ਬਠਿੰਡਾ ‘ਚ ਕੋਰੋਨਾ ਦੀ ਲਾਗ ਨਾਲ ਪੀੜਤ ਇਕ ਅੌਰਤ ਦੀ ਮੌਤ
- 214 Views
- kakkar.news
- January 3, 2023
- Punjab
ਬਠਿੰਡਾ ‘ਚ ਕੋਰੋਨਾ ਦੀ ਲਾਗ ਨਾਲ ਪੀੜਤ ਇਕ ਅੌਰਤ ਦੀ ਮੌਤ
ਬਠਿੰਡਾ 03 ਜਨਵਰੀ 2023 (ਸਿਟੀਜ਼ਨਜ਼ ਵੋਇਸ)
ਨਵੇਂ ਸਾਲ ਦੀ ਸ਼ੁਰੂਆਤ ਵਿਚ ਹੀ ਕੋਰੋਨਾ ਨੇ ਆਪਣਾ ਰੰਗ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਸੋਮਵਾਰ ਨੂੰ ਕੋਰੋਨਾ ਦੀ ਲਾਗ ਨਾਲ ਪੀੜਤ ਇਕ ਅੌਰਤ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਸਮਾਜ ਸੇਵੀ ਸੰਸਥਾ ਨੌਜਵਾਨ ਵੈਲਫੇਅਰ ਵੱਲੋਂ ਮਿ੍ਤਕ ਅੌਰਤ ਦਾ ਅੰਤਿਮ ਸਸਕਾਰ ਕੋਰੋਨਾ ਪੋ੍ਟੋਕੋਲ ਤਹਿਤ ਕੀਤਾ ਗਿਆ। ਸੰਸਥਾ ਦੇ ਮੁਖੀ ਸੋਨੂੰ ਮਹੇਸ਼ਵਰੀ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਸਥਾਨਕ ਸ਼ਹਿਰ ਦੀ ਰਹਿਣ ਵਾਲੀ ਇਕ ਅੌਰਤ ਨੂੰ ਬਿਮਾਰੀ ਦੇ ਚਲਦਿਆਂ ਏਮਜ਼ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਸੀ।ਕਰੀਬ 9 ਦਿਨ ਏਮਜ਼ ‘ਚ ਭਰਤੀ ਰਹਿਣ ਤੋਂ ਬਾਅਦ ਵੀ ਜਦੋਂ ਅੌਰਤ ਦੀ ਹਾਲਤ ‘ਚ ਕੋਈ ਸੁਧਾਰ ਨਹੀਂ ਹੋਇਆ ਤਾਂ ਪਰਿਵਾਰਕ ਮੈਂਬਰ ਅੌਰਤ ਨੂੰ ਘਰ ਲੈ ਆਏ। 15 ਦਿਨ ਘਰ ਵਿਚ ਰਹਿਣ ਤੋਂ ਬਾਅਦ 28 ਦਸੰਬਰ ਨੂੰ ਅੌਰਤ ਦੀ ਮੌਤ ਹੋ ਗਈ। ਪਰਿਵਾਰਕ ਡੇਰੇ ਨਾਲ ਜੁੜਿਆ ਹੋਣ ਕਾਰਨ ਉਹ ਮਿ੍ਤਕ ਅੌਰਤ ਦੀ ਲਾਸ਼ ਨੂੰ ਮੈਡੀਕਲ ਕਾਲਜ ਨੂੰ ਦਾਨ ਕਰਨ ਲਈ ਸੰਤੋਸ਼ ਮੈਡੀਕਲ ਕਾਲਜ ਗਾਜ਼ੀਆਬਾਦ ਨਵੀਂ ਦਿੱਲੀ ਲੈ ਗਿਆ। 31 ਦਸੰਬਰ ਨੂੰ ਮੈਡੀਕਲ ਕਾਲਜ ‘ਚ ਮਿ੍ਤਕ ਅੌਰਤ ਦੀ ਲਾਸ਼ ਦਾ ਕੋਰੋਨਾ ਟੈਸਟ ਕੀਤਾ ਗਿਆ ਸੀ, ਜਿੱਥੇ 1 ਜਨਵਰੀ ਨੂੰ ਆਈ ਰਿਪੋਰਟ ‘ਚ ਅੌਰਤ ਦੀ ਲਾਸ਼ ਕੋਰੋਨਾ ਪਾਜ਼ੇਟਿਵ ਪਾਈ ਗਈ ਸੀ ਅਤੇ ਮੈਡੀਕਲ ਕਾਲਜ ਵੱਲੋਂ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਗਈ ਸੀ, ਜਿਸ ਤੋਂ ਬਾਅਦ ਮਿ੍ਤਕ ਅੌਰਤ ਦੇ ਪਰਿਵਾਰ ਨੇ ਬਠਿੰਡਾ ਦੀ ਸਮਾਜ ਸੇਵੀ ਸੰਸਥਾ ਯੂਥ ਵੈਲਫੇਅਰ ਸੁਸਾਇਟੀ ਨਾਲ ਸੰਪਰਕ ਕੀਤਾ। ਇਸ ਤੋਂ ਬਾਅਦ ਸੰਸਥਾ ਦੇ ਮੈਂਬਰਾਂ ਸੁਖਪ੍ਰਰੀਤ ਸਿੰਘ, ਸਾਹਿਬ ਸਿੰਘ, ਭਰਤ ਸਿੰਗਲਾ ਅਤੇ ਰਾਜਵਿੰਦਰ ਧਾਲੀਵਾਲ ਨੇ ਪੀਪੀਈ ਕਿੱਟਾਂ ਪਾ ਕੇ ਮਿ੍ਤਕ ਅੌਰਤ ਦਾ ਕੋਰੋਨਾ ਪੋ੍ਟੋਕੋਲ ਤਹਿਤ ਸਥਾਨਕ ਦਾਣਾ ਮੰਡੀ ਦੇ ਸ਼ਮਸ਼ਾਨਘਾਟ ਵਿਖੇ ਅੰਤਿਮ ਸਸਕਾਰ ਕੀਤਾ। ਜ਼ਿਕਰਯੋਗ ਹੈ ਕਿ ਅੌਰਤ ਦੀ ਮੌਤ ਬਾਰੇ ਸਿਹਤ ਵਿਭਾਗ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਗਈ।
- November 21, 2024
ਫਿਰੋਜਪੁਰ ਪੁਲਿਸ ਨੇ ਬੈਂਕ ਚ ਚੋਰੀ ਦੀ ਵਰਦਾਤ ਚ ਸ਼ਾਮਿਲ 3 ਆਰੋਪੀ ਕੀਤੇ ਗਿਰਫਤਾਰ
- November 20, 2024