ਵਿਜੀਲੈਂਸ ਬਿਊਰੋ ਵਲੋਂ ਆਪਣੇ ਸਾਰੇ ਅਧਿਕਾਰੀਆਂ ਤੇ ਕਰਮਚਾਰੀਆਂ ਲਈ ਡਰੈੱਸ ਕੋਡ ਜਾਰੀ
- 114 Views
- kakkar.news
- January 2, 2023
- Punjab
ਵਿਜੀਲੈਂਸ ਬਿਊਰੋ ਵਲੋਂ ਆਪਣੇ ਸਾਰੇ ਅਧਿਕਾਰੀਆਂ ਤੇ ਕਰਮਚਾਰੀਆਂ ਲਈ ਡਰੈੱਸ ਕੋਡ ਜਾਰੀ
ਚੰਡੀਗੜ੍ਹ 02 ਜਨਵਰੀ 2023(ਸਿਟੀਜ਼ਨਜ਼ ਵੋਇਸ)
ਪੰਜਾਬ ਵਿਜੀਲੈਂਸ ਬਿਊਰੋ ਦੇ ਵਲੋਂ ਆਪਣੇ ਸਾਰੇ ਅਧਿਕਾਰੀਆਂ ਤੇ ਕਰਮਚਾਰੀਆਂ ਲਈ ਡਰੈੱਸ ਕੋਡ ਜਾਰੀ ਕੀਤਾ ਹੈ। ਜਾਰੀ ਹੁਕਮਾਂ ਮੁਤਾਬਿਕ, ਗਰਮੀਆਂ ਵਿੱਚ Full Sleeves ਕਮੀਜ਼, ਪੈਂਟ, ਸਫ਼ਾਰੀ ਸੂਟ ਪਹਿਨਿਆ ਜਾਵੇ। ਸਰਦੀਆਂ ਵਿੱਚ ਸੋਬਰ ਕਲਰ ਦੇ ਕੋਟ ਪੈਂਟ, ਬਲੇਜ਼ਰ, ਸਵੈਟਰ ਨੂੰ ਗਰਮ ਕੱਪੜਿਆਂ ਦੇ ਰੂਪ ਵਿੱਚ ਪਹਿਨਿਆਂ ਜਾਵੇ। ਚਮਕਦਾਰ ਜੈਕਟਾਂ ਨੂੰ ਨਾ ਪਹਿਨਿਆ ਜਾਵੇ।ਕਾਲੇ, ਬਰਾਊਨ ਰੰਗ ਦੀ ਬੈਲਟ ਪਹਿਨੀ ਜਾਵੇ। ਜੁਰਾਬਾਂ ਦੇ ਨਾਲ ਕਾਲੇ ਬਰਾਊਨ Oxford ਜੁੱਤੇ ਪਹਿਨੇ ਜਾਣ ਅਤੇ ਕੇਵਲ ਮੈਡੀਕਲ ਸਮੱਸਿਆ ਹੋਣ ਤੇ ਮੈਡੀਕਲ ਸਰਟੀਫਿਕੇਟ ਹੋਣ ਤੇ ਹੀ ਚੱਪਲਾਂ, ਸੈਂਡਲਾਂ ਦੀ ਵਰਤੋਂ ਕੀਤੀ ਜਾਵੇ ਅਤੇ ਸਹੀ ਢੰਗ ਨਾਲ ਸ਼ੇਵਿੰਗ ਕੀਤੀ ਜਾਵੇ।ਲੇਡੀ ਕਰਮਚਾਰੀਆਂ ਵਲੋਂ ਸੂਟ, ਸਾੜੀ, ਫਾਰਮਲ ਕਮੀਜ਼ਾਂ ਅਤੇ ਟਰਾਊਜ਼ਰ ਪਹਿਨੇ ਜਾਣ। ਜੀਨਸ, ਟੀ-ਸ਼ਰਟ, ਸਪੋਰਟ ਜੁੱਤੇ, ਚੱਪਲ ਨਾ ਪਹਿਨੇ ਜਾਣ। ਡਿਊਟੀ ਸਮੇਂ ਦੌਰਾਨ ਪਹਿਚਾਣ ਪੱਤਰ ਲਾਜ਼ਮੀ ਤੌਰ ਤੇ ਪਹਿਨਿਆ ਜਾਵੇ ਅਤੇ ਮੰਗੇ ਜਾਣ ਤੇ ਉਪਲੱਬਧ ਕਰਵਾਇਆ ਜਾਵੇ। ਇਹ ਦੁਬਾਰਾ ਦੁਹਰਾਇਆ ਜਾਂਦਾ ਹੈ ਕਿ, ਸ਼ਨਾਖਤੀ ਕਾਰਡ ਹਰ ਸਮੇਂ ਡਿਊਟੀ ਕਰਮਚਾਰੀਆਂ ਤੇ ਅਧਿਕਾਰੀਆਂ ਕੋਲ ਹੋਣਾ ਚਾਹੀਦਾ ਹੈ, ਪਰ ਅਪਰੇਸ਼ਨਲ ਅਸਾਈਨਮੈਂਟ ਸਮੇਂ ਸ਼ਨਾਖਤੀ ਕਾਰਡ ਪਹਿਨਣਾ ਜਰੂਰੀ ਨਹੀਂ ਹੋਵੇਗਾ।



- October 15, 2025