-ਫ਼ਿਰੋਜ਼ਪੁਰ ਨਗਰ ਕੌਂਸਲ ਨਜਾਇਜ਼ ਕਬਜ਼ੇ ਹਟਾਉਣ ਲਈ ਹੋਈ ਸਖਤ, ਸੜਕਾਂ ਤੇ ਨਾਜਾਇਜ਼ ਕਬਜ਼ੇ ਅਤੇ ਹੋਰਡਿੰਗਸ ਹਟਾਏ ਗਏ -ਭਲਕੇ ਤਕ ਰੇਹੜੀਆਂ ਅਤੇ ਫੜ੍ਹੀਆਂ ਵਾਲਿਆਂ ਨੂੰ ਬਣਦੀ ਫੀਸ ਜਮਾ ਕਰਵਾਉਣ ਦੀ ਵਾਰਨਿੰਗ, ਨਹੀਂ ਤਾਂ ਰੇਹੜੀਆਂ ਚੁੱਕ ਕੇ ਲਿਜਾਣ ਦੀ ਚੇਤਾਵਨੀ
- 99 Views
- kakkar.news
- December 23, 2022
- Crime Punjab
-ਫ਼ਿਰੋਜ਼ਪੁਰ ਨਗਰ ਕੌਂਸਲ ਨਜਾਇਜ਼ ਕਬਜ਼ੇ ਹਟਾਉਣ ਲਈ ਹੋਈ ਸਖਤ, ਸੜਕਾਂ ਤੇ ਨਾਜਾਇਜ਼ ਕਬਜ਼ੇ ਅਤੇ ਹੋਰਡਿੰਗਸ ਹਟਾਏ ਗਏ
-ਭਲਕੇ ਤਕ ਰੇਹੜੀਆਂ ਅਤੇ ਫੜ੍ਹੀਆਂ ਵਾਲਿਆਂ ਨੂੰ ਬਣਦੀ ਫੀਸ ਜਮਾ ਕਰਵਾਉਣ ਦੀ ਵਾਰਨਿੰਗ, ਨਹੀਂ ਤਾਂ ਰੇਹੜੀਆਂ ਚੁੱਕ ਕੇ ਲਿਜਾਣ ਦੀ ਚੇਤਾਵਨੀ
ਫ਼ਿਰੋਜ਼ਪੁਰ 23 ਦਸੰਬਰ, (ਅਨੁਜ ਕੱਕੜ ਟੀਨੂੰ)
ਨਗਰ ਕੌਂਸਲ ਫ਼ਿਰੋਜ਼ਪੁਰ ਇਕ ਵਾਰ ਫਿਰ ਸੜਕਾਂ ਤੇ ਇਨਕਰੋਚਮੈਂਟ ਦੇ ਖ਼ਿਲਾਫ਼ ਅੱਜ ਹਰਕਤ ਵਿਚ ਦਿਖਾਈ ਦੇ ਰਹੀ ਹੈ ਅਤੇ ਕੁਝ ਸਖਤ ਕਦਮ ਚੁੱਕੇ ਜਾ ਰਹੇ ਹਨ। ਨਗਰ ਕੌਂਸਲ ਦੇ ਕਾਰਜਸਾਧਕ ਅਫਸਰ ਦੀਆਂ ਹਿਦਾਇਤਾਂ ਤੇ ਅੱਜ ਨਗਰ ਕੌਂਸਲ ਫ਼ਿਰੋਜ਼ਪੁਰ ਦੇ ਕਰਮਚਾਰੀਆਂ ਵੱਲੋ ਅੱਜ ਸ਼ਹਿਰ ਵਿੱਚ ਸੜਕਾਂ ਤੇ ਲੱਗੇ ਹੋਰਡਿੰਗਸ ਅਤੇ ਦੁਕਾਨਦਾਰਾਂ ਵੱਲੋਂ ਸੜਕ ਤੇ ਲਾਗਾਏ ਗਏ ਨਜਾਇਜ਼ ਬੋਰਡ ਹਟਾਉਣ ਦੀ ਮੁਹਿੰਮ ਨੂੰ ਅੰਜਾਮ ਦਿੱਤਾ ਗਿਆ, ਜਿਸ ਨਾਲ ਦੁਕਾਨਦਾਰਾਂ ਅਤੇ ਸੜਕਾਂ ਤੇ ਖੜੀਆਂ ਰੇਹੜੀਆਂ ਵਾਲਿਆਂ ਵਿਚ ਭਾਜੜ ਦੇਖਣ ਨੂੰ ਮਿਲੀ। ਕਈ ਦੁਕਨਦਾਰ ਟਾਂ ਆਪਣੇ ਬੋਰਡ ਹਟਾਉਣ ਵਿਚ ਕਾਮਯਾਬ ਵੀ ਹੋ ਗਏ। ਬਾਕੀ ਬਹੁਤ ਸਾਰੀਆਂ ਰੇਹੜੀਆਂ ਵਾਲੇ ਅਪਨੀਆਂ ਰੇਹੜੀਆਂ ਭਜਾ ਕੇ ਲੈ ਗਏ। ਬਾਕੀ ਰੇਹੜੀਆਂ ਅਤੇ ਫੜ੍ਹੀਆਂ ਵਾਲਿਆਂ ਦੇ ਚਲਾਨ ਕੱਟੇ ਗਏ ਅਤੇ ਨਾਲ ਹੀ ਇਹ ਚੇਤਵਨੀ ਦਿਤੀ ਗਈ ਕਿ ਭਲਕੇ ਤੱਕ ਆਪਣੀ ਚਲਾਨ ਦੀ ਬਣਦੀ ਫੀਸ ਜਮ੍ਹਾਂ ਕਰਵਾ ਦੇਣ ਨਹੀਂ ਤਾਂ ਉਹਨਾਂ ਦੀਆਂ ਰੇਹੜੀਆਂ ਨੂੰ ਉਠਾ ਲਿਆ ਜਾਵੇਗਾ।
ਵਰਨਣ ਯੋਗ ਹੈ ਸਾਰੇ ਸ਼ਹਿਰ ਵਿੱਚ ਰੇਹੜੀਆਂ ਵਾਲਿਆਂ ਕਾਰਣ ਸੜਕਾਂ ਤੇ ਲੰਘਣਾ ਮੁਸ਼ਕਿਲ ਹੋ ਗਿਆ ਹੈ ਅਤੇ ਇਹਨਾਂ ਕਾਰਣ ਆਵਾਜਾਈ ਵਿਚ ਭਾਰੀ ਵਿਘਨ ਵੀ ਪੈ ਰਿਹਾ ਹੈ। ਮਲਵਾਲ ਰੋਡ ਤੇ ਤਾਂ ਬਹੁਤ ਵੱਡੀ ਗਿਣਤੀ ਵਿਚ ਰੇਹੜੀਆਂ ਵਾਲਿਆਂ ਨੇ ਸੜਕ ਤੇ ਕਬਜ਼ਾ ਕਰ ਰੱਖਿਆ ਹੈ ਜਿਸ ਕਾਰਨ ਸਾਰਾ ਦਿਨ ਸੜਕ ਤੇ ਭਾਰੀ ਜਾਮ ਦੇਖਣ ਨੂੰ ਮਿਲਦਾ ਰਹਿੰਦਾ ਹੈ।
- November 21, 2024
ਫਿਰੋਜਪੁਰ ਪੁਲਿਸ ਨੇ ਬੈਂਕ ਚ ਚੋਰੀ ਦੀ ਵਰਦਾਤ ਚ ਸ਼ਾਮਿਲ 3 ਆਰੋਪੀ ਕੀਤੇ ਗਿਰਫਤਾਰ
- November 20, 2024