ਡੀ ਸੀ ਫਾਜ਼ਿਲਕਾ ਵਲੋਂ ਪਾਲਤੂ ਜਾਨਵਰਾਂ ਨੂੰ ਬੇਸਹਾਰਾ ਨਾ ਛੱਡਣ ਦੇ ਅਪੀਲ ,ਖੁੱਲ੍ਹੇ ਜਾਨਵਰ ਛੱਡਣ ਤੇ ਲਗੇਗਾ ਜੁਰਮਾਨਾ
- 184 Views
- kakkar.news
- December 13, 2022
- Crime Punjab
ਡੀ ਸੀ ਫਾਜ਼ਿਲਕਾ ਵਲੋਂ ਪਾਲਤੂ ਜਾਨਵਰਾਂ ਨੂੰ ਬੇਸਹਾਰਾ ਨਾ ਛੱਡਣ ਦੇ ਅਪੀਲ ,ਖੁੱਲ੍ਹੇ ਜਾਨਵਰ ਛੱਡਣ ਤੇ ਲਗੇਗਾ ਜੁਰਮਾਨਾ
ਫਾਜ਼ਿਲਕਾ, 13 ਦਸੰਬਰ 2022 ਅਨੁਜ ਕੱਕੜ ਟੀਨੂੰ
ਜ਼ਿਲ੍ਹਾ ਕੈਟਲ ਪੌਂਡ (ਸਰਕਾਰੀ ਗਊਸ਼ਾਲਾ) ਵੱਲੋਂ ਡਿਪਟੀ ਕਮਿਸ਼ਨਰ ਫਾਜਿ਼ਲਕਾ ਡਾ: ਸੇਨੂੰ ਦੁੱਗਲ ਆਈਏਐਸ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ਼ਹਿਰ ਵਿਚੋਂ ਬੇਸਹਾਰਾ ਜਾਨਵਰਾਂ ਨੂੰ ਇੱਕਠਾ ਕਰਕੇ ਗਊ ਸ਼ਾਲਾ ਵਿਚ ਭੇਜਿਆ ਜਾਵੇਗਾ ਕਿਉਂਕਿ ਇੰਨ੍ਹਾਂ ਬੇਸਹਾਰਾ ਜਾਨਵਾਰਾਂ ਕਾਰਨ ਲੋਕਾਂ ਨੂੰ ਮੁਸਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਇਸਦੇ ਮੱਦੇਨਜਰ ਕੈਂਡਲ ਪੌਂਡ ਦੇ ਇੰਚਾਰਜ ਸੋਨੂੰ ਕੁਮਾਰ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਪਾਲਤੂ ਜਾਨਵਰ ਖੁੱਲੇ ਨਾ ਛੱਡਣ। ਉਨ੍ਹਾਂ ਨੇ ਕਿਹਾ ਕਿ ਜ਼ੇਕਰ ਕਿਸੇ ਵੱਲੋਂ ਆਪਣੇ ਪਾਲਤੂ ਜਾਨਵਰ ਗਲੀਆਂ ਵਿਚ ਅਤੇ ਟਾਲਾਂ ਤੇ ਖੁੱਲੇ ਛੱਡੇ ਜਾਂਦੇ ਹਨ ਅਤੇ ਕੈਟਲ ਪੌਂਡ ਦੀ ਟੀਮ ਵੱਲੋਂ ਇਕ ਵਾਰ ਫੜ ਲਏ ਗਏ ਤਾਂ ਛੱਡੇ ਨਹੀਂ ਜਾਣਗੇ ਅਤੇ ਮਾਲਕ ਨੂੰ ਜ਼ੁਰਮਾਨਾ ਵੀ ਲਗਾਇਆ ਜਾ ਸਕਦਾ ਹੈ।
ਉਨ੍ਹਾਂ ਨੇ ਅਪੀਲ ਕੀਤੀ ਕਿ ਲੋਕ ਆਪਣੇ ਪਾਲਤੂ ਜਾਨਵਰਾਂ ਨੂੰ ਆਪਣੇ ਘਰਾਂ ਵਿਚ ਹੀ ਰੱਖਣ ਕਿਉਂਕਿ ਇੰਨ੍ਹਾਂ ਨੂੰ ਸੜਕਾਂ ਤੇ ਛੱਡਣ ਨਾਲ ਇਹ ਜਾਨਵਰ ਸੜਕ ਦੁਰਘਟਨਾਵਾਂ ਦਾ ਵੀ ਕਾਰਨ ਬਣਦੇ ਹਨ।


