ਬਲਾਕ ਮਮਦੋਟ ਵਿਖੇ ਗ੍ਰਾਮ ਸਭਾ ਇਜਲਾਸ ਸਬੰਧੀ ਸਰਪੰਚਾਂ ਨੂੰ ਦਿੱਤੀ ਗਈ ਟ੍ਰੇਨਿੰਗ
- 73 Views
- kakkar.news
- December 1, 2022
- Punjab
ਬਲਾਕ ਮਮਦੋਟ ਵਿਖੇ ਗ੍ਰਾਮ ਸਭਾ ਇਜਲਾਸ ਸਬੰਧੀ ਸਰਪੰਚਾਂ ਨੂੰ ਦਿੱਤੀ ਗਈ ਟ੍ਰੇਨਿੰਗ
ਮਮਦੋਟ (ਫਿਰੋਜ਼ਪੁਰ), 1 ਦਸੰਬਰ 2022 (ਸੁਭਾਸ਼ ਕੱਕੜ)
ਫ਼ਿਰੋਜ਼ਪੁਰ ਦੇ ਬਲਾਕ ਮਮਦੋਟ ਵਿਖੇ ਸਰਪੰਚਾਂ ਅਤੇ ਸਟਾਫ਼ ਦੀ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ ਜਿਸ ਵਿੱਚ ਪੰਚਾਇਤ ਵੱਲੋਂ ਹਾੜ੍ਹੀ ਤੇ ਸਾਉਣੀ ਦਾ ਗ੍ਰਾਮ ਸਭਾ ਇਜਲਾਸ ਪੰਜਾਬ ਪੰਚਾਇਤੀ ਰਾਜ ਐਕਟ 1994 ਦੀ ਧਾਰਾ 5(1) ਦੇ ਤਹਿਤ ਕਰਵਾਉਣ ਸਬੰਧੀ ਟ੍ਰੇਨਿੰਗ ਵੀ ਦਿੱਤੀ ਗਈ। ਇਹ ਜਾਣਕਾਰੀ ਜਸਵੰਤ ਸਿੰਘ ਬੜੈਚ ਬੀ.ਡੀ.ਪੀ.ਓ. ਮਮਦੋਟ ਨੇ ਦਿੱਤੀ।
ਇਸ ਮੌਕੇ ਸ੍ਰੀ ਜਸਵੰਤ ਸਿੰਘ ਬੜੈਚ ਨੇ ਦੱਸਿਆ ਕਿ ਹਾੜ੍ਹੀ ਦਾ ਗ੍ਰਾਮ ਸਭਾ ਇਜਲਾਸ ਇੱਕ ਜੂਨ ਤੋਂ ਸ਼ੁਰੂ ਹੁੰਦਾ ਹੈ ਅਤੇ ਸਾਉਣੀ ਦਾ ਗ੍ਰਾਮ ਸਭਾ ਇਜਲਾਸ ਇੱਕ ਦਸੰਬਰ ਤੋਂ ਸ਼ੁਰੂ ਹੁੰਦਾ ਹੈ ਜਿਸ ਵਿੱਚ ਪਿੰਡ ਦੇ ਹਰ ਇੱਕ ਵੋਟਰ ਦਾ ਸ਼ਾਮਲ ਹੋਣਾ ਬਹੁਤ ਹੀ ਜ਼ਰੂਰੀ ਹੁੰਦਾ ਹੈ ਤਾਂ ਜੋ ਪਿੰਡ ਵਿੱਚ ਹੋਏ ਕੰਮਾਂ ਦਾ ਲੇਖਾ ਜੋਖਾ ਹੋ ਸਕੇ। ਉਨ੍ਹਾਂ ਕਿਹਾ ਕਿ ਕਿਸੇ ਵੀ ਪਿੰਡ ਵਿੱਚ ਕੰਮ ਕਰਵਾਉਣੇ ਹੋਣ ਤਾਂ ਉਨ੍ਹਾਂ ਕੰਮਾਂ ਦਾ ਜੀ.ਪੀ.ਡੀ.ਪੀ. ਰਾਹੀਂ ਸਾਰਾ ਪਲਾਨ ਤਿਆਰ ਕੀਤਾ ਜਾਵੇ ਅਤੇ ਪਿੰਡਾਂ ਨਾਲ ਸਬੰਧਿਤ ਸਾਰੇ ਹੀ ਵਿਭਾਗਾਂ ਨੂੰ ਸ਼ਾਮਲ ਕੀਤਾ ਜਾਵੇ ਜਿਸ ਵਿੱਚ ਪਿੰਡ ਦੇ ਹਰ ਇੱਕ ਵੋਟਰ ਨੂੰ ਪਤਾ ਹੋਵੇ ਕਿ ਪਿੰਡ ਵਿੱਚ ਕਿਹੜੇ ਕੰਮ ਹੋ ਗਏ ਹਨ ਤੇ ਕਿਹੜੇ ਬਾਕੀ ਹਨ। ਉਨ੍ਹਾਂ ਕਿਹਾ ਕਿ ਇਹ ਸਾਰੇ ਕੰਮ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਪਿੰਡ ਦੀ ਭਲਾਈ ਅਤੇ ਵਿਕਾਸ ਲਈ ਹੋਣ ਜਿਸ ਵਿੱਚ ਕਿਸੇ ਦਾ ਨਿੱਜੀ ਸਵਾਰਥ ਨਾ ਹੋਵੇ।
ਉਨ੍ਹਾਂ ਕਿਹਾ ਕਿ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਪੰਜਾਬ ਸ. ਕੁਲਦੀਪ ਸਿੰਘ ਧਾਲੀਵਾਲ ਦੀ ਸੋਚ ਹੈ ਕਿ ਪਿੰਡ ਦੇ ਹਰ ਇੱਕ ਵੋਟਰ ਨੂੰ ਗ੍ਰਾਮ ਪੰਚਾਇਤ ਅਤੇ ਗ੍ਰਾਮ ਸਭਾ ਬਾਰੇ ਪਤਾ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਇਸ ਮੰਤਵ ਲਈ ਅੱਜ ਬਰੀਕੀ ਨਾਲ ਸਾਰੇ ਸਰਪੰਚ ਸਾਹਿਬਾਨਾਂ ਤੇ ਸਟਾਫ਼ ਨੂੰ ਗ੍ਰਾਮ ਪੰਚਾਇਤ ਤੇ ਗ੍ਰਾਮ ਸਭਾ ਬਾਰੇ ਟ੍ਰੇਨਿੰਗ ਦਿੱਤੀ ਗਈ ਹੈ। ਇਸ ਦੌਰਾਨ ਸਰਕਾਰ ਵੱਲੋਂ ਦਿੱਤੇ ਗਏ 9 ਨੁਕਤਿਆਂ ਬਾਰੇ ਵੀ ਹਾਜ਼ਰੀਨ ਨੂੰ ਜਾਣਕਾਰੀ ਦਿੱਤੀ ਗਈ। ਇਸ ਮੌਕੇ ਸਮੂਹ ਸਰਪੰਚਾਂ ਨੇ ਸਰਕਾਰ ਵੱਲੋਂ ਦਿੱਤੀ ਗਈ ਟ੍ਰੇਨਿੰਗ ‘ਤੇ ਸੰਤੁਸ਼ਟੀ ਜ਼ਾਹਰ ਕਰਦਿਆਂ ਕਿਹਾ ਕਿ ਉਹ ਗ੍ਰਾਮ ਸਭਾ ਨੂੰ ਸਫਲ ਬਣਾਉਣ ਵਿੱਚ ਆਪਣਾ ਬਣਦਾ ਯੋਗਦਾਨ ਪਾਉਣਗੇ।
- November 21, 2024
ਫਿਰੋਜਪੁਰ ਪੁਲਿਸ ਨੇ ਬੈਂਕ ਚ ਚੋਰੀ ਦੀ ਵਰਦਾਤ ਚ ਸ਼ਾਮਿਲ 3 ਆਰੋਪੀ ਕੀਤੇ ਗਿਰਫਤਾਰ
- November 20, 2024