ਸਿਹਤਮੰਦ ਮਨ ਸਿਹਤਮੰਦ ਘਰ ਵਿਸ਼ੇ ਦੇ ਤਹਿਤ ਡੱਬਵਾਲਾ ਕਲਾ ਦੇ ਸੈਂਟਰ ਵਿਖੇ ਸਾਈਕਲ ਰੈਲੀ ਦਾ ਆਯੋਜਨ
- 109 Views
- kakkar.news
- February 15, 2023
- Health Punjab
ਸਿਹਤਮੰਦ ਮਨ ਸਿਹਤਮੰਦ ਘਰ ਵਿਸ਼ੇ ਦੇ ਤਹਿਤ ਡੱਬਵਾਲਾ ਕਲਾ ਦੇ ਸੈਂਟਰ ਵਿਖੇ ਸਾਈਕਲ ਰੈਲੀ ਦਾ ਆਯੋਜਨ
ਫਾਜ਼ਿਲਕਾ 15 ਫਰਵਰੀ 2023 (ਅਨੁਜ ਕੱਕੜ ਟੀਨੂੰ)
ਸਿਵਲ ਸਰਜਨ ਫਾਜ਼ਿਲਕਾ ਡਾ. ਸਤੀਸ਼ ਕੁਮਾਰ ਗੋਇਲ ਦੇ ਦਿਸ਼ਾ ਨਿਰਦੇਸਾਂ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਪੰਕਜ ਚੌਹਾਨ ਦੀ ਅਗਵਾਈ ਹੇਠ ਡੱਬਵਾਲਾ ਕਲਾ ਅਧੀਨ ਪੈਂਦੇ ਸੈਂਟਰ ਵਿਖੇ ਸਿਹਤਮੰਦ ਮਨ ਸਿਹਤਮੰਦ ਘਰ ਵਿਸ਼ੇ ਦੇ ਤਹਿਤ ਕੈਂਸਰ ਬਾਰੇ ਜਾਗਰੂਕਤਾ ਲਈ ਸਾਈਕਲ ਰੈਲੀ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਲੋਕਾਂ ਨੂੰ ਵਧੀਆ ਸਿਹਤ ਲਈ ਕਸਰਤ ਦੀ ਮਹੱਤਤਾ ਬਾਰੇ ਜਾਣੂੰ ਕਰਵਾਇਆ ਗਿਆ ।
ਇਹ ਜਾਣਕਾਰੀ ਦਿੰਦਿਆ ਡਾ. ਪੰਕਜ ਚੌਹਾਨ ਨੇ ਦੱਸਿਆ ਕਿ ਇਹ ਸਾਈਕਲ ਰੈਲੀ ਜ਼ਿਲ੍ਹੇ ਦੇ 24 ਸੈਂਟਰ ਵਿਖੇ ਵੱਖ ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਕੱਢੀ। ਉਨ੍ਹਾਂ ਕਿਹਾ ਕਿ ਰੈਲੀ ਦੁਆਰਾ ਲੋਕਾਂ ਨੂੰ ਪਿੰਡ ਪੱਧਰ ਤੇ ਕੈਂਸਰ ਬਾਰੇ ਜਾਗਰੂਕ ਕਰਦੇ ਹੋਏ ਕਿਹਾ ਗਿਆ ਕਿ ਪਲਾਸਟਿਕ ਦੀ ਘੱਟ ਵਰਤੋਂ, ਭੋਜਨ ਵਿਚ ਕੱਚੇ ਫਰੁਟ ਅਤੇ ਸਲਾਦ ਦੇ ਨਾਲ , ਤੇਲ ਨੂੰ ਵਾਰ ਵਾਰ ਤਲਨ ਨਾਲ ਸ਼ਰੀਰ ਵਿਚ ਕੈਂਸਰ ਦਾ ਖਤਰਾ ਬਣਿਆ ਰਹਿੰਦਾ ਹੈ। ਇਸ ਦੌਰਾਨ ਲੋਕਾਂ ਨੂੰ ਚੰਗੀ ਸਿਹਤ ਲਈ ਰੋਜ਼ਾਨਾ ਕਸਰਤ, ਯੋਗਾ ਅਤੇ ਸੈਰ ਕਰਨ ਲਈ ਜਾਗਰੂਕ ਕੀਤਾ ਗਿਆ ।
ਬਲਾਕ ਮਾਸ ਮੀਡੀਆ ਇੰਚਾਰਜ ਦਿਵੇਸ਼ ਕੁਮਾਰ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋ ਕੈਂਸਰ ਨਾਲ ਪ੍ਰਭਾਵਿਤ ਮਰੀਜਾ ਲਈ ਮੁੱਖ ਮੰਤਰੀ ਪੰਜਾਬ ਕੈਂਸਰ ਰਾਹਤ ਸਕੀਮ ਲਈ ਡੇਢ ਲੱਖ ਦੀ ਰਾਸ਼ੀ ਇਲਾਜ ਲਈ ਮਿਲਦੀ ਹੈ।

- March 21, 2026
ਸਰਹੱਦ ‘ਤੇ ਘੁਸਪੈਠ ਦੀ ਕੋਸ਼ਿਸ਼ ਨਾਕਾਮ, ਵੱਡੀ ਨਸ਼ੀਲੀ ਖੇਪ ਜ਼ਬਤ
- March 20, 2026