ਬਟਾਲਾ ਵਿੱਚ ਇੱਕ ਘਰ ਤੋਂ ਪੁਲਿਸ ਨੇ ਇੱਕ ਏਕੇ-56 ਅਸਾਲਟ ਰਾਈਫਲ ਅਤੇ ਮੈਗਜ਼ੀਨ ਕੀਤਾ ਬਰਾਮਦ
- 106 Views
- kakkar.news
- December 20, 2022
- Crime Punjab
ਬਟਾਲਾ ਵਿੱਚ ਇੱਕ ਘਰ ਤੋਂ ਪੁਲਿਸ ਨੇ ਇੱਕ ਏਕੇ-56 ਅਸਾਲਟ ਰਾਈਫਲ ਅਤੇ ਮੈਗਜ਼ੀਨ ਕੀਤਾ ਬਰਾਮਦ
ਗੁਰਦਾਸਪੁਰ 20 ਦਸੰਬਰ 2022 (ਸਿਟੀਜ਼ਨਜ਼ ਵੋਇਸ)
ਬਟਾਲਾ ਵਿੱਚ ਇੱਕ ਘਰ ਤੋਂ ਪੁਲਿਸ ਨੇ ਇੱਕ ਏਕੇ-56 ਅਸਾਲਟ ਰਾਈਫਲ ਅਤੇ ਮੈਗਜ਼ੀਨ ਬਰਾਮਦ ਕੀਤਾ ਹੈ। ਇਹ ਰਾਈਫਲ ਪੁਲਿਸ ਨੇ ਚੋਰ ਦੀ ਨਿਸ਼ਾਨਦੇਹੀ ‘ਤੇ ਬਰਾਮਦ ਕੀਤੀ ਹੈ। ਜਾਂਚ ਅੱਗੇ ਵਧਦਿਆਂ ਬਰਖ਼ਾਸਤ ਇੰਸਪੈਕਟਰ ਨਾਰੰਗ ਸਿੰਘ ਦਾ ਨਾਂ ਸਾਹਮਣੇ ਆਇਆ ਹੈ, ਜੋ ਇਸ ਸਮੇਂ ਹੁਸ਼ਿਆਰਪੁਰ ਜੇਲ੍ਹ ਵਿੱਚ ਬੰਦ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਕੁਝ ਦਿਨ ਪਹਿਲਾਂ ਪੁਲਿਸ ਨੇ ਪਵਨ ਕੁਮਾਰ ਨਾਂ ਦੇ ਚੋਰ ਨੂੰ ਫੜਿਆ ਸੀ। ਪੁਲਿਸ ਉਸ ਕੋਲੋਂ ਚੋਰੀ ਦੇ ਮਾਮਲਿਆਂ ਵਿੱਚ ਪੁੱਛਗਿੱਛ ਕਰ ਰਹੀ ਸੀ, ਜਦੋਂ ਚੋਰ ਨੇ ਉਨ੍ਹਾਂ ਨੂੰ ਇੱਕ ਏ.ਕੇ.56 ਬਾਰੇ ਵੀ ਜਾਣਕਾਰੀ ਦਿੱਤੀ, ਜਿਸ ਨੂੰ ਉਸ ਨੇ ਬੈਂਕ ਕਾਲੋਨੀ ਸਥਿਤ ਘਰ ਵਿੱਚ ਛੁਪਾ ਲਿਆ ਸੀ। ਜਦੋਂ ਪੁਲਿਸ ਨੇ ਚੋਰ ਪਵਨ ਨੂੰ ਸਖ਼ਤੀ ਨਾਲ ਪੁੱਛਿਆ ਤਾਂ ਉਸ ਨੇ ਚੋਰੀ ਦੀ ਥਾਂ ਕਾਰ ਵਾਸ਼ਿੰਗ ਸੈਂਟਰ ਦਾ ਨਾਂਅ ਲਿਆ |
ਪਵਨ ਕੁਮਾਰ ਦੀ ਸੂਹ ‘ਤੇ ਕਾਰਵਾਈ ਕਰਦਿਆਂ ਪੁਲਿਸ ਨੇ ਕਾਰ ਵਾਸ਼ਿੰਗ ਸੈਂਟਰ ਦੇ ਮਾਲਕ ਦੀਪ ਰਾਜ ਨੂੰ ਹਿਰਾਸਤ ਵਿੱਚ ਲੈ ਲਿਆ। ਦੀਪਰਾਜ ਸਾਰਾ ਭੇਤ ਖੋਲ੍ਹਦਾ ਹੈ ਅਤੇ ਬਰਖਾਸਤ ਇੰਸਪੈਕਟਰ ਨਾਰੰਗ ਸਿੰਘ ਦਾ ਨਾਂ ਸਾਹਮਣੇ ਆਉਂਦਾ ਹੈ।ਦੀਪਰਾਜ ਨੇ ਪੁਲਿਸ ਨੂੰ ਦੱਸਿਆ ਕਿ ਇਹ ਹਥਿਆਰ ਉਸ ਨੂੰ ਜੇਲ੍ਹ ਜਾਣ ਤੋਂ ਪਹਿਲਾਂ ਸਾਬਕਾ ਇੰਸਪੈਕਟਰ ਨਾਰੰਗ ਨੇ ਸੌਂਪਿਆ ਸੀ। ਸੈਂਟਰਲ ਜੇਲ੍ਹ ਹੁਸ਼ਿਆਰਪੁਰ ਜਾਣ ਤੋਂ ਪਹਿਲਾਂ ਇੰਸਪੈਕਟਰ ਨਾਰੰਗ ਨੇ ਉਸ ਨੂੰ ਸੁਰੱਖਿਆ ਲਈ ਏ.ਕੇ.56 ਦਿੱਤੀ ਸੀ। ਪੁਲਿਸ ਦਾ ਕਹਿਣਾ ਹੈ ਕਿ ਹੁਣ ਬਰਖ਼ਾਸਤ ਇੰਸਪੈਕਟਰ ਨਾਰੰਗ ਨੂੰ ਏ.ਕੇ.56 ਬਾਰੇ ਜਾਣਕਾਰੀ ਹਾਸਲ ਕਰਨ ਲਈ ਪੁੱਛਗਿੱਛ ਲਈ ਲਿਆਂਦਾ ਜਾ ਸਕਦਾ ਹੈ।

