ਵਿਧਾਇਕ ਰਣਬੀਰ ਸਿੰਘ ਭੁੱਲਰ ਨੇ ਰਾਸ਼ਟਰੀ ਪਰੇਡ ਵਿਚ ਭਾਗ ਲੈਣ ਵਾਲੇ ਕੈਡਿਟ ਜਗਰੂਪ ਸਿੰਘ ਨੂੰ ਕੀਤਾ ਸਨਮਾਨਿਤ
- 109 Views
- kakkar.news
- February 13, 2023
- Punjab
ਵਿਧਾਇਕ ਰਣਬੀਰ ਸਿੰਘ ਭੁੱਲਰ ਨੇ ਰਾਸ਼ਟਰੀ ਪਰੇਡ ਵਿਚ ਭਾਗ ਲੈਣ ਵਾਲੇ ਕੈਡਿਟ ਜਗਰੂਪ ਸਿੰਘ ਨੂੰ ਕੀਤਾ ਸਨਮਾਨਿਤ
ਫਿਰੋਜ਼ਪੁਰ 13 ਫਰਵਰੀ 2023 (ਸੁਭਾਸ਼ ਕੱਕੜ)
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਫਿਰੋਜ਼ਪੁਰ ਦੀ 13 ਪੰਜਾਬ ਐਨ.ਸੀ.ਸੀ ਬਟਾਲੀਅਨ ਦੇ ਕੈਡਿਟ ਜਗਰੂਪ ਸਿੰਘ ਪੁੱਤਰ ਸ: ਰਮੇਸ ਵਾਸੀ ਪਿੰਡ ਝੋਕ ਟਹਿਲ ਸਿੰਘ ਨੇ 26 ਜਨਵਰੀ ਨੂੰ ਦਿੱਲੀ ਵਿਖੇ ਗਣਤੰਤਰ ਦਿਵਸ ਦੀ ਪਰੇਡ ਵਿੱਚ ਹਿੱਸਾ ਲੈ ਕੇ ਫਿਰੋਜ਼ਪੁਰ ਜ਼ਿਲ੍ਹੇ ਦਾ ਮਾਣ ਵਧਾਇਆ ਹੈ। ਜਿਸ ਲਈ ਵਿਧਾਇਕ ਫਿਰੋਜ਼ਪੁਰ ਦਿਹਾਤੀ ਸ. ਰਣਬੀਰ ਸਿੰਘ ਭੁੱਲਰ ਨੇ ਕੈਡਿਟ ਜਗਰੂਪ ਸਿੰਘ ਨੂੰ ਸਨਮਾਨਿਤ ਕੀਤਾ।
ਵਿਧਾਇਕ ਸ. ਰਣਬੀਰ ਸਿੰਘ ਭੁੱਲਰ ਨੇ ਕੈਡਿਟ ਜਗਰੂਪ ਸਿੰਘ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਸ ਨੇ ਆਪਣੀ ਮਿਹਨਤ ਅਤੇ ਲਗਨ ਸਦਕਾਂ ਇਸ ਮੁਕਾਮ ਤੇ ਪਹੁੰਚ ਕੇ ਨਾ ਸਿਰਫ ਸਕੂਲ ਬਲਕਿ ਆਪਣੇ ਮਾਪਿਆਂ ਅਤੇ ਪੂਰੇ ਜ਼ਿਲ੍ਹੇ ਦਾ ਮਾਣ ਵਧਾਇਆ ਹੈ। ਉਨ੍ਹਾਂ ਦੱਸਿਆ ਕਿ ਐਨ.ਸੀ.ਸੀ ਅਫ਼ਸਰ ਕੈਪਟਨ ਇੰਦਰਪਾਲ ਸਿੰਘ ਦੀ ਰਹਿਨੁਮਾਈ ਅਤੇ ਸਿਖਲਾਈ ਹੇਠ ਬਹੁਤ ਹੀ ਸਖੱਤ ਪ੍ਰੀਖਿਆਵਾਂ ਵਿੱਚੌਂ ਨਿਕਲ ਕੇ ਜਗਰੂਪ ਸਿੰਘ ਨੇ ਪੂਰੇ ਦੇਸ਼ ਦੇ ਲੱਖਾਂ ਵਿਦਿਆਰਥੀਆਂ ਵਿਚੋਂ ਸਫਲ ਹੋ ਕੇ ਦਿੱਲੀ ਵਿਖੇ ਹੋਈ ਗਣਤੰਤਰ ਦਿਵਸ ਦੀ ਪਰੇਡ ਵਿੱਚ ਭਾਗ ਲੈਣ ਦਾ ਮਾਣ ਹਾਸਲ ਕੀਤਾ ਹੈ ਅਤੇ ਫਿਰੋਜ਼ਪੁਰ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ।



- October 15, 2025