ਪੀ.ਐੱਨ.ਬੀ. ਅਧਿਕਾਰੀਆਂ ਵੱਲੋਂ ਫਿਰੋਜ਼ਪੁਰ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕਰਕੇ ਰਾਹਤ ਸਮੱਗਰੀ ਵੰਡੀ ਗਈ
- 74 Views
- kakkar.news
- September 8, 2025
- Punjab
ਪੀ.ਐੱਨ.ਬੀ. ਅਧਿਕਾਰੀਆਂ ਵੱਲੋਂ ਫਿਰੋਜ਼ਪੁਰ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕਰਕੇ ਰਾਹਤ ਸਮੱਗਰੀ ਵੰਡੀ ਗਈ
ਫਿਰੋਜ਼ਪੁਰ, 8 ਸਤੰਬਰ 2025 (ਅਨੁਜ ਕੱਕੜ ਟੀਨੂੰ)
ਪੰਜਾਬ ਨੈਸ਼ਨਲ ਬੈਂਕ ਦੇ ਲੁਧਿਆਣਾ ਜੋਨਲ ਦਫ਼ਤਰ ਤੋਂ ਸਹਾਇਕ ਮੈਨੇਜਰ ਸ਼੍ਰੀ ਰਵਨੀਤ ਸਿੰਘ ਨੇ ਫਿਰੋਜ਼ਪੁਰ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ ਤੇ ਪੀੜਤ ਲੋਕਾਂ ਨੂੰ ਖਾਣ-ਪੀਣ ਦੀਆਂ ਵਸਤੂਆਂ ਅਤੇ ਸਾਫ਼ ਪੀਣ ਵਾਲਾ ਪਾਣੀ ਵੰਡਿਆ।
ਉਨ੍ਹਾਂ ਦੇ ਨਾਲ ਸ਼੍ਰੀਮਤੀ ਗੀਤਾ ਮਹਤਾ, ਲੀਡ ਜ਼ਿਲ੍ਹਾ ਮੈਨੇਜਰ ਫਿਰੋਜ਼ਪੁਰ; ਸ਼੍ਰੀ ਅਸ਼ਵਿਨੀ ਗਰਗ ਸ਼ਾਖਾ ਮੁਖੀ, ਪੀ.ਐੱਨ.ਬੀ. ਸੰਤ ਲਾਲ ਰੋਡ, ਫਿਰੋਜ਼ਪੁਰ ਅਤੇ ਬੈਂਕ ਦੀ ਹੋਰ ਟੀਮ ਵੀ ਹਾਜ਼ਰ ਰਹੀ। ਇਹ ਦੌਰਾ ਪੀ.ਐੱਨ.ਬੀ. ਵੱਲੋਂ ਸਮਾਜਿਕ ਜ਼ਿੰਮੇਵਾਰੀ ਨੂੰ ਨਿਭਾਉਣ ਅਤੇ ਸੰਕਟ ਦੇ ਸਮੇਂ ਲੋਕਾਂ ਦੇ ਨਾਲ ਖੜ੍ਹੇ ਹੋਣ ਦੀ ਵਚਨਬੱਧਤਾ ਦਾ ਹਿੱਸਾ ਸੀ।
ਸ਼੍ਰੀ ਰਵਨੀਤ ਸਿੰਘ ਨੇ ਪਿੰਡਾਂ ਦੇ ਵਸਨੀਕਾਂ ਨਾਲ ਰੂਬਰੂ ਹੋ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਬੈਂਕ ਵੱਲੋਂ ਹਰੇਕ ਸੰਭਵ ਸਹਾਇਤਾ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਪੰਜਾਬ ਨੈਸ਼ਨਲ ਬੈਂਕ ਹਮੇਸ਼ਾ ਲੋਕਾਂ ਦੇ ਨਾਲ ਖੜ੍ਹਾ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਵੀ ਰਾਹਤ ਕਾਰਜਾਂ ਵਿਚ ਕੋਈ ਕਮੀ ਨਹੀਂ ਛੱਡੀ ਜਾਵੇਗੀ।
ਪੀ.ਐੱਨ.ਬੀ. ਆਪਣੀ ਸਮਾਜਿਕ ਭੂਮਿਕਾ ਨਿਭਾਉਂਦਿਆਂ ਹਮੇਸ਼ਾ ਆਪਣੇ ਗਾਹਕਾਂ ਅਤੇ ਭਰੋਸੇਮੰਦ ਸਮੁਦਾਇ ਦੀ ਸੇਵਾ ਲਈ ਤਤਪਰ ਰਹੇਗਾ।



- October 15, 2025