ਫਰੀਦਕੋਟ ਚ’ ਪਿਓ-ਪੁੱਤ ਤੋਂ 5 ਲੱਖ ਲੁੱਟਣ ਵਾਲੇ 5 ਦੋਸ਼ੀਆਂ ਨੂੰ ਅਸਲੇ ਸਮੇਤ ਕੀਤਾ ਕਾਬੂ
- 150 Views
- kakkar.news
- December 29, 2022
- Crime Punjab
ਫਰੀਦਕੋਟ ਚ’ ਪਿਓ-ਪੁੱਤ ਤੋਂ 5 ਲੱਖ ਲੁੱਟਣ ਵਾਲੇ 5 ਦੋਸ਼ੀਆਂ ਨੂੰ ਅਸਲੇ ਸਮੇਤ ਕੀਤਾ ਕਾਬੂ
ਫਰੀਦਕੋਟ 29 ਦਸੰਬਰ 2022 (ਸਿਟੀਜ਼ਨਜ਼ ਵੋਇਸ)
ਬੀਤੀ ਦਿਨੀਂ ਹਥਿਆਰਾਂ ਦੀ ਨੋਕ ‘ਤੇ ਜ਼ਿਲ੍ਹਾ ਬਰਨਾਲਾ ਨਿਵਾਸੀ ਵਪਾਰੀ ਪਿਓ-ਪੁੱਤ ਕੋਲੋਂ 5 ਲੱਖ ਰੁਪਏ ਦੀ ਨਕਦੀ ਦੀ ਲੁੱਟ-ਖੋਹ ਕਰਨ ਵਾਲੇ 5 ਦੋਸ਼ੀਆਂ ਨੂੰ ਜ਼ਿਲ੍ਹਾ ਪੁਲਸ ਵੱਲੋਂ ਉਸ ਵੇਲੇ ਕਾਬੂ ਕਰ ਲਿਆ ਗਿਆ ਜਦੋਂ ਇਹ ਫਰੀਦਕੋਟ ਦੇ ਕਸਬਾ ਕੋਟਕਪੂਰਾ ਵਿਖੇ ਕਿਸੇ ਹੋਰ ਵਾਰਦਾਤ ਨੂੰ ਅੰਜਾਮ ਦੇਣ ਲਈ ਗੱਡੀ ‘ਤੇ ਘੁੰਮ ਰਹੇ ਸਨ।ਇਹ ਜਾਣਕਾਰੀ ਅੱਜ ਇੱਥੇ ਸਥਾਨਕ ਪੁਲਸ ਲਾਈਨ ਵਿਖੇ ਗਗਨੇਸ਼ ਕੁਮਾਰ ਐੱਸ. ਪੀ (ਡੀ) ਨੇ ਪੱਤਰਕਾਰਾਂ ਨਾਲ ਸਾਂਝੀ ਕੀਤੀ। ਇਸ ਮੌਕੇ ਥਾਣਾ ਸਿਟੀ ਮੁਖੀ ਅੰਮ੍ਰਿਤਪਾਲ ਸਿੰਘ ਭਾਟੀ ਵੀ ਮੌਜੂਦਾ ਸਨ।
ਉਨ੍ਹਾਂ ਦੱਸਿਆ ਕਿ ਜਿਸ ਵੇਲੇ ਐੱਸ. ਆਈ. ਪ੍ਰੀਤਮ ਸਿੰਘ ਵੱਲੋਂ ਜਦ ਕੋਟਕਪੂਰਾ ਰੋਡ ਤਿਕੋਣੀਂ ਮੋਗਾ-ਬਠਿੰਡਾ ਰੋਡ ‘ਤੇ ਨਾਕਾਬੰਦੀ ਕੀਤੀ ਹੋਈ ਸੀ ਤਾਂ ਗੁਪਤ ਇਤਲਾਹ ਮਿਲੀ ਸੀ ਕਿ ਅਰਸ਼ਦੀਪ ਸਿੰਘ ਉਰਫ਼ ਚੀਨੀ ਪੁੱਤਰ ਸੇਵਕ ਸਿੰਘ ਵਾਸੀ ਬਾਜਾਖਾਨਾ, ਗੁਰਭਿੰਦਰ ਸਿੰਘ ਉਰਫ਼ ਭਿੰਦਰ ਪੁੱਤਰ ਗੁਰਦੇਵ ਸਿੰਘ ਅਤੇ ਲਵਪ੍ਰੀਤ ਸਿੰਘ ਉਰਫ਼ ਲਵੀ ਪੁੱਤਰ ਗੁਰਮੀਤ ਸਿੰਘ ਦੋਨੋਂ ਵਾਸੀ ਬਰਗਾਡ਼ੀ, ਅਰਵਿੰਦਰ ਸਿੰਘ ਉਰਫ਼ ਰਵੀ ਪੁੱਤਰ ਅੰਗ੍ਰੇਜ ਸਿੰਘ ਵਾਸੀ ਲੰਬਵਾਲੀ ਅਤੇ ਮਨਦੀਪ ਸਿੰਘ ਪੁੱਤਰ ਨਸੀਬ ਚੰਦ ਵਾਸੀ ਪ੍ਰੇਮ ਨਗਰ ਕੋਟਕਪੂਰਾ ਸਾਰੇ ਲੁੱਟਾਂ ਖੋਹਾਂ ਕਰਨ ਦੇ ਆਦੀ ਹਨ ਅਤੇ ਇਹ ਸਾਰੇ ਕਿਸੇ ਹੋਰ ਵਾਰਦਾਤ ਨੂੰ ਅੰਜਾਮ ਦੇਣ ਲਈ ਕੋਟਕਪੂਰਾ ਦੀ ਨਾਈਆਂ ਵਾਲੀ ਬਸਤੀ ਵਿੱਚ ਗੱਡੀ ਨੰਬਰ ਡੀ.ਐਲ-8ਸੀ.ਵੀ-2149 ‘ਤੇ ਘੁੰਮ ਰਹੇ ਹਨ।ਉਨ੍ਹਾਂ ਦੱਸਿਆ ਕਿ ਇਸ ਇਤਲਾਹ ‘ਤੇ ਪੁਲਸ ਪਾਰਟੀ ਵੱਲੋਂ ਫੌਰੀ ਕਾਰਵਾਈ ਕਰਦਿਆਂ ਜਦ ਰੇਡ ਮਾਰੀ ਗਈ ਤਾਂ ਇਨ੍ਹਾਂ ਦੋਸ਼ੀਆਂ ਨੂੰ 1 ਕੱਟਾ ਦੇਸੀ 315 ਬੋਰ ਸਮੇਤ 5 ਜ਼ਿੰਦਾ ਕਾਰਤੂਸ, 1 ਪਿਸਤੌਲ 32 ਬੋਰ ਸਮੇਤ 3 ਰੌਂਦ ਜ਼ਿੰਦਾ, 1 ਬੀਟ ਗੱਡੀ ਉਕਤ ਨੰਬਰੀ ਅਤੇ 4,40,000 ਰੁਪਏ ਦੀ ਨਕਦੀ ਸਮੇਤ ਗ੍ਰਿਫ਼ਤਾਰ ਕਰ ਲਿਆ ਗਿਆ। ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਇਨ੍ਹਾਂ ਦੋਸ਼ੀਆਂ ਖ਼ਿਲਾਫ਼ ਅਧੀਨ ਧਾਰਾ 399/402 ਅਤੇ 25 ਅਸਲਾ ਐਕਟ ਤਹਿਤ ਥਾਣਾ ਸਿਟੀ ਕੋਟਕਪੂਰਾ ਵਿਖੇ ਮਾਮਲਾ ਦਰਜ ਕਰਕੇ ਜਦ ਪੁੱਛ ਗਿੱਛ ਕੀਤੀ ਗਈ ਤਾਂ ਦੋਸ਼ੀਆਂ ਨੇ ਮੰਨਿਆਂ ਕਿ ਉਨ੍ਹਾਂ ਨੇ ਹਥਿਆਰਾਂ ਦੀ ਨੋਕ ‘ਤੇ ਬਰਨਾਲਾ ਦੇ ਵਪਾਰੀ ਪਿਓ-ਪੁੱਤ ਕੋਲੋਂ 5 ਲੱਖ ਦੀ ਨਕਦੀ ਦੀ ਲੁੱਟ ਕੀਤੀ ਸੀ। ਉਨ੍ਹਾਂ ਦੱਸਿਆ ਕਿ ਇਸ ਲੁੱਟ ਸਬੰਧੀ ਥਾਣਾ ਸਹਿਣਾ ਜ਼ਿਲ੍ਹਾ ਬਰਨਾਲਾ ਵਿਖੇ ਅਸਲਾ ਐਕਟ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਸੀ। ਪੁਲਸ ਵੱਲੋਂ ਕਾਬੂ ਕੀਤੇ ਦੋਸ਼ੀਆਂ ਵੱਲੋਂ ਅੰਜਾਮ ਦਿੱਤੀਆਂ ਗਈਆ ਹੋਰ ਵਾਰਦਾਤਾਂ ਦਾ ਵੇਰਵੇ ਇਕੱਠਾ ਕਰਨ ਲਈ ਹੋਰ ਬਰੀਕੀ ਨਾਲ ਪੁੱਛ ਪਡ਼ਤਾਲ ਜਾਰੀ ਹੈ।

- June 20, 2026
फिरोजपुर रेल मंडल: प्रगति और उपलब्धियों का सप्ताह।
- June 19, 2026