ਫ਼ਿਰੋਜਪੁਰ ਕੇਂਦਰੀ ਜੇਲ੍ਹ ਵਿਚ ਬਾਹਰੋਂ ਥਰੋ ਕੀਤੇ ਪੈਕੇਟ ਵਿਚੋਂ ਇਕ ਇਲੈਕਟ੍ਰਿਕ ਹੁੱਕਾ, 12 ਗ੍ਰਾਮ ਗਾਂਜੇ ਵਰਗੀ ਵਸਤੂ, 12 ਡੱਬੀਆਂ ਸਿਗਰਟ, 2 ਪੂੜੀਆਂ ਜਰਦਾ, 1 ਡਾਟਾ ਕੇਬਲ, ਅਤੇ 2 ਮੋਬਾਇਲ ਫੋਨ ਹੋਏ ਬਰਾਮਦ
- 114 Views
- kakkar.news
- February 4, 2023
- Crime Punjab
ਫ਼ਿਰੋਜਪੁਰ ਕੇਂਦਰੀ ਜੇਲ੍ਹ ਵਿਚ ਬਾਹਰੋਂ ਥਰੋ ਕੀਤੇ ਪੈਕੇਟ ਵਿਚੋਂ ਇਕ ਇਲੈਕਟ੍ਰਿਕ ਹੁੱਕਾ, 12 ਗ੍ਰਾਮ ਗਾਂਜੇ ਵਰਗੀ ਵਸਤੂ, 12 ਡੱਬੀਆਂ ਸਿਗਰਟ, 2 ਪੂੜੀਆਂ ਜਰਦਾ, 1 ਡਾਟਾ ਕੇਬਲ, ਅਤੇ 2 ਮੋਬਾਇਲ ਫੋਨ ਹੋਏ ਬਰਾਮਦ
ਵੱਖ-ਵੱਖ ਤਰ੍ਹਾਂ ਦੇ ਨਸ਼ੇ , ਮੋਬਾਈਲ ਫੋਨ, ਸਿਗਰਟ-ਬੀੜੀ ਤੋਂ ਬਾਅਦ ਫ਼ਿਰੋਜਪੁਰ ਦੀ ਕੇਂਦਰੀ ਜੇਲ੍ਹ ‘ਚੋਂ ਹੁਣ ‘ਆਨ ਡਿਮਾਂਡ ‘ ਇਲੈਕਟ੍ਰਿਕ ਹੁੱਕਾ ਵੀ ਮਿਲਦਾ ਹੈ। ਇਸ ਸਬੰਧੀ ਬੀਤੇ ਦਿਨ ਕੇਂਦਰੀ ਜੇਲ੍ਹ ਵਿਚ ਬਾਹਰੋਂ
ਥਰੋ ਕੀਤੇ ਪੈਕੇਟ ਵਿਚੋਂ ਇਕ ਇਲੈਕਟ੍ਰਿਕ ਹੁੱਕਾ, 12 ਗ੍ਰਾਮ ਗਾਂਜੇ ਵਰਗੀ ਵਸਤੂ, 12 ਡੱਬੀਆਂ ਸਿਗਰਟ, 2 ਪੂੜੀਆਂ ਜਰਦਾ, 1 ਡਾਟਾ ਕੇਬਲ, ਅਤੇ 2 ਮੋਬਾਇਲ ਫੋਨ ਬਰਾਮਦ ਹੋਏ ਹਨ। ਇਸ ਸਬੰਧ ਵਿਚ ਥਾਣਾ ਸਿਟੀ ਫਿਰੋਜ਼ਪੁਰ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ 52-ਏ ਪਰੀਸੰਨਜ਼ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ।
ਇਸ ਸਬੰਧੀ ਥਾਣਾ ਸਿਟੀ ਨੂੰ ਲਿਖੇ ਪੱਤਰ ਨੰਬਰ 3504 ਰਾਹੀਂ ਕੁਲਵੰਤ ਸਿੰਘ ਸਹਾਇਕ ਸੁਪਰਡੈਂਟ ਕੇਂਦਰੀ ਜੇਲ੍ਹ ਫਿਰੋਜ਼ਪੁਰ ਨੇ ਦੱਸਿਆ ਕਿ ਮਿਤੀ 3 ਫਰਵਰੀ 2023 ਨੂੰ। ਉਹ ਕੇਂਦਰੀ ਜੇਲ੍ਹ ਵਿਚ ਸਮੇਤ ਸਾਥੀ ਕਰਮਚਾਰੀਆਂ ਦੇ ਜੇਲ੍ਹ ਹਸਪਤਾਲ ਪਿੱਛੇ ਬਗੀਚੀ ਦਾ ਚੱਕਰ ਲਗਾ ਰਹੇ ਸਨ ਤਾਂ ਲਾਲ ਤੇ ਕਾਲੀ ਟੇਪ ਵਿਚ ਲਪੇਟਿਆ ਪੈਕੇਟ ਬਰਾਮਦ ਹੋਇਆ। ਇਹ ਪੈਕੇਟ ਜੇਲ੍ਹ ਦੇ ਬਾਹਰੋਂ ਆਇਆ ਹੋਇਆ ਸੀ, ਜਿਸ ਨੂੰ ਖੋਲ੍ਹ ਕੇ ਚੈੱਕ ਕੀਤਾ ਗਿਆ ਤਾਂ ਇਸ ਵਿਚੋਂ 12 ਡੱਬੀਆਂ ਸਿਗਰਟ, 2 ਪੂੜੀਆਂ ਜਰਦਾ (ਤੰਬਾਕੂ), 1 ਡਾਟਾ ਕੇਬਲ, 1 ਇਲੈਕਟ੍ਰਿਕ ਹੁੱਕਾ ਅਤੇ ਤਕਰੀਬਨ 12 ਗ੍ਰਾਮ ਗਾਂਜੇ ਵਰਗੀ ਵਸਤੂ ਬਰਾਮਦ ਹੋਈ। ਇਸ ਤੋਂ ਬਾਅਦ ਬਲਾਕ ਨੰਬਰ 1 ਦੀ ਬੈਰਕ ਨੰਬਰ 3 ਦੇ ਬਾਹਰ ਪਏ ਬਰਤਨਾਂ ਦੀ ਚੈਕਿੰਗ ਕੀਤੀ ਗਈ ਤੇ ਇਨ੍ਹਾਂ ਵਿਚੋਂ 2 ਮੋਬਾਇਲ ਫੋਨ ਸੈਮਸੰਗ ਕੀਪੈਡ ਬਿਨ੍ਹਾ ਬੈਟਰੀ ਤੇ ਬਿਨ੍ਹਾ ਸਿੰਮ ਕਾਰਡ ਬਰਾਮਦ ਹੋਏ। ਇਸ ਸਬੰਧੀ ਥਾਣਾ ਸਿਟੀ ਦੇ ਸਬ ਇੰਸਪੈਕਟਰ ਪਰਮਜੀਤ ਕੌਰ ਨੇ ਦੱਸਿਆ ਕਿ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।


