18ਵੀਂ ਨੈਸ਼ਨਲ ਜੰਬੂਰੀ ਵਿੱਚ ਫਿਰੋਜ਼ਪੁਰ ਨੇ ਪ੍ਰਾਪਤ ਕੀਤਾ ਨੈਸ਼ਨਲ ਜੰਬੂਰੀ ਅਵਾਰਡ ਅਤੇ ਗੋਲਡ ਮੈਡਲ
- 165 Views
- kakkar.news
- January 14, 2023
- Education Health Punjab Sports
18ਵੀਂ ਨੈਸ਼ਨਲ ਜੰਬੂਰੀ ਵਿੱਚ ਫਿਰੋਜ਼ਪੁਰ ਨੇ ਪ੍ਰਾਪਤ ਕੀਤਾ ਨੈਸ਼ਨਲ ਜੰਬੂਰੀ ਅਵਾਰਡ ਅਤੇ ਗੋਲਡ ਮੈਡਲ
ਫਿਰੋਜ਼ਪੁਰ 14 ਜਨਵਰੀ 2023 (ਸੁਭਾਸ਼ ਕੱਕੜ)
18ਵੀਂ ਨੈਸ਼ਨਲ ਜੰਬੂਰੀ ਕੈਂਪ ਭਾਰਤ ਸਕਾਊਟਸ ਐਂਡ ਗਾਈਡਜ ਜੋ ਕਿ ਰਾਜਸਥਾਨ ਸਰਕਾਰ ਦੇ ਸਹਿਯੋਗ ਨਾਲ ਜ਼ਿਲਾ ਪਾਲੀ ਤਹਿਸੀਲ ਰੋਹਟ ਰਾਜਸਥਾਨ ਵਿਖੇ ਮਿਤੀ 3 ਜਨਵਰੀ ਤੋਂ ਮਿਤੀ 10 ਜਨਵਰੀ ਤੱਕ ਲਗਾਈਆਂ ਗਈ । ਮਾਨਯੋਗ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ,ਸਟੇਟ ਆਰਗੇਨਾਈਜ਼ਿੰਗ ਕਮਿਸ਼ਨਰ ਪੰਜਾਬ ਓਂਕਾਰ ਸਿੰਘ, ਜ਼ਿਲਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਕੰਵਲਜੀਤ ਸਿੰਘ ਧੰਜੂ , ਜ਼ਿਲਾ ਸਿੱਖਿਆ ਅਫਸਰ ਐਲੀਮੈਂਟਰੀ ਸਿੱਖਿਆ ਰਜੀਵ ਛਾਬੜਾ, ਜ਼ਿਲ੍ਹਾ ਸਕੱਤਰ ਕਮ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੁਖਵਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਇਸ ਨੈਸ਼ਨਲ ਪੱਧਰ ਦੇ ਸਮਾਰੋਹ ਵਿਚ ਫਿਰੋਜ਼ਪੁਰ ਦੇ 68 ਸਕਾਊਟਸ ਐਂਡ ਗਾਈਡਜ ਨੇ ਭਾਗ ਲਿਆ ।ਚਰਨਜੀਤ ਸਿੰਘ ਚਹਿਲ ਡੀ ਓ ਸੀ ਸਕਾਊਟ ਫਿਰੋਜ਼ਪੁਰ, ਸਰਬਜੀਤ ਕੌਰ ਡੀਟੀਸੀ ਗਾਈਡ ਫਿਰੋਜ਼ਪੁਰ ਨੇ ਦੱਸਿਆ ਕਿ ਇਸ ਨੈਸ਼ਨਲ ਪੱਧਰ ਦੇ ਸਮਾਗਮ ਵਿੱਚ ਭਾਰਤ ਦੇ ਸਾਰੇ ਰਾਜਾਂ ਤੌਂ ਲਗਭਗ 37000 ਵਿਦਿਆਰਥੀ ਨੇ ਭਾਗ ਲਿਆ। ਇਸ ਰਾਸ਼ਟਰੀ ਜੰਬੂਰੀ ਦਾ ਉਦਘਾਟਨ ਮਾਨਯੋਗ ਭਾਰਤ ਦੀ ਰਾਸ਼ਟਰਪਤੀ ਦ੍ਰੋਪਤੀ ਮੁਰਮੂ ਜੀ ਨੇ ਕੀਤਾ ।ਇਸ ਰਾਸ਼ਟਰੀ ਜੰਬੂਰੀ ਵਿੱਚ ਫਿਰੋਜ਼ਪੁਰ ਦੇ ਵਿਦਿਆਰਥੀਆਂ ਨੇ ਆਪਣੀ ਕਲਾ ਦਾ ਪ੍ਰਦਰਸ਼ਨ ਕਰਦੇ ਹੋਏ ਲੋਹਾ ਮਨਵਾਇਆ ।ਵਿਦਿਆਰਥੀਆਂ ਨੂੰ ਜਿੱਥੇ ਵੱਖ ਵੱਖ ਰਾਜਾਂ ਦੇ ਕਲਚਰ , ਰਹਿਣ ਸਹਿਣ ਅਤੇ ਖਾਣ ਪੀਣ ਬਾਰੇ ਜਾਣਕਾਰੀ ਮਿਲੀ ਨੈਸ਼ਨਲ ਜ਼ੰਬੂਰੀ ਰਾਜਸਥਾਨ ਵਿੱਚ ਫਿਰੋਜ਼ਪੁਰ ਦੀ ਟੀਮ ਨੇ ਅਡਵੈਂਚਰ ਗਤੀਵਿਧੀਆਂ, ਲੋਕ ਨਾਚ ਭੰਗੜਾ, ਗਤਕਾ ਅਤੇ ਪਰੇਡ ਵਿਚ ਦਿਖਾਏ ਆਪਣੇ ਜੌਹਰ ਅਤੇ ਨੈਸ਼ਨਲ ਜ਼ੰਬੂਰੀ ਅਵਾਰਡ ਪ੍ਰਾਪਤ ਕੀਤਾ
ਇਹ ਅਵਾਰਡ ਓਹਨਾਂ ਵਿਦਿਆਰਥੀਆਂ ਨੂੰ ਮਿਲਿਆ ਜਿਨ੍ਹਾਂ ਨੇ 42 ਅਡਵੈਂਚਰ ਗਤੀਵਿਧੀਆਂ ਵਿੱਚੋਂ 32 ਗਤੀਵਿਧੀਆਂ ਨੂੰ ਪਾਸ ਕੀਤਾ । ਫਿਰੋਜ਼ਪੁਰ ਦੇ ਸਾਰੇ ਵਿਦਿਆਰਥੀਆਂ ਲਈ ਔਸਤ 38 ਗਤੀਵਿਧੀਆਂ ਕਰ ਕੇ ਜੰਬੂਰੀ ਅਵਾਰਡ ਅਤੇ ਗੋਲਡ ਮੈਡਲ ਪ੍ਰਾਪਤ ਕੀਤਾ। ਅਧਿਆਪਕਾਂ ਤੇ ਵਿਦਿਆਰਥੀਆਂ ਨੇ ਆਪਣੀ ਕਲਾ ਦਾ ਪ੍ਰਦਰਸ਼ਨ ਕਰਦੇ ਹੋਏ ਲੋਕਨਾਚ ਮੁਕਾਬਲੇ ਵਿਚ A ਗਰੇਡ , ਮਾਰਚ ਪਾਸਟ ਵਿੱਚ A ਗਰੇਡ, ਬੈਂਡ ਮੁਕਾਬਲੇ ਵਿਚ A ਗਰੇਡ ,ਰਾਜ ਦੀ ਪ੍ਰਦਰਸ਼ਨੀ ਵਿੱਚ A ਗਰੇਡ, ਕੈਂਪ ਫਾਇਰ ਮੁਕਾਬਲੇ ਵਿਚ A ਗਰੇਡ ਤੇ ਫੈਸ਼ਨ ਸ਼ੋਅ ਮੁਕਾਬਲੇ ਵਿਚ A ਗਰੇਡ ਪ੍ਰਾਪਤ ਕਰਕੇ ਪੰਜਾਬ ਦਾ ਨਾਮ ਰੌਸ਼ਨ ਕੀਤਾ। ਕੁਲਜੀਤ ਕੌਰ ਡੀਓਸੀ ਗਾਈਡ ਨੇ ਦੱਸਿਆ ਇਸ ਕੈਂਪ ਵਿੱਚ 14 ਸਕੂਲਾਂ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਫਿਰੋਜ਼ਪੁਰ, ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮੱਖੂ, ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਮਹਿਮਾ, ਸਰਕਾਰੀ ਹਾਈ ਸਕੂਲ ਪਿੰਡੀ, ਸਿਟੀ ਹਾਰਟ ਸਕੂਲ ਮਮਦੋਟ, ਸੀਬੀ ਸਕੂਲ ਸਿਟੀ ਰੋਡ, ਆਰ ਐਸ ਡੀ ਰਾਜ ਰਤਨ ਸਕੂਲ ਫਿਰੋਜ਼ਪੁਰ, ਬਾਬਾ ਸ਼ਾਮ ਸਿੰਘ ਮੈਮੋਰੀਅਲ ਸਕੂਲ ਫੱਤੇ ਵਾਲਾ, ਸਰਕਾਰੀ ਕੰਨਿਆ ਸੈਕੰਡਰੀ ਸਕੂਲ ਗੁਰੂ ਹਰ ਸਹਾਏ, ਕੌਨਵੈਂਟ ਸਕੂਲ ਗੁਰੂ ਹਰ ਸਹਾਏ, ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਕਰੀਆਂ ਪਹਿਲਵਾਨ, ਅਭਿਨੰਦਨ ਮਾਡਲ ਸਕੂਲ ਫਿਰੋਜ਼ਪੁਰ , ਸਰਕਾਰੀ ਪ੍ਰਾਇਮਰੀ ਸਕੂਲ ਤੂਤ ਤੋਂ 60 ਵਿਦਿਆਰਥੀ ਅਤੇ ਅੱਠ ਅਧਿਆਪਕ ਸੰਦੀਪ ਕੁਮਾਰ, ਹਰਪ੍ਰੀਤ ਸਿੰਘ, ਹਰਨੇਕ ਸਿੰਘ, ਦਮਨਪ੍ਰੀਤ ਕੌਰ ਅਤੇ ਨਵਨੀਤ ਕੌਰ ਨੇ ਭਾਗ ਲਿਆ।
- November 21, 2024
ਫਿਰੋਜਪੁਰ ਪੁਲਿਸ ਨੇ ਬੈਂਕ ਚ ਚੋਰੀ ਦੀ ਵਰਦਾਤ ਚ ਸ਼ਾਮਿਲ 3 ਆਰੋਪੀ ਕੀਤੇ ਗਿਰਫਤਾਰ
- November 20, 2024