ਫਰੀਦਕੋਟ ਵਿਖੇ ਹੁੱਲੜਬਾਜ਼ਾਂ ਨੇ ਪੁਲਿਸ ਪਾਰਟੀ ‘ਤੇ ਕੀਤਾ ਜਾਨਲੇਵਾ ਹਮਲਾ, ਹਮਲੇ ‘ਚ ਏਐੱਸਆਈ ਗੰਭੀਰ ਜ਼ਖ਼ਮੀ
- 95 Views
- kakkar.news
- January 14, 2023
- Crime Punjab
ਫਰੀਦਕੋਟ ਵਿਖੇ ਹੁੱਲੜਬਾਜ਼ਾਂ ਨੇ ਪੁਲਿਸ ਪਾਰਟੀ ‘ਤੇ ਕੀਤਾ ਜਾਨਲੇਵਾ ਹਮਲਾ, ਹਮਲੇ ‘ਚ ਏਐੱਸਆਈ ਗੰਭੀਰ ਜ਼ਖ਼ਮੀ
ਫਰੀਦਕੋਟ 14 ਜਨਵਰੀ 2023 (ਸਿਟੀਜ਼ਨਜ਼ ਵੋਇਸ)
ਫਰੀਦਕੋਟ ਦੇ ਸੰਜੇ ਨਗਰ ਵਿੱਚ ਦੇਰ ਰਾਤ ਹੁੱਲੜਬਾਜ਼ਾਂ ਖ਼ਿਲਾਫ਼ ਕਾਰਵਾਈ ਕਰਨ ਗਈ ਪੁਲਿਸ ਉੱਤੇ ਹੁਲੜਬਾਜ਼ਾਂ ਨੇ ਹਮਲਾ ਕਰ ਦਿੱਤਾ ਹੈ। ਇਸ ਹਮਲੇ ਵਿੱਚ ਏਐੱਸਆਈ ਇਕਬਾਲ ਸਿੰਘ ਗੰਭੀਰ ਜ਼ਖ਼ਮੀ (ASI Iqbal Singh seriously injured) ਹੋਏ ਹਨ ਅਤੇ ਉਨ੍ਹਾਂ ਫਰੀਦਕੋਟ ਦੇ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ ਹੈ। ਪੁਲਿਸ ਮੁਤਾਬਿਕ 112 ਨੰਬਰ ਉੱਤੇ ਫੋਨ ਆਉਣ ਤੋਂ ਮਗਰੋਂ ਪੁਲਿਸ ਪਾਰਟੀ ਹੁਲੜਬਾਜ਼ਾ ਖ਼ਿਲਾਫ਼ ਕਾਰਵਾਈ ਕਰਨ ਗਈ ਸੀ, ਪਰ ਹੁਲੜਬਾਜ਼ਾਂ ਨੇ ਪੁਲਿਸ ਪਾਰਟੀ ਉੱਤੇ ਹਮਲਾ ਕਰ ਦਿੱਤਾ।ਹੁੱਲੜਬਾਜ਼ਾਂ ਨੇ ਪੁਲਿਸ ਪਾਰਟੀ ‘ਤੇ ਕੀਤਾ ਜਾਨਲੇਵਾ ਹਮਲਾ, ਹਮਲੇ ‘ਚ ਏਐੱਸਆਈ ਗੰਭੀਰ ਜ਼ਖ਼ਮੀ ਪਿਛਲੇ ਲੰਬੇ ਸਮੇਂ ਤੋਂ ਲਗਾਤਾਰ ਵਿਵਾਦਾਂ ਵਿੱਚ ਘਿਰੀ ਪੰਜਾਬ ਦੀ ਕਾਨੂੰਨ ਵਿਵਸਥਾ ਮੁੜ ਤੋਂ ਸਵਾਲਾਂ ਦੇ ਘੇਰੇ ਵਿੱਚ ਹੈ ਅਤੇ ਇਸ ਵਾਰ ਫਿਰ ਹੁੱਲੜਬਾਜ਼ਾ ਨੇ ਵਰਦੀ ਦੀ ਲਿਹਾਜ ਵੀ ਨਹੀਂ ਕੀਤੀ ਅਤੇ ਪੁਲਿਸ ਪਾਰਟੀ ਉੱਤੇ ਹੀ ਹਮਲਾ ਕਰ ਦਿੱਤਾ। ਮਾਮਲਾ ਫਰੀਦਕੋਟ ਦੇ ਸੰਜੇ ਨਗਰ ਦਾ ਹੈ ਜਿੱਥੇ ਲੜਕੀਆਂ ਨੂੰ ਤੰਗ ਕਰ ਰਹੇ ਕੁੱਝ ਸ਼ਰਾਰਤੀ ਨੌਜਵਾਨਾਂ ਨੂੰ ਕਾਬੂ ਕਰਨ ਪਹੁੰਚੀ ਪੁਲਿਸ ਪਾਰਟੀ ਉੱਤੇ ਹੁੱਲੜਬਾਜ਼ਾਂ ਨੇ ਹਮਲਾ ਕਰ ਦਿੱਤਾ।ਇਸ ਹਮਲੇ ਵਿੱਚ ਜ਼ਖ਼ਮੀ ਹੋਏ ਏਐੱਸਆਈ ਇਕਬਾਲ ਸਿੰਘ ਨੇ ਕਿਹਾ 112 ਨੰਬਰ ਉੱਤੇ ਉਨ੍ਹਾਂ ਨੂੰ ਥਾਣੇ ਵਿੱਚ ਦੇਰ ਰਾਤ ਸ਼ਿਕਾਇਤ ਆਈ ਸੀ ਕਿ ਕੁੱਝ ਹੁੱਲੜਬਾਜ਼ ਲੜਕੀਆਂ ਨੂੰ ਪਰੇਸ਼ਾਨ ਕਰ ਰਹੇ ਹਨ ਅਤੇ ਜਦੋਂ ਉਹ ਉਨ੍ਹਾਂ ਨੂੰ ਰੋਕਣ ਲਈ ਪਹੁੰਚੇ ਤਾਂ ਹੁੱਲੜਬਾਜ਼ਾ ਨੇ ਉਨ੍ਹਾਂ ਉੱਤੇ ਇੱਟਾਂ ਪੱਥਰਾਂ ਨਾਲ ਹਮਲਾ ਕਰ ਦਿੱਤਾ। ਏਐੱਸਆਈ ਨੇ ਕਿਹਾ ਕਿ ਇਸ ਹਮਲੇ ਦੌਰਾਨ ਇੱਟ ਉਨ੍ਹਾਂ ਦੇ ਸਿਰ ਵਿੱਚ ਵੱਜੀ ਜਿਸ ਕਾਰਨ ਉਹ ਮੌਕੇ ਉ4ਤੇ ਬੇਹੋਸ਼ ਹੇੋ ਗਏ ਅਤੇ ਬਾਅਦ ਵਿੱਚ ਉਨ੍ਹਾਂ ਨੂੰ ਹਸਪਤਾਲ ਲਿਆਂਦਾ ਗਿਆ।ਦੱਸ ਦਈਏ ਇਸ ਖੂਨੀ ਝੜਪ ਤੋਂ ਪਹਿਲਾਂ ਪੁਲਿਸ ਮੁਲਾਜ਼ਮਾਂ ਅਤੇ ਕੁੱਝ ਨੌਜਵਾਨਾਂ ਵਿਚਾਲੇ ਹੋ ਰਹੀ ਤਿੱਖੀ ਨੋਕ-ਝੋਕ ਦੀ ਵੀਡੀਓ ਵੀ ਸਾਹਮਣੇ ਆਈ ਹੈ। ਵੀਡੀਓ ਵਿੱਚ ਨੌਜਵਾਨ ਪੁਲਿਸ ਮੁਲਾਜ਼ਮਾਂ ਨੂੰ ਧਮਕੀਆਂ ਦਿੰਦੇ ਨਜ਼ਰ ਆ ਰਹੇ ਹਨ ਅਤੇ ਵੀਡੀਓ ਦੇ ਅੰਤ ਵਿੱਚ ਜਦੋਂ ਨੌਜਵਾਨ ਪੁਲਿਸ ਮੁਲਾਜ਼ਮ ਦੇ ਮੋਬਾਇਲ ਉੱਤੇ ਝਪਟਦਾ ਹੈ ਤਾਂ ਝਗੜਾ ਸ਼ੁਰੂ ਹੋ ਜਾਂਦੀ ਹੈ।
ਮਾਮਲੇ ਉੱਤੇ ਜਾਂਚ ਅਫਸਰ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਸਾਰੇ ਮਸਲੇ ਦੀ ਗੰਭੀਰਤਾ ਨਾਲ ਪੜਤਾਲ ਕੀਤੀ ਜਾ ਰਹੀ ਅਤੇ ਵਾਇਰਲ ਵੀਡੀਓ ਦੇ ਵੀ ਪੱਖ ਖੰਗਾਲੇ ਜਾ ਰਹੇ ਨੇ। ਨਾਲ ਹੀ ਉਨ੍ਹਾਂ ਕਿਹਾ ਪੀੜਤ ਏਐੱਸਆਈ ਦੇ ਬਿਆਨਾਂ ਦੇ ਅਧਾਰ ਉੱਤੇ ਪੰਜ ਹਮਲਾਵਰਾਂ ਖ਼ਿਲਾਫ਼ ਪਰਚਾ ਦਰਜ ਕੀਤਾ ਗਿਆ ਹੈ। ਨਾਲ ਹੀ ਉਨ੍ਹਾਂ ਕਿਹਾ ਹਮਲਾਵਰਾਂ ਨੂੰ ਫੜ੍ਹਨ ਲਈ ਪੁਲਿਸ ਪਾਰਟੀਆਂ ਵੱਲੋਂ ਲਗਾਤਾਰ ਛਾਪੇਮਾਰੀਆਂ ਕੀਤੀਆਂ ਜਾ ਰਹੀਆਂ ਹਨ। ਨਾਲ ਹੀ ਉਨ੍ਹਾਂ ਕਿਹਾ ਕਿ ਡਿਊਟੀ ਉੱਤੇ ਮੌਜੂਦ ਪੁਲਿਸ ਮੁਲਾਜ਼ਮਾਂ ਉੱਤੇ ਹਮਲਾ ਬਹੁਤ ਹੀ ਬੁਰੀ ਗੱਲ ਹੈ ਉਨ੍ਹਾਂ ਕਿਹਾ ਕਿ ਹਮਲਾਵਰਾਂ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕਰਕੇਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।


