ਮਿਸ਼ਨ ਸ਼ਤ ਪ੍ਰਤੀਸ਼ਤ ਨੂੰ ਸਫਲਤਾਪੂਰਵਕ ਪੂਰਾ ਕਰਨ ਲਈ ਜ਼ਿਲ੍ਹਾ ਫਾਜ਼ਿਲਕਾ ਦੇ ਅਧਿਆਪਕ ਕਾਰਜਸ਼ੀਲ
- 73 Views
- kakkar.news
- February 16, 2023
- Punjab
ਮਿਸ਼ਨ ਸ਼ਤ ਪ੍ਰਤੀਸ਼ਤ ਨੂੰ ਸਫਲਤਾਪੂਰਵਕ ਪੂਰਾ ਕਰਨ ਲਈ ਜ਼ਿਲ੍ਹਾ ਫਾਜ਼ਿਲਕਾ ਦੇ ਅਧਿਆਪਕ ਕਾਰਜਸ਼ੀਲ
ਫਾਜ਼ਿਲਕਾ, 16 ਫਰਵਰੀ 2023 (ਅਨੁਜ ਕੱਕੜ ਟੀਨੂੰ)
ਮੁੱਖ ਮੰਤਰੀ ਪੰਜਾਬ ਸ. ਭਗਵੰਤ ਮਾਨ ਦੇ ਰੰਗਲੇ ਪੰਜਾਬ ਦੇ ਸੁਪਨੇ ਨੂੰ ਪੂਰਾ ਕਰਨ ਅਤੇ ਸਰਕਾਰ ਦੇ ਮਿਸ਼ਨ ਸ਼ਤ ਪ੍ਰਤੀਸ਼ਤ ਨੂੰ ਸਫਲਤਾਪੂਰਵਕ ਜ਼ਿਲੇ੍ਹ ਅੰਦਰ ਪੂਰਾ ਕਰਨ ਲਈ ਜ਼ਿਲ੍ਹਾ ਫਾਜ਼ਿਲਕਾ ਦੇ ਅਧਿਆਪਕ ਤਹਿ ਦਿਲੋਂ ਮਿਹਨਤ ਕਰ ਰਹੇ ਹਨ ਤੇ ਬਚਿਆਂ ਨੂੰ ਫਾਈਨਲ ਇਮਤਿਹਾਨਾਂ ਦੀ ਤਿਆਰੀ ਕਰਵਾ ਰਹੇ ਹਨ ਤਾਂ ਜ਼ੋ ਹਰੇਕ ਵਿਦਿਆਰਥੀ ਚੰਗੇ ਨੰਬਰ ਲੈ ਕੇ ਪਾਸ ਹੋਵੇ ਤੇ ਜ਼ਿਲ੍ਹੇ ਦਾ ਨਾਮ ਰੋਸ਼ਨ ਕਰਨ ਦੇ ਨਾਲ—ਨਾਲ ਚੰਗਾ ਮੁਕਾਮ ਹਾਸਲ ਕਰੇ।
ਸਿਖਿਆ ਵਿਭਾਗ ਦੇ ਕੁਆਰੀਨੇਟਰ ਸ੍ਰੀ ਵਿਜੈ ਪਾਲ ਨੇ ਦੱਸਿਆ ਕਿ ਸਰਕਾਰੀ ਹਾਈ ਸਕੂਲ ਬਾਂਡੀਵਾਲਾ ਦੇ ਹਿੰਦੀ ਦੇ ਅਧਿਆਪਕ ਸੰਜੇ ਕੁਮਾਰ ਢਾਕਾ (ਸਟੇਟ ਅਵਾਰਡੀ) ਪੰਜਾਬ ਸਰਕਾਰ ਦੀਆਂ ਹਦਾਇਤਾਂ ਦਾ ਬਖੂਬੀ ਪਾਲਣ ਕਰਦਿਆਂ ਵਾਧੂ ਕਲਾਸਾਂ ਲਗਾ ਕੇ ਬਚਿਆਂ ਨੂੰ ਬੋਰਡ ਦੇ ਇਮਤਿਹਾਨਾਂ ਦੀ ਤਿਆਰ ਕਰਵਾ ਰਹੇ ਹਨ। ਉਨ੍ਹਾਂ ਦੱਸਿਆ ਕਿ ਅਧਿਆਪਕ ਸੰਜੇ ਕੁਮਾਰ ਢਾਕਾ ਦਾ ਮੰਨਣਾ ਹੈ ਕਿ ਹਰੇਕ ਬਚੇ ਦਾ ਸਿਖਣ ਦਾ, ਸਮਝਣ ਦਾ ਆਪਣਾ—ਆਪਣਾ ਢੰਗ ਹੁੰਦਾ ਹੈ ਕਈਆਂ ਨੂੰ ਗੱਲ ਜਲਦੀ ਸਮਝ ਆ ਜਾਂਦੀ ਹੈ ਕਈਆਂ ਨੂੰ ਲੇਟ ਸਮਝ ਆਉਂਦਾ ਹੈ ਜਿਸ ਕਰਕੇ ਉਹ ਵਾਧੂ ਕਲਾਸਾਂ ਲਗਾ ਕੇ ਬਚਿਆਂ ਨੂੰ ਤਿਆਰੀ ਕਰਵਾ ਰਹੇ ਹਨ।
ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਮਿਸ਼ਨ 100 ਪ੍ਰਤੀਸ਼ਤ ਦੇ ਸੁਪਨੇ ਨੂੰ ਪੂਰਾ ਕਰਨ ਲਈ ਅਜਿਹੇ ਉਪਰਾਲਿਆਂ ਦੀ ਸਖਤ ਲੋੜ ਜਾਪਦੀ ਹੈ। ਉਨ੍ਹਾਂ ਕਿਹਾ ਕਿ ਅਧਿਆਪਕ ਸੰਜੇ ਕੁਮਾਰ ਢਾਕਾ ਜ਼ੋ ਕਿ ਖੁਦ ਦਿਵਿਆਂਗ ਹਨ ਤੇ ਸਟੇਟ ਅਵਾਰਡੀ ਵੀ ਹਨ ਪਰ ਉਹ ਇਸ ਤੋਂ ਉਪਰ ਉਠ ਕੇ ਬਚਿਆਂ ਨੂੰ ਸਿਖਿਆ ਪ੍ਰਦਾਨ ਕਰਨ ਲਈ ਹਮੇਸ਼ਾ ਮੋਹਰੀ ਰਹਿੰਦੇ ਹਨ। ਉਹ ਸਕੂਲ ਲਗਣ ਤੋਂ ਪਹਿਲਾਂ ਪੁਜ਼ ਜਾਂਦੇ ਹਨ ਤੇ ਜ਼ੋ ਵਿਦਿਆਰਥੀ ਪਹਿਲਾਂ ਆਏ ਹੁੰਦੇ ਹਨ ਉਨ੍ਹਾਂ ਨੂੰ ਬੋਰਡ ਦੇ ਇਮਤਿਹਾਨ ਦੀ ਤਿਆਰੀ ਕਰਵਾਉਂਦੇ ਹਨ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸਿਖਿਆ ਨੂੰ ਆਧੁਨਿਕ ਢੰਗ ਨਾਲ ਬਚਿਆਂ ਤੱਕ ਪਹੁੰਚਾਉਣ ਲਈ ਆਏ ਦਿਨ ਉਪਰਾਲੇ ਕਰ ਰਹੀ ਹੈ ਤਾਂ ਜ਼ੋ ਆਉਣ ਵਾਲੀ ਪੀੜ੍ਹੀ ਸੂਬੇ ਵਿਚ ਨਵਾਂ ਇਤਿਹਾਸ ਰਚ ਸਕੇ।ਉਨ੍ਹਾਂ ਇਹ ਵੀ ਦੱਸਿਆ ਕਿ ਸਕੂਲੀ ਪ੍ਰਿੰਸੀਪਲਾਂ ਤੇ ਅਧਿਆਪਕਾਂ ਨੂੰ ਵੀ ਨਵੀ ਆਧੁਨਿਕ ਤਕਨੀਕ ਦੀ ਸਿਖਲਾਈ ਦਿੱਤੀ ਜਾ ਰਹੀ ਹੈ ਤਾਂ ਜ਼ੋ ਅਧਿਆਪਕ ਵਰਗ ਖੁਦ ਸਿਖ ਕੇ ਬਚਿਆਂ ਨੂੰ ਸਿਖਲਾਈ ਦੇਵੇ ਤਾਂ ਜ਼ੋ ਬਾਹਰਲੇ ਸੂਬਿਆਂ ਤੋਂ ਵੀ ਵਿਦਿਆਰਥੀ ਪੰਜਾਬ ਵਿਚ ਆ ਕੇ ਪੜ੍ਹਾਈ ਕਰਨ।
ਸਕੂਲ ਹੈਡ ਮਿਸਟਰੈਸ ਪੂਨਮ ਕਸਵਾਂ, ਰਾਮ ਸਰੂਪ ਤੇ ਐਸ.ਐਮ.ਸੀ. ਕਮੇਟੀ ਤੇ ਪਿੰਡ ਵਾਸੀਆਂ ਸਮੇਤ ਸਮੂਹ ਸਟਾਫ ਵੱਲੋਂ ਅਧਿਆਪਕ ਸੰਜੇ ਕੁਮਾਰ ਢਾਕਾ ਦੀ ਖੂਬ ਸਰਾਹਨਾ ਕੀਤੀ ਜਾ ਰਹੀ ਹੈ।
- November 21, 2024
ਫਿਰੋਜਪੁਰ ਪੁਲਿਸ ਨੇ ਬੈਂਕ ਚ ਚੋਰੀ ਦੀ ਵਰਦਾਤ ਚ ਸ਼ਾਮਿਲ 3 ਆਰੋਪੀ ਕੀਤੇ ਗਿਰਫਤਾਰ
- November 20, 2024