10 ਤੋਂ 17 ਜਨਵਰੀ 2023 ਤੱਕ ਲਗਾਏ ਜਾਣਗੇ ਜ਼ਿਲ੍ਹੇ ਦੇ ਸਾਰੇ ਬਲਾਕਾਂ ਵਿੱਚ ਰੋਜ਼ਗਾਰ ਕੈਂਪ – ਹਰਮੇਸ਼ ਕੁਮਾਰ
- 74 Views
- kakkar.news
- January 4, 2023
- Punjab
10 ਤੋਂ 17 ਜਨਵਰੀ 2023 ਤੱਕ ਲਗਾਏ ਜਾਣਗੇ ਜ਼ਿਲ੍ਹੇ ਦੇ ਸਾਰੇ ਬਲਾਕਾਂ ਵਿੱਚ ਰੋਜ਼ਗਾਰ ਕੈਂਪ – ਹਰਮੇਸ਼ ਕੁਮਾਰ
ਫਿਰੋਜ਼ਪੁਰ, 4 ਜਨਵਰੀ 2023: (ਅਨੁਜ ਕੱਕੜ ਟੀਨੂੰ)
ਜ਼ਿਲ੍ਹਾ ਰੋਜ਼ਗਾਰ ਉੱਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਬਿਉਰੋ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਫਿਰੋਜ਼ਪੁਰ ਦੇ ਸਾਰੇ ਬਲਾਕਾਂ ਵਿੱਚ 10 ਤੋਂ 17 ਜਨਵਰੀ 2023 ਤੱਕ ਰੋਜ਼ਗਾਰ ਕੈਂਪ ਲਗਾਏ ਜਾਣਗੇ। ਇਹ ਜਾਣਕਾਰੀ ਜ਼ਿਲ੍ਹਾ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫਸਰ ਸ਼੍ਰੀ ਹਰਮੇਸ਼ ਕੁਮਾਰ ਨੇ ਦਿੱਤੀ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਰੋਜ਼ਗਾਰ ਕੈਂਪਾਂ ਵਿੱਚ ਸਕਿਊਰਟੀ ਸਕਿੱਲ ਕਾਊਂਸਿਲ ਇੰਡੀਆ ( ਐਸ.ਐਸ.ਸੀ.ਆਈ.) ਲਿਮਟਡ ਕੰਪਨੀ ਭਾਗ ਲਵੇਗੀ। ਉਨ੍ਹਾਂ ਦੱਸਿਆ ਕਿ ਕੈਪਾਂ ਵਿੱਚ ਭਾਗ ਲੈਣ ਵਾਲੇ ਪ੍ਰਾਰਥੀਆਂ ਦੀ ਘੱਟੋ-ਘੱਟ ਯੋਗਤਾ ਮੈਟ੍ਰਿਕ ਪਾਸ, ਉਮਰ 20 ਤੋਂ 37 ਸਾਲ, ਲੰਬਾਈ ਘੱਟੋ-ਘੱਟ 5 ਫੁੱਟ 6 ਇੰਚ ਹੋਣੀ ਚਾਹੀਦੀ ਹੈ। ਕੰਪਨੀ ਵੱਲੋਂ ਸਕਿਊਰਟੀ ਗਾਰਡ ਦੀ ਅਸਾਮੀ ‘ਤੇ ਭਰਤੀ ਕੀਤੀ ਜਾਣੀ ਹੈ। ਇਹ ਕੈਂਪ 10 ਜਨਵਰੀ 2023 ਨੂੰ ਦਫਤਰ ਬੀ.ਡੀ.ਪੀ.ਓ. ਫਿਰੋਜ਼ਪੁਰ, 11 ਜਨਵਰੀ 2023 ਨੂੰ ਦਫਤਰ ਬੀ.ਡੀ.ਪੀ.ਓ. ਮਮਦੋਟ, 12 ਜਨਵਰੀ 2023 ਨੂੰ ਦਫਤਰ ਬੀ.ਡੀ.ਪੀ.ਓ. ਗੁਰੂਹਰਸਹਾਏ, 13 ਜਨਵਰੀ 2023 ਨੂੰ ਦਫਤਰ ਬੀ.ਡੀ.ਪੀ.ਓ. ਘੱਲ ਖੁਰਦ, 16 ਜਨਵਰੀ 2023 ਨੂੰ ਦਫਤਰ ਬੀ.ਡੀ.ਪੀ.ਓ. ਜ਼ੀਰਾ ਅਤੇ 17 ਜਨਵਰੀ 2023 ਨੂੰ ਦਫਤਰ ਬੀ.ਡੀ.ਪੀ.ਓ. ਮਖੂ ਵਿਖੇ ਲਗਾਏ ਜਾਣਗੇ। ਇਨ੍ਹਾਂ ਕੈਂਪਾਂ ਵਿੱਚ ਸਿਰਫ ਲੜਕੇ ਭਾਗ ਲੈ ਸਕਦੇ ਹਨ। ਉਨ੍ਹਾਂ ਕਿਹਾ ਕਿ ਚਾਹਵਾਨ ਪ੍ਰਾਰਥੀ ਮੈਟ੍ਰਿਕ ਦਾ ਅਸਲ ਸਰਟੀਫਿਕੇਟ, ਅਧਾਰ ਕਾਰਡ ਅਤੇ ਦੋ ਪਾਸਪੋਰਟ ਸਾਈਜ਼ ਫੋਟੋਆਂ ਲੈ ਕੇ ਉਕਤ ਦਰਸਾਈਆਂ ਮਿਤੀਆਂ ਅਨੁਸਾਰ ਕੈਂਪਾਂ ਵਿੱਚ ਭਾਗ ਲੈ ਸਕਦੇ ਹਨ। ਇੰਟਰਵਿਊ ਦਾ ਸਮਾਂ ਸਵੇਰੇ 10:00 ਵਜੇ ਤੋਂ ਬਾਅਦ ਦੁਪਹਿਰ 03:00 ਵਜੇ ਤੱਕ ਦਾ ਰੱਖਿਆ ਗਿਆ ਹੈ। ਵਧੇਰੇ ਜਾਣਕਾਰੀ ਲਈ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਫਿਰੋਜ਼ਪੁਰ (94654-74122) ਜਾਂ ਐਸ.ਐਸ.ਸੀ.ਆਈ. ਤੋਂ ਸ਼੍ਰੀ ਉਂਕਾਰ ਚੰਦ ਸਹਾਇਕ ਕਮਾਂਡੈਂਟ (79732-61499) ਨਾਲ ਸੰਪਰਕ ਕੀਤਾ ਜਾ ਸਕਦਾ ਹੈ।
- November 21, 2024
ਫਿਰੋਜਪੁਰ ਪੁਲਿਸ ਨੇ ਬੈਂਕ ਚ ਚੋਰੀ ਦੀ ਵਰਦਾਤ ਚ ਸ਼ਾਮਿਲ 3 ਆਰੋਪੀ ਕੀਤੇ ਗਿਰਫਤਾਰ
- November 20, 2024