ਫ਼ਾਜਿ਼ਲਕਾ ਆਈਟੀਆਈ ਵਿਚ ਕਰਵਾਏ ਮੁਕਾਬਲੇ
- 114 Views
- kakkar.news
- December 1, 2022
- Education Punjab
ਫ਼ਾਜਿ਼ਲਕਾ ਆਈਟੀਆਈ ਵਿਚ ਕਰਵਾਏ ਮੁਕਾਬਲੇ
ਫ਼ਾਜਿ਼ਲਕਾ, 1 ਦਸੰਬਰ 2022 (ਅਨੁਜ ਕੱਕੜ ਟੀਨੂੰ)
ਸਰਕਾਰੀ ਆਈ ਟੀ ਆਈ ਫਾਜ਼ਿਲਕਾ ਵਿਚ ਰੈੱਡ ਰਿਬਨ ਕਲੱਬ ਅਤੇ ਐਨ ਐਸ ਐਸ ਯੂਨਿਟ ਵੱਲੋਂ ਵਿਸ਼ਵ ਏਡਜ਼ ਦਿਵਸ ਤੇ ਭਾਸ਼ਣ ਮੁਕਾਬਲੇ, ਚਾਰਟ ਮੇਕਿੰਗ ਮੁਕਾਬਲੇ ਅਤੇ ਸੈਮੀਨਾਰ ਕਰਵਾਇਆ।
ਸਰਕਾਰੀ ਆਈ ਟੀ ਆਈ ਫ਼ਾਜ਼ਿਲਕਾ ਵਿੱਚ ਪ੍ਰਿੰਸੀਪਲ ਹਰਦੀਪ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਰਕਾਰੀ ਆਈ ਟੀ ਆਈ ਫਾਜ਼ਿਲਕਾ ਪ੍ਰੋਗਰਾਮ ਅਫਸਰ ਗੁਰਜੰਟ ਸਿੰਘ ਵੱਲੋਂ ਸੰਸਥਾ ਵਿੱਚ ਭਾਸ਼ਣ ਮੁਕਾਬਲੇ ਚਾਰਟ ਮੇਕਿੰਗ ਮੁਕਾਬਲੇ ਅਤੇ ਸੈਮੀਨਾਰ ਕਰਵਾਇਆ ਗਿਆ।
ਇਸ ਮੌਕੇ ਆਪਣੇ ਸੰਬੋਧਨ ਵਿਚ ਪ੍ਰੋਗਰਾਮ ਅਫ਼ਸਰ ਗੁਰਜੰਟ ਸਿੰਘ ਨੇ ਕਿਹਾ ਕਿ ਸਾਨੂੰ ਆਪਣੇ ਆਪ ਨੂੰ ਏਡਜ਼ ਤੋਂ ਬਚਾਅ ਲਈ ਆਪਣੇ ਰਿਸ਼ਤੇ ਨਾਤਿਆਂ ਪ੍ਰਤੀ ਪੂਰੀ ਸੁਹਿਰਦਤਾ ਨਾਲ ਜਿ਼ੰਦਗੀ ਜਿਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਅੱਜ ਵਿਸ਼ਵ ਵਿਚ ਏਡਜ ਦਾ ਪ੍ਰਕੋਪ ਮਨੁੱਖ ਦੀਆਂ ਗਲਤ ਭਾਵਨਾਵਾਂ ਦਾ ਪ੍ਰਗਟਾਵਾ ਕਰਦਾ ਹੈ। ਉਨ੍ਹਾਂ ਕਿਹਾ ਕਿ ਏਡਜ ਤੋਂ ਬਚਾਅ ਵਿਚ ਹੀ ਬਚਾਅ ਹੈ।
ਇਸ ਪ੍ਰੋਗਰਾਮ ਵਿੱਚ ਮੈਡਮ ਰਜਨੀ ਬਾਲਾ ਮੈਡਮ ਦਵਿੰਦਰ ਕੌਰ ਮੈਡਮ ਸੁਰਿੰਦਰ ਕੌਰ ਨੇ ਸਿਖਿਆਰਥੀਆਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ I ਭਾਸ਼ਣ ਮੁਕਾਬਲੇ ਵਿੱਚ ਐਨ ਐਸ ਐਸ ਵਲੰਟੀਅਰ ਸੁਨੀਤਾ ਰਾਣੀ ਵੈਲਡਰ ਟਰੇਡ ਨੇ ਪਹਿਲੀ ਪੁਜੀਸ਼ਨ ਹਾਸਲ ਕੀਤੀ।
ਇਸ ਮੌਕੇ ਸਮੂਹ ਸਟਾਫ਼ ਹਾਜ਼ਰ ਸੀ।


