ਫਿਰੋਜ਼ਪੁਰ ਦੇ ਤਲਵੰਡੀ ਵਿਖੇ ਪੁਲਿਸ ਅਤੇ ਗੈਂਗਸਟਰ ਵਿਚਾਲੇ ਹੋਈ ਮੁੱਠਭੇੜ
- 139 Views
- kakkar.news
- January 13, 2023
- Crime Punjab
ਫਿਰੋਜ਼ਪੁਰ ਦੇ ਤਲਵੰਡੀ ਵਿਖੇ ਪੁਲਿਸ ਅਤੇ ਗੈਂਗਸਟਰ ਵਿਚਾਲੇ ਹੋਈ ਮੁੱਠਭੇੜ
ਤਲਵੰਡੀ ਭਾਈ/ਫਿਰੋਜ਼ਪੁਰ 13 ਜਨਵਰੀ 2023 (ਸਿਟੀਜ਼ਨਜ਼ ਵੋਇਸ)
ਇਸ ਵੇਲੇ ਦੀ ਵੱਡੀ ਖ਼ਬਰ ਫਿਰੋਜ਼ਪੁਰ ਦੇ ਤਲਵੰਡੀ ਭਾਈ ਤੋਂ ਸਾਹਮਣੇ ਆ ਰਹੀ ਹੈ, ਜਿਥੇ ਪੁਲਿਸ ਅਤੇ ਗੈਂਗਸਟਰ ਗੁਰਪਿਆਰ ਸਿੰਘ ਵਿਚਾਲੇ ਮੁੱਠਭੇੜ ਹੋਈ। ਇਸ ਦੌਰਾਨ ਪੁਲਿਸ ਅਤੇ ਗੈਂਗਸਟਰ ਵਿਚਾਲੇ ਚੱਲੀਆਂ ਤਾਬੜਤੋੜ ਗੋਲੀਆਂ ‘ਚ ਗੁਰਪਿਆਰ ਸਿੰਘ ਜ਼ਖਮੀ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ, ਗੁਰਪਿਆਰ ਸਿੰਘ ਦੀਆਂ ਲੱਤਾਂ ਵਿਚ ਗੋਲੀਆਂ ਲੱਗੀਆਂ ਹਨ। ਸੂਤਰਾਂ ਦੇ ਹਵਾਲੇ ਤੋਂ ਇਹ ਵੀ ਖ਼ਬਰ ਹੈ ਕਿ, ਜ਼ਖਮੀ ਦੀ ਹਾਲਤ ਵਿਚ ਗੁਰਪਿਆਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਉਹਦੇ ਕੋਲੋਂ ਹਥਿਆਰ ਵੀ ਬਰਾਮਦ ਕੀਤੇ ਗਏ ਹਨ। ਹਾਲਾਂਕਿ, ਜ਼ਖਮੀ ਹਾਲਤ ਵਿਚ ਹੀ ਗੁਰਪਿਆਰ ਸਿੰਘ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਪੁਲਿਸ ਸੂਤਰਾਂ ਦੀ ਮੰਨੀਏ ਤਾਂ, ਗੈਂਗਸਟਰ ਅਰਸ਼ ਡੱਲਾ ਦਾ ਗੁਰਪਿਆਰ ਸਿੰਘ ਕਰੀਬੀ ਹੈ ਅਤੇ ਫਿਰੋਜ਼ਪੁਰ ਵਿਖੇ ਉਹ ਕਿਸੇ ਦੀ ਰੇਕੀ ਕਰਨ ਲਈ ਆਇਆ ਸੀ। ਪੁਲਿਸ ਨੂੰ ਕਿਸੇ ਖ਼ਾਸ ਮੁਖ਼ਬਰ ਨੇ ਸੂਚਨਾ ਦਿੱਤੀ ਕਿ, ਗੁਰਪਿਆਰ ਸਿੰਘ ਵੱਡੀ ਵਾਰਦਾਤ ਨੂੰ ਅੰਜ਼ਾਮ ਦੇਣ ਦੀ ਫਿਰਾਕ ਵਿਚ ਹੈ।
ਪੁਲਿਸ ਅਨੁਸਾਰ, ਸੂਚਨਾ ਮਿਲਦੇ ਹੀ ਗੁਰਪਿਆਰ ਸਿੰਘ ਦੀ ਲੋਕੇਸ਼ਨ ਟਰੇਸ ਕੀਤੀ ਅਤੇ ਉਹਨੂੰ ਕਾਬੂ ਕਰਨ ਵਾਸਤੇ ਜਦੋਂ ਘੇਰਾਬੰਦੀ ਕੀਤੀ ਤਾਂ, ਗੁਰਪਿਆਰ ਸਿੰਘ ਨੇ ਪੁਲਿਸ ਤੇ ਗੋਲੀਆਂ ਚਲਾ ਦਿੱਤੀਆਂ। ਗੁਰਪਿਆਰ ਸਿੰਘ ਵਲੋਂ ਖੋਲ੍ਹੀ ਗਈ ਫਾਈਰਿੰਗ ਦਾ ਜਵਾਬ ਪੁਲਿਸ ਨੇ ਵੀ ਦਿੱਤਾ ਅਤੇ ਪੁਲਿਸ ਦੀ ਗੋਲੀ ਨਾਲ ਗੁਰਪਿਆਰ ਸਿੰਘ ਜ਼ਖਮੀ ਹੋ ਗਿਆ, ਜਿਸ ਤੋਂ ਬਾਅਦ ਉਹਨੂੰ ਗ੍ਰਿਫਤਾਰ ਕਰ ਲਿਆ ਗਿਆ।



- October 15, 2025