ਫਾਜ਼ਿਲਕਾ ਜ਼ਿਲੇ੍ਹ ਦੇ ਕਿਸਾਨਾਂ ਨੇ ਵੀ ਸਰਕਾਰ ਕਿਸਾਨ ਮਿਲਣੀ ਦੌਰਾਨ ਕੀਤੀ ਸ਼ਿਰਕਤ
- 72 Views
- kakkar.news
- February 13, 2023
- Punjab
ਫਾਜ਼ਿਲਕਾ ਜ਼ਿਲੇ੍ਹ ਦੇ ਕਿਸਾਨਾਂ ਨੇ ਵੀ ਸਰਕਾਰ ਕਿਸਾਨ ਮਿਲਣੀ ਦੌਰਾਨ ਕੀਤੀ ਸ਼ਿਰਕਤ
ਫਾਜ਼ਿਲਕਾ, 13 ਫਰਵਰੀ 2023 (ਅਨੁਜ ਕੱਕੜ)
ਪੰਜਾਬ ਸਰਕਾਰ ਵੱਲੋਂ ਕਰਵਾਈ ਸਰਕਾਰ ਕਿਸਾਨ ਮਿਲਣੀ ਦੌਰਾਨ ਫਾਜ਼ਿਲਕਾ ਜ਼ਿਲੇ੍ਹ ਦੇ ਕਿਸਾਨਾਂ ਵੀ ਸ਼ਿਰਕਤ ਕੀਤੀ। ਕਰਨੈਲ ਸਿੰਘ ਅਲਿਆਣਾ ਦੀ ਅਗਵਾਈ ਵਿਚ ਕਿਸਾਨਾਂ ਨੇ ਸੇਮ ਦੀ ਸਮੱਸਿਆ ਸਮੇਤ ਉਨ੍ਹਾਂ ਦੇ ਗਰੁੱਪ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਮੁੱਖ ਮੰਤਰੀ ਪੰਜਾਬ ਸ. ਭਗਵੰਤ ਮਾਨ ਨੂੰ ਜਾਣੂੰ ਕਰਵਾਇਆ। ਕਿਸਾਨ ਕਰਨੈਲ ਸਿੰਘ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਵੱਲੋਂ ਬੜੇ ਹੀ ਧਿਆਨਪੂਰਵਕ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਸੁਣੀਆ ਗਿਆ।
ਕਿਸਾਨ ਕਰਨੈਲ ਸਿੰਘ ਨੇ ਪੰਜਾਬ ਸਰਕਾਰ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਨਾਲ ਕਿਸਾਨੀ ਨੂੰ ਹੋਰ ਮਜ਼ਬੂਤੀ ਮਿਲੇਗੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਵੱਲੋਂ ਐਲਾਨ ਕੀਤਾ ਗਿਆ ਕਿ ਸਰਕਾਰ ਕਿਸਾਨੀ ਕਿਤੇ ਨੂੰ ਹੋਰ ਮਜਬੂਤ ਕਰਨ ਲਈ ਅਨੇਕਾ ਯੋਜਵਾਨਾਂ ਤੇ ਸਕੀਮਾਂ ਉਲੀਕ ਰਹੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਦਾ ਕਹਿਣਾ ਪੰਜਾਬ ਸੂਬਾ ਖੇਤੀ *ਤੇ ਨਿਰਭਰ ਹੈ ਤੇ ਖੇਤੀ ਦੇ ਧੰਦੇ ਨੂੰ ਹੋਰ ਪ੍ਰਫੂਲਿਤ ਕਰਨ ਲਈ ਪੰਜਾਬ ਸਰਕਾਰ ਕਾਰਜਸ਼ੀਲ ਹੈ।
ਮੁੱਖ ਖੇਤੀਬਾੜੀ ਅਫਸਰ ਸ੍ਰੀ ਸਰਵਨ ਸਿੰਘ ਨੇ ਕਿਹਾ ਕਿ ਕਰਨੈਲ ਸਿੰਘ ਦੀ ਅਗਵਾਈ ਵਾਲਾ ਗਰੁੱਪ ਵਧਾਈ ਦਾ ਪਾਤਰ ਹੈ ਜ਼ੋ ਕਿ ਖੇਤੀ ਦੇ ਕਾਰੋਬਾਰ ਨੂੰ ਵਿਕਸਿਤ ਕਰਨ ਲਈ ਅਜਿਹੇ ਉਪਰਾਲੇ ਕਰ ਰਿਹਾ ਹੈ ਤੇ ਆਪਦੇ ਇਲਾਕੇ ਨਾਲ ਸਬੰਧਤ ਸਮੱਸਿਆਵਾਂ ਦੇ ਹੱਲ ਲਈ ਪੁਰਜੋਰ ਯਤਨ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਹੋਰਨਾਂ ਕਿਸਾਨ ਵੀਰਾਂ ਨੂੰ ਇਸੇ ਤਰ੍ਹਾਂ ਕਿਸਾਨੀ ਨੂੰ ਹੋਰ ਉਚਾ ਚੁੱਕਣ ਲਈ ਉਪਰਾਲੇ ਕਰਨੇ ਚਾਹੀਦੇ ਹਨ।
ਇਸ ਗਰੁੱਪ ਵਿਚ ਸਰਪੰਚ ਚਿਰਾਗ ਢਾਣੀ ਅਮਰ ਸਿੰਘ, ਸਰਪੰਚ ਦਰਸ਼ਨ ਸਿੰਘ, ਮੈਂਬਰ ਰੂਪਚੰਦ, ਸੰਪੂਰਨ ਸਿੰਘ, ਜੰਗੀਰ ਸਿੰਘ, ਜ਼ਸਕਰਨ ਸਿੰਘ, ਗੌਰਵ ਸਿੰਘ, ਗੁਰਦੀਪ ਸਿੰਘ ਡਾ. ਰਵੀਕਾਂਤ ਦਿਆਲ ਖੇੜਾ ਹਾਜਰ ਸਨ।
- November 21, 2024
ਫਿਰੋਜਪੁਰ ਪੁਲਿਸ ਨੇ ਬੈਂਕ ਚ ਚੋਰੀ ਦੀ ਵਰਦਾਤ ਚ ਸ਼ਾਮਿਲ 3 ਆਰੋਪੀ ਕੀਤੇ ਗਿਰਫਤਾਰ
- November 20, 2024