ਭੁਪਿੰਦਰ ਕੌਰ ਸੰਧੂ ਪੰਜਾਬ ਸਿੱਖਿਆ ਵਿਭਾਗ ਮਨਿਸਟੀਰੀਅਲ ਸਟਾਫ ਦੀ ਇਸਤਰੀ ਵਿੰਗ ਦੀ ਸੂਬਾ ਪ੍ਰਧਾਨ ਨਿਯੁਕਤ
- 246 Views
- kakkar.news
- September 30, 2025
- Punjab
ਭੁਪਿੰਦਰ ਕੌਰ ਸੰਧੂ ਪੰਜਾਬ ਸਿੱਖਿਆ ਵਿਭਾਗ ਮਨਿਸਟੀਰੀਅਲ ਸਟਾਫ ਦੀ ਇਸਤਰੀ ਵਿੰਗ ਦੀ ਸੂਬਾ ਪ੍ਰਧਾਨ ਨਿਯੁਕਤ
ਫ਼ਿਰੋਜ਼ਪੁਰ 30 ਸਤੰਬਰ 2025 (ਅਨੁਜ ਕੱਕੜ ਟੀਨੂੰ)
ਪੰਜਾਬ ਸਿੱਖਿਆ ਵਿਭਾਗ ਮਨਿਸਟੀਰੀਅਲ ਸਟਾਫ (ਸਬ ਆਫਿਸ) ਐਸੋਸੀਏਸ਼ਨ ਦੀ ਸੂਬਾ ਪੱਧਰੀ ਮੀਟਿੰਗ ਸਾਂਈ ਦਾਸ ਸੀਨੀਅਰ ਸੈਕੰਡਰੀ ਸਕੂਲ ਪਟੇਲ ਚੌਕ ਜਲੰਧਰ ਵਿਖੇ ਹੋਈ। ਜਿਸ ਵਿੱਚ ਵੱਖ-2 ਜਿਲ੍ਹਿਆ ਦੇ ਪ੍ਰਧਾਨ ਅਤੇ ਜਨਰਲ ਸਕੱਤਰ ਸ਼ਾਮਲ ਹੋਏ। ਇਸ ਮੌਕੇ ਸਰਬ ਸੰਮਤੀ ਨਾਲ ਪਿਛਲੇ ਦਿਨੀ ਮਿਤੀ 24.9.2025 ਨੂੰ ਸੂਬਾ ਕਾਰਜਕਾਰਨੀ ਕਮੇਟੀ ਵੱਲੋਂ ਗੁਰਪ੍ਰੀਤ ਸਿੰਘ ਖੱਟੜਾ, ਜਨਰਲ ਸਕੱਤਰ, ਨੂੰ ਬਰਖਾਸਤ ਕੀਤਾ ਗਿਆ ਸੀ। ਉਸ ਮਤੇ ਨੂੰ ਹਾਊਸ ਵੱਲੋਂ ਪ੍ਰਵਾਨ ਕੀਤਾ ਗਿਆ ਹੈ ਅਤੇ ਸਰਬ ਸੰਮਤੀ ਨਾਲ ਹਾਊਸ ਵੱਲੋਂ ਪਵਨਦੀਪ ਸ਼ਰਮਾ, ਜਿਲ੍ਹਾ ਪਟਿਆਲਾ ਦੀ ਸੂਬਾ ਜਨਰਲ ਸਕੱਤਰ ਦੇ ਅਹੁੱਦੇ ਲਈ ਚੋਣ ਕੀਤੀ ਗਈ ਹੈ। ਇਸ ਸਮੇਂ ਸਮੂਹ ਬੁਲਾਰਿਆ ਵੱਲੋਂ ਆਪਣੇ ਵਿਚਾਰ ਪੇਸ਼ ਕੀਤੇ ਅਤੇ ਸੂਬ ਜਨਰਲ ਸਕੱਤਰ ਸ਼੍ਰੀ ਪਵਨਦੀਪ ਸ਼ਰਮਾ ਜਿਲ੍ਹਾ ਪਟਿਆਲਾ ਜੀ ਵੱਲੋਂ ਵਿਸਵਾਸ਼ ਦਵਾਇਆ ਗਿਆ ਕਿ ਉਹ ਤਨਦੇਹੀ ਨਾਲ ਇਸ ਜਿੰਮੇਵਾਰੀ ਨੂੰ ਨਿਭਾਉਣਗੇ। ਇਸ ਮੌਕੇ ਹਾਊਸ ਵੱਲੋਂ ਸਰਬ ਸੰਮਤੀ ਨਾਲ ਹੇਠ ਲਿਖੇ ਅਨੁਸਾਰ ਸੂਬਾ ਕਮੇਟੀ ਦਾ ਗਠਨ ਕੀਤਾ ਗਿਆ- ਸੂਬਾ ਸਰਪ੍ਰਸਤ ਸ਼੍ਰੀ ਸੁਰਿੰਦਰ ਕੁਮਾਰ ਸੁਪਰਡੈਂਟ ਜਿਲ੍ਹਾ ਜਲੰਧਰ, ਸੂਬਾ ਚੇਅਰਮੈਨ ਸ੍ਰੀ ਸੰਜੀਵ ਕਾਲੜਾ ਸਰੀ ਫਤਹਿਗੜ੍ਹ ਸਾਹਿਬ, ਵਾਈਸ ਚੇਅਰਮੈਨ ਸ਼੍ਰੀ ਸੁਖਜੀਤ ਸਿੰਘ ਜਲੰਧਰ, ਵਾਈਸ ਚੇਅਰਮੈਨ ਸ੍ਰੀ ਵਰਿੰਦਰ ਸ਼ਰਮਾ ਰੋਪੜ, ਵਰਕਿੰਗ ਪ੍ਰਧਾਨ ਸ਼੍ਰੀ ਰਾਜਦੀਪ ਗੁਪਤਾ ਪਠਾਨਕੋਟ, ਮੁੱਖ ਬੁਲਾਰਾ ਸ੍ਰੀ ਕੁਲਦੀਪ ਸਿੰਘ ਫਰੀਦਕੋਟ, ਮੁੱਖ ਸਲਾਹਕਾਰ ਸ੍ਰੀ ਉਕਾਰ ਸਿੰਘ ਕਪੂਰਥਲਾ, ਸੂਬਾ ਪ੍ਰਧਾਨ ਇਸਤਰੀ ਵਿੰਗ ਸ੍ਰੀਮਤੀ ਭੁਪਿੰਦਰ ਕੌਰ ਫਿਰੋਜ਼ਪੁਰ, ਸੂਬਾ ਜਨਰਲ ਸਕੱਤਰ ਇਸਤਰੀ ਵਿੰਗ ਸ੍ਰੀਮਤੀ ਪ੍ਰਭਜੋਤ ਕੌਰ ਬੇਸ ਜਲੰਧਰ, ਸੀਨੀਅਰ ਮੀਤ ਪ੍ਰਧਾਨ ਸ੍ਰੀਮਤੀ ਰਜਵੰਤ ਕੌਰ ਨਵਾਂ ਸ਼ਹਿਰ, ਸੀਨੀਅਰ ਮੀਤ ਪ੍ਰਧਾਨ ਸ੍ਰੀ ਹਰਦੀਪ ਸਿੰਘ ਨਵਾ ਸ਼ਹਿਰ, ਸੀਨੀਅਰ ਮੀਤ ਪ੍ਰਧਾਨ ਸ਼੍ਰੀ ਰੁਪਿੰਦਰ ਸਿੰਘ ਸੰਧੂ ਸ਼੍ਰੀ ਮੁਕਤਸਰ ਸਾਹਿਬ, ਸੀਨੀਅਰ ਮੀਤ ਪ੍ਰਧਾਨ ਸ੍ਰੀ ਹਰਜਿੰਦਰ ਸਿੰਘ ਮਲੇਰਕੋਟਲਾ, ਸੀਨੀਅਰ ਮੀਤ ਪ੍ਰਧਾਨ ਸ੍ਰੀ ਰਮਨਦੀਪ ਸਿੰਘ ਪਟਿਆਲਾ, ਸੀਨੀਅਰ ਮੀਤ ਪ੍ਰਧਾਨ ਸ੍ਰੀ ਰਜਿੰਦਰ ਕੁਮਾਰ ਵਤਸ ਫਾਜ਼ਿਲਕਾ, ਸੀਨੀਅਰ ਮੀਤ ਪ੍ਰਧਾਨ ਸ੍ਰੀ ਦਲਜੀਤ ਸਿੰਘ ਚਣੇ ਸ਼ਰੀ ਫਤਹਿਗੜ੍ਹ ਸਾਹਿਬ, ਪ੍ਰੈੱਸ ਸਕੱਤਰ ਸ਼੍ਰੀ ਮਨਜਿੰਦਰ ਸਿੰਘ ਬਲ ਜਲੰਧਰ, ਸਹਾਇਕ ਪ੍ਰੈੱਸ ਸਕੱਤਰ ਸ੍ਰੀ ਲਾਲ ਸਿੰਘ ਰੱਲਾ ਬਠਿੰਡਾ, ਸਕੱਤਰ ਜਨਰਲ ਸ਼੍ਰੀ ਮੇਵਾ ਸਿੰਘ ਮੋਗਾ, ਸਕੱਤਰ ਜਨਰਲ ਸ੍ਰੀ ਅਮਨ ਖਰੀਏਵਾਲ ਅੰਮ੍ਰਿਤਸਰ, ਸਕੱਤਰ ਜਨਰਲ ਸ੍ਰੀ ਤਰਸੇਮ ਸਿੰਘ ਤਰਨਤਾਰਨ, ਸਕੱਤਰ ਜਨਰਲ ਸ੍ਰੀ ਵਿਕਾਸ ਧਵਨ ਪਠਾਨਕੋਟ, ਜੁਆਇਟ ਸਕੱਤਰ ਸ੍ਰੀ ਜਸਪ੍ਰੀਤ ਸਿੰਘ ਫਰੀਦਕੋਟ, ਜੁਆਇੰਟ ਸਕੱਤਰ ਸ੍ਰੀ ਰੁਪਿੰਦਰ ਸਿੰਘ ਮਲੇਰਕੋਟਲਾ, ਜੁਆਇੰਟ ਸਕੱਤਰ ਸ਼੍ਰੀ ਰਛਪਾਲ ਸਿੰਘ ਫਿਰੋਜ਼ਪੁਰ, ਜੁਆਇਟ ਸਕੱਤਰ ਸ੍ਰੀ ਹਰਦੀਪ ਸਿੰਘ ਮਾਨਸਾ, ਜੁਆਇਟ ਸਕੱਤਰ ਸ੍ਰੀ ਸੰਜੇ ਕੁਮਾਰ ਸੰਗਰੂਰ, ਜੁਆਇੰਟ ਸਕੱਤਰ ਸ੍ਰੀ ਅਵਤਾਰ ਸਿੰਘ ਕੋਟਾਲਾ ਲੁਧਿਆਣਾ, ਜੁਆਇੰਟ ਸਕੱਤਰ ਸ੍ਰੀ ਗੁਰਵਿੰਦਰ ਸਿੰਘ ਪੱਟੀ ਤਰਨਤਾਰਨ, ਕਾਨੂੰਨੀ ਸਲਾਹਕਾਰ ਸ੍ਰੀ ਤੇਜਿੰਦਰਪਾਲ ਸਿੰਘ ਅੰਮ੍ਰਿਤਸਰ, ਸਕੱਤਰ ਸ੍ਰੀ ਰਮਨਦੀਪ ਸਿੰਘ ਕਪੂਰਥਲਾ, ਸਕੱਤਰ ਸ੍ਰੀ ਜਸਕਰਨ ਸਿੰਘ ਤਰਨਤਾਰਨ, ਸਕੱਤਰ ਸ੍ਰੀ ਦਮਨਦੀਪ ਸਿੰਘ ਜਲੰਧਰ, ਸਕੱਤਰ ਸ੍ਰੀ ਜਿੰਮੀ ਬਧਵਾਰ ਅੰਮ੍ਰਿਤਸਰ ਅਤੇ ਸਕੱਤਰ ਸ੍ਰੀ ਸੁਮਿਤ ਕੁਮਾਰ ਗੁਰਦਾਸਪੁਰ, ਇਹਨਾਂ ਤੇ ਇਲਾਵਾ ਰਹਿੰਦੇ ਜਿਲ੍ਹਿਆ ਦੇ ਸਾਥੀਆ ਨੂੰ ਸੂਬਾ ਕਮੇਟੀ ਵਿੱਚ ਨੁਮਾਇੰਦਗੀ ਦੇਣ ਲਈ ਸੂਬਾ ਕਮੇਟੀ ਦੀ ਮੀਟਿੰਗ ਜਲਦੀ ਹੀ ਬੁਲਾਈ ਜਾ ਰਹੀ ਹੈ। ਇਸ ਨਿਯੁਕਤੀ ਤੇ ਵੱਖ-ਵੱਖ ਜਥੇਬੰਦੀਆਂ ਅਤੇ ਲੋਕਾਂ ਵਲੋਂ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। ਜ਼ਿਕਰਯੋਗ ਹੈ ਕਿ ਭੁਪਿੰਦਰ ਕੌਰ ਸੰਧੂ ਸਕੂਲ ਆਫ ਐਮੀਨਸ ਫਿਰੋਜ਼ਪੁਰ ਵਿਖੇ ਸੇਵਾਵਾਂ ਨਿਭਾ ਰਹੇ ਹਨ। ਇਸ ਨਿਯੁਕਤੀ ਤੇ ਗੱਲਬਾਤ ਕਰਦਿਆਂ ਮੈਡਮ ਭੁਪਿੰਦਰ ਕੌਰ ਸੰਧੂ ਨੇ ਕਿਹਾ ਕਿ ਪੰਜਾਬ ਸਿੱਖਿਆ ਵਿਭਾਗ ਮਨਿਸਟੀਰੀਅਲ ਸਟਾਫ ਵੱਲੋਂ ਇਸਤਰੀ ਵਿੰਗ ਦੀ ਸੂਬਾ ਪ੍ਰਧਾਨ ਵਲੋਂ ਦਿੱਤੀ ਜ਼ਿਮੇਵਾਰੀ ਪੂਰੀ ਤਨਦੇਹੀ ਨਾਲ ਨਿਭਾਉਣਗੇ ਅਤੇ ਸਾਰੇ ਪੰਜਾਬ ਵਿੱਚ ਇਸਤਰੀਆਂ ਨੂੰ ਆਪਣੇ ਹੱਕੀ ਮੰਗਾਂ ਲਈ ਲਾਮਬੰਦੀ ਕੀਤੀ ਜਾਵੇਗੀ ਅਤੇ ਟੀਮਾਂ ਦਾ ਗਠਨ ਕੀਤਾ ਜਾਵੇਗਾ।


