ਕੁਸ਼ਟ ਰੋਗ ਬਾਰੇ ਸਿਹਤ ਵਿਭਾਗ ਨੇ ਨੁੱਕੜ ਨਾਟਕ ਰਾਹੀਂ ਕੀਤਾ ਜਾਗਰੂਕ
- 76 Views
- kakkar.news
- February 14, 2023
- Punjab
ਕੁਸ਼ਟ ਰੋਗ ਬਾਰੇ ਸਿਹਤ ਵਿਭਾਗ ਨੇ ਨੁੱਕੜ ਨਾਟਕ ਰਾਹੀਂ ਕੀਤਾ ਜਾਗਰੂਕ
ਫ਼ਿਰੋਜ਼ਪੁਰ, 14 ਫਰਵਰੀ 2023 (ਸੁਭਾਸ਼ ਕੱਕੜ)
ਸਿਹਤ ਵਿਭਾਗ ਫਿਰੋਜ਼ਪੁਰ ਵੱਲੋਂ ਸਿਵਲ ਸਰਜਨ ਡਾ. ਰਾਜਿੰਦਰਪਾਲ ਦੀ ਨਿਗਰਾਨੀ ਹੇਠ ਵੱਖ-ਵੱਖ ਪ੍ਰਕਾਰ ਦੀਆਂ ਸਿਹਤ ਗਤੀਵਿਧੀਆਂ ਨਿਰੰਤਰ ਜਾਰੀ ਹਨ। ਇਸੇ ਸਿਲਸਿਲੇ ਵਿੱਚ ਜ਼ਿਲ੍ਹਾ ਹਸਪਤਾਲ ਫਿਰੋਜ਼ਪੁਰ ਵਿਖੇ ਸੀਨੀਅਰ ਮੈਡੀਕਲ ਅਫ਼ਸਰ ਡਾ. ਵਨੀਤਾ ਭੁੱਲਰ ਦੀ ਅਗਵਾਈ ਹੇਠ ਲੈਪਰੋਸੀ ਇਰੈਡੀਕੇਸ਼ਨ (ਕੋਹੜ ਦਾ ਖਾਤਮਾ) ਜਾਗਰੂਕਤਾ ਪੰਦਰਵਾੜਾ ਤਹਿਤ ਉਲੀਕੇ ਗਏ ਪ੍ਰੋਗਰਾਮ ਤਹਿਤ ਨੁਕੜ ਨਾਟਕ ਰਾਹੀ ਕਲਾਕਾਰਾਂ ਵੱਲੋਂ ਸਿਵਲ ਹਸਪਤਾਲ ਫਿਰੋਜ਼ਪੁਰ ਦੇ ਓ.ਪੀ.ਡੀ. ਬਲਾਕ ਵਿਖੇ ਕੁਸ਼ਟ ਰੋਗ ਦੇ ਕਾਰਨ, ਲੱਛਣ, ਬਚਾਅ ਅਤੇ ਇਲਾਜ਼ ਬਾਰੇ ਆਮ ਲੋਕਾਂ ਨੂੰ ਜਾਗਰੂਕ ਕੀਤਾ ਗਿਆ।
ਇਸ ਮੌਕੇ ਡਾ. ਨਵੀਨ ਸੇਠੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕੋਹੜ ਰੋਗ ਪੂਰਨ ਰੂਪ ਵਿੱਚ ਇਲਾਜ ਯੋਗ ਹੈ। ਉਨ੍ਹਾਂ ਦੱਸਿਆ ਕਿ ਚਮੜੀ ਤੇ ਹਲਕੇ ਪੀਲੇ ਰੰਗ ਦੇ ਨਿਸ਼ਾਨ ਪੈ ਜਾਣ ਜੋ ਕਿ ਸੂੰਨ ਹੋਣ ਅਤੇ ਜਿੰਨਾ ‘ਤੇ ਗਰਮ ਅਤੇ ਠੰਡੇ ਦਾ ਪਤਾ ਨਾ ਲੱਗੇ, ਉਂਗਲੀਆਂ ਦਾ ਟੇਢੇ-ਮੇਢੇ ਹੋ ਜਾਣਾ ਜਾਂ ਝੜ ਜਾਣਾ ਕੁਸ਼ਟ ਰੋਗ ਦੇ ਲੱਛਣ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਮਲਟੀ ਡਰੱਗ ਟਰੀਟਮੈਂਟ (ਐਮ.ਡੀ.ਟੀ.) ਦਵਾਈ ਨਾਲ ਕੁਸ਼ਟ ਰੋਗ ਪੂਰਨ ਤੌਰ ‘ਤੇ ਇਲਾਜ ਯੋਗ ਹੈ। ਉਨ੍ਹਾਂ ਜ਼ਿਲ੍ਹੇ ਦੀ ਆਮ ਜਨਤਾ ਨੂੰ ਅਪੀਲ ਕਰਦਿਆਂ ਕਿਹਾ ਕਿ ਕੁਸ਼ਟ ਰੋਗ ਹੋਣ ‘ਤੇ ਬਿਨਾ ਕਿਸੇ ਵਹਿਮ ਦੇ ਆਪਣਾ ਇਲਾਜ ਕਰਵਾਓ। ਉਨ੍ਹਾਂ ਕਿਹਾ ਕਿ ਇਸ ਰੋਗ ਨੂੰ ਛੁਪਾਉਣਾ ਨਹੀਂ ਚਾਹੀਦਾ ਸਗੋਂ ਸਮੇਂ ਤੇ ਕੀਤਾ ਗਿਆ ਇਲਾਜ ਕਰੂਪਤਾ ਤੋਂ ਬਚਾਉਂਦਾ ਹੈ। ਇਸ ਲਈ ਆਪਣੀ ਨਿਯਮਤ ਜਾਂਚ ਕਰਵਾਈ ਜਾਵੇ ਅਤੇ ਡਾਕਟਰ ਦੀ ਸਲਾਹ ਨਾਲ ਦਵਾਈ ਦਾ ਪੂਰਾ ਕੋਰਸ ਕੀਤਾ ਜਾਵੇ। ਉਨਾਂ ਦੱਸਿਆ ਕਿ ਕੁਸ਼ਟ ਰੋਗ ਦਾ ਸੌ ਫੀਸਦੀ ਇਲਾਜ ਹੈ। ਡਾ. ਸੇਠੀ ਨੇ ਦੱਸਿਆ ਕਿ ਕੁਸ਼ਟ ਰੋਗ ਦਾ ਇਲਾਜ ਸਿਹਤ ਹਸਪਤਾਲ ਵਿੱਚ ਸਿਹਤ ਵਿਭਾਗ ਵਲੋਂ ਮੁਫ਼ਤ ਕੀਤਾ ਜਾਂਦਾ ਹੈ।
ਇਸ ਮੌਕੇ ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਰੰਜੀਵ, ਵਿਕਾਸ ਗਲਹੋਤਰਾ ਆਦਿ ਹਾਜ਼ਰ ਸਨ।
- November 21, 2024
ਫਿਰੋਜਪੁਰ ਪੁਲਿਸ ਨੇ ਬੈਂਕ ਚ ਚੋਰੀ ਦੀ ਵਰਦਾਤ ਚ ਸ਼ਾਮਿਲ 3 ਆਰੋਪੀ ਕੀਤੇ ਗਿਰਫਤਾਰ
- November 20, 2024