹ ਜਾਣਕਾਰੀ ਦਵਿੰਦਰ ਪਾਲ ਸਿੰਘ ਮਾਸਟਰ ਕੈਂਪ ਇੰਚਾਰਜ ਸੀ-ਪਾਈਟ ਕੈਂਪ ਹਕੂਮਤ ਸਿੰਘ ਵਾਲਾ ਨੇ ਦਿੱਤੀ।
ਉਨ੍ਹਾਂ ਕਿਹਾ ਕਿ ਚਾਹਵਾਨ ਨੌਜਵਾਨ ਜਲਦੀ ਤੋਂ ਜਲਦੀ ਕੈਂਪ ਵਿੱਚ ਰਿਪੋਰਟ ਕਰਨ। ਉਨ੍ਹਾਂ ਕਿਹਾ ਕਿ ਪੇਪਰ ਦੀ ਤਿਆਰੀ ਦੌਰਾਨ ਖਾਣਾ ਅਤੇ ਰਿਹਾਇਸ਼ ਮੁਫ਼ਤ ਦਿੱਤੀ ਜਾਵੇਗੀ। ਜਿਹੜੇ ਨੌਜਵਾਨਾਂ ਨੇ ਪਹਿਲਾਂ ਕੈਂਪ ਵਿੱਚ ਟ੍ਰੇਨਿੰਗ ਨਹੀਂ ਲਈ ਉਹ ਵੀ ਲਿਖਤੀ ਪੇਪਰ ਦੀ ਤਿਆਰੀ ਲਈ ਆ ਸਕਦੇ ਹਨ। ਉਨ੍ਹਾਂ ਨੂੰ ਆਪਣੇ ਨਾਲ ਦਸਵੀਂ ਦਾ ਅਸਲ ਸਰਟੀਫਿਕੇਟ ਅਤੇ ਜਾਤੀ, ਰਿਹਾਇਸ਼, ਆਧਾਰ ਕਾਰਡ ਅਤੇ ਆਰ.ਸੀ. ਦੀ ਇੱਕ-ਇੱਕ ਫੋਟੋ ਸਟੇਟ ਕਾਪੀ, ਇੱਕ ਪਾਸਪੋਰਟ ਸਾਈਜ਼ ਫੋਟੋ, ਮੌਸਮ ਅਨੁਸਾਰ ਬਿਸਤਰਾ ਪੇਪਰ ਦੀ ਤਿਆਰੀ ਲਈ ਕਾਪੀ ਅਤੇ ਪੈੱਨ ਨਾਲ ਲੈ ਕੇ ਕੈਂਪ ਵਿੱਚ ਰਿਪੋਰਟ ਕਰ ਸਕਦੇ ਹਨ। ਜਿਹੜੇ ਨੌਜਵਾਨਾਂ ਦੀ ਐਮ.ਐਚ. ਪਈ ਹੈ ਉਹ ਯੁਵਕ ਵੀ ਲਿਖਤੀ ਪੇਪਰ ਦੀ ਤਿਆਰੀ ਲਈ ਆ ਸਕਦੇ ਹਨ। ਉਨ੍ਹਾਂ ਦੱਸਿਆ ਕਿ ਲਿਖਤੀ ਪੇਪਰ ਦੀ ਤਿਆਰੀ ਮਿਤੀ 09 ਨਵੰਬਰ 2022 ਤੋਂ ਸ਼ੁਰੂ ਹੋ ਚੁੱਕੀ ਹੈ। ਜਿਹੜੇ ਨੌਜਵਾਨ ਰੋਜ਼ਾਨਾ ਘਰ ਤੋਂ ਆਉਣ/ਜਾਣ ਕਰਕੇ ਕਲਾਸ ਲਗਾਉਂਣਾ ਚਾਹੁੰਦੇ ਹਨ ਉਹ ਵੀ ਕੈਂਪ ਜੁਆਇਨ ਕਰ ਸਕਦੇ ਹਨ। ਵਧੇਰੇ ਜਾਣਕਾਰੀ ਲਈ 94638-31615, 83601-63527, 94639-03533 ਨੰਬਰਾਂ ‘ਤੇ ਸਪੰਰਕ ਕੀਤਾ ਜਾ ਸਕਦਾ ਹੈ।


