ਫਿਰੋਜ਼ਪੁਰ ਕੋਰਟ ਕੰਪਲੇਕਸ ਦੀ ਪਾਰਕਿੰਗ ਵਿਚ ਖੜੇ ਮੋਟਰਸਾਕਿਲਾਂ ਨੂੰ ਚੋਰੀ ਕਰਨ ਦੀ ਕੋਸ਼ਿਸ਼ ਚ 2 ਨੌਜਵਾਨਾਂ ਤੇ ਮਾਮਲਾ ਦਰਜ,
- 126 Views
- kakkar.news
- December 2, 2022
- Crime Punjab
ਫਿਰੋਜ਼ਪੁਰ ਕੋਰਟ ਕੰਪਲੇਕਸ ਦੀ ਪਾਰਕਿੰਗ ਵਿਚ ਖੜੇ ਮੋਟਰਸਾਕਿਲਾਂ ਨੂੰ ਚੋਰੀ ਕਰਨ ਦੀ ਕੋਸ਼ਿਸ਼ ਚ 2 ਨੌਜਵਾਨਾਂ ਤੇ ਮਾਮਲਾ ਦਰਜ,
ਫਿਰੋਜ਼ਪੁਰ 2 ਦਸੰਬਰ 2022 (ਸੁਭਾਸ਼ ਕੱਕੜ)
ਜ਼ਿਲਾ ਕੋਰਟ ਕੰਪਲੇਕਸ ਫਿਰੋਜ਼ਪੁਰ ਦੀ ਬਣੀ ਪਾਰਕਿੰਗ ਵਿਚ ਖੜੇ ਮੋਟਰਸਾਕਿਲਾਂ ਨੂੰ 2 ਨੌਜਵਾਨਾਂ ਵਲੋਂ ਚਾਬੀਆਂ ਲਗਾ ਕੇ ਲੋਕ ਖੋਲਣ ਦੀ ਕੋਸ਼ਿਸ਼ ਕਰਨ ਦੇ ਮਾਮਲੇ ਵਿਚ ਥਾਣਾ ਕੈਂਟ ਫਿਰੋਜ਼ਪੁਰ ਦੀ ਪੁਲਿਸ ਨੇ 2 ਨੌਜਵਾਨਾਂ ਖਿਲਾਫ ਆਈ ਪੀ ਸੀ ਦੀ ਵੱਖ ਵੱਖ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਹੈ! ਪੁਲਿਸ ਨੂੰ ਦਿਤੇ ਬਿਆਨ ਵਿਚ ਦਿਪਾਂਸ਼ੂ ਸੇਠੀ ਪੁੱਤਰ ਸੁਰੇਸ਼ ਕੁਮਾਰ ਸੇਠੀ ਚੌਂਕੀਦਾਰ ਜ਼ਿਲਾ ਕੋਰਟ ਕੰਪਲੇਕਸ ਜ਼ਿਲਾ ਫਿਰੋਜ਼ਪੁਰ ਨੇ ਦੱਸਿਆ ਕਿ 2 ਨੌਜਵਾਨ ਕੋਰਟ ਕੰਪਲੇਕਸ ਵਿਚ ਬਣੇ ਪਾਰਕਿੰਗ ਵਿਚ ਖੜੇ ਮੋਟਰਸਾਕਿਲਾਂ ਨੂੰ ਵਾਰੋ ਵਾਰੀ ਚਾਬੀਆਂ ਲਗਾ ਕੇ ਲੋਕ ਖੋਲਣ ਦੀ ਕੋਸ਼ਿਸ਼ ਕਰ ਰਹੇ ਸੀ! ਜਿਨ੍ਹਾਂ ਨੂੰ ਚੌਂਕੀਦਾਰ ਨੇ ਲਲਕਾਰਾ ਮਾਰ ਕੇ ਪੁੱਛਿਆ ਤਾਂ 2 ਨੌਜਵਾਨਾਂ ਨੇ ਚੌਂਕੀਦਾਰ ਨੂੰ ਧੱਕਾ ਮਾਰ ਕੇ ਥੱਲੇ ਡੇਗ ਦਿਤਾ ! ਥੋੜੀ ਦੇਰ ਬਾਅਦ ਦੋਵੇ ਆਪਣੇ ਮੋਟਰਸਾਕਿਲ ਤੇ ਲੋਹੇ ਦੀ ਰਾਡ ਲੈਕੇ ਆਏ ਤੇ ਚੌਂਕੀਦਾਰ ਤੇ ਵਾਰ ਕੀਤਾ ! ਜੋ ਉਸ ਦੇ ਨਾਲ ਦੇ ਸਾਥੀ ਨੇ ਰੋਕ ਲਿਆ , ਜਦੋ ਰੌਲਾ ਪੈਂਦਾ ਵੇਖਿਆ ਤਾਂ ਆਰੋਪੀ ਆਪਣੇ ਮੋਟਰਸਾਕਿਲ ਤੇ ਮੌਕੇ ਤੇ ਫਰਾਰ ਹੋ ਗਏ ਮਾਮਲੇ ਦੀ ਜਾਂਚ ਕਰ ਰਹੇ A S I ਗੁਰਮੇਲ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤ ਕਰਤਾ ਦੇ ਬਿਆਨਾਂ ਤੇ ਉਕਤ ਆਰੋਪੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ


