ਫਾਜ਼ਿਲਕਾ ਵਿਖੇ ਢਾਣੀ ਖਰਾਸਵਾਲੀ ਦੇ ਨੇੜੇ ਵਾਪਰਿਆ ਭਿਆਨਕ ਸੜਕ ਹਾਦਸਾ, ਮੋਟਰਸਾਈਕਲ ਤੇ ਪਿਕਅੱਪ ਗੱਡੀ ਵਚਾਲੇ ਟੱਕਰ ਚ ਤਿੰਨ ਮਾਸੂਮ ਬੱਚਿਆਂ ਦੀ ਹੋਈ ਮੌਤ
- 122 Views
- kakkar.news
- December 19, 2022
- Punjab
ਫਾਜ਼ਿਲਕਾ ਵਿਖੇ ਢਾਣੀ ਖਰਾਸਵਾਲੀ ਦੇ ਨੇੜੇ ਵਾਪਰਿਆ ਭਿਆਨਕ ਸੜਕ ਹਾਦਸਾ, ਮੋਟਰਸਾਈਕਲ ਤੇ ਪਿਕਅੱਪ ਗੱਡੀ ਵਚਾਲੇ ਟੱਕਰ ਚ ਤਿੰਨ ਮਾਸੂਮ ਬੱਚਿਆਂ ਦੀ ਹੋਈ ਮੌਤ
ਫਾਜ਼ਿਲਕਾ 19 ਦਸੰਬਰ 2022 (ਅਨੁਜ ਕੱਕੜ ਟੀਨੂੰ)
ਫਾਜ਼ਿਲਕਾ ਮਲੋਟ ਰੋਡ ਤੇ ਢਾਣੀ ਖਰਾਸਵਾਲੀ ਦੇ ਨੇੜੇ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਇਹ ਹਾਦਸਾ ਮੋਟਰਸਾਈਕਲ ਤੇ ਪਿਕਅੱਪ ਗੱਡੀ ਵਚਾਲੇ ਟੱਕਰ ਹੋਣ ਕਾਰਨ ਵਾਪਰਿਆ ਹੈ। ਹਾਦਸਾ ਇੰਨਾ ਭਿਆਨਕ ਸੀ ਕਿ ਇਸ ਦੌਰਾਨ ਤਿੰਨ ਬੱਚਿਆਂ ਦੀ ਮੌਤ ਹੋ ਗਈ ਜਦ ਕਿ ਬੱਚਿਆ ਦੇ ਪਿਤਾ ਨੂੰ ਵੀ ਸੱਟਾਂ ਲੱਗੀਆਂ ਜਿਸ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।ਦੱਸਿਆ ਜਾ ਰਿਹਾ ਹੈ ਕਿ ਸੜਕ ਹਾਦਸੇ ਤੋਂ ਬਾਅਦ ਤੁਰੰਤ ਇਨ੍ਹਾਂ ਬੱਚਿਆਂ ਨੂੰ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ਲਿਆਂਦਾ ਗਿਆ ਸੀ ਜਿੱਥੇ ਇੱਕ ਬੱਚੇ ਦੀ ਮੌਤ ਹੋ ਗਈ ਸੀ ਤੇ ਦੋ ਜ਼ਖ਼ਮੀ ਹੋਏ ਸੀ ਜਿਨ੍ਹਾਂ ਦੀ ਹਾਲਤ ਗੰਭੀਰ ਵੇਖਦੇ ਹੋਏ ਫਰੀਦਕੋਟ ਮੈਡੀਕਲ ਕਾਲਜ ਰੈਫਰ ਕੀਤਾ ਗਿਆ ਸੀ ਜਿੱਥੇ ਇਲਾਜ ਦੌਰਾਨ ਉਨ੍ਹਾਂ ਦੀ ਵੀ ਮੌਤ ਹੋ ਗਈ।
ੳਧਰ ਸਰਕਾਰੀ ਹਸਪਤਾਲ ‘ਚ ਤੈਨਾਤ ਡਾਕਟਰ ਆਸੀਮ ਮੈਨੀ ਨੇ ਦੱਸਿਆ ਕਿ ਜਦੋਂ ਇਨ੍ਹਾਂ ਬੱਚਿਆਂ ਨੂੰ ਹਸਪਤਾਲ ਵਿੱਚ ਲਿਆਂਦਾ ਗਿਆ ਸੀ ਤਾਂ ਇੱਕ ਬੱਚੇ ਦੀ ਮੌਤ ਹੋ ਚੁੱਕੀ ਸੀ ਜਦ ਕਿ ਬਾਕੀ ਦੋ ਬੱਚੇ ਵੀ ਗੰਭੀਰ ਜ਼ਖਮੀ ਸਨ ਫਿਲਹਾਲ ਉਹਨਾਂ ਵੱਲੋਂ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਹੈ

