ਹਿੰਦ ਪਾਕ ਸਰਹਦ ਤੇ ਗੁਰਦਾਸਪੁਰ ਵਿਖੇ ਫਿਰ ਦਿਖਯਾ ਡਰੋਨ, BSF ਨੇ ਕੀਤਾ ਢੇਰ, ਸਰਚ ਅਪ੍ਰੇਸ਼ਨ ਚ 4 ਪੈਕੇਟ ਹੈਰੋਇਨ ਬਰਾਮਦ
- kakkar.news
- February 19, 2023
- Crime National Punjab
ਹਿੰਦ ਪਾਕ ਸਰਹਦ ਤੇ ਗੁਰਦਾਸਪੁਰ ਵਿਖੇ ਫਿਰ ਦਿਖਯਾ ਡਰੋਨ, BSF ਨੇ ਕੀਤਾ ਢੇਰ, ਸਰਚ ਅਪ੍ਰੇਸ਼ਨ ਚ 4 ਪੈਕੇਟ ਹੈਰੋਇਨ ਬਰਾਮਦ
ਗੁਰਦਾਸਪੁਰ 19 ਫਰਵਰੀ, 2023 (ਸਿਟੀਜ਼ਨਜ਼ ਵੋਇਸ)
ਅੰਤਰਰਾਸ਼ਟਰੀ ਭਾਰਤ-ਪਾਕਿਸਤਾਨ ਸਰਹੱਦ ‘ਤੇ ਤਾਇਨਾਤ 113 ਬਟਾਲੀਅਨ ਨੇ ਸ਼ਨੀਵਾਰ ਦੇਰ ਰਾਤ ਘਨੀਆ ਦੇ ਬਾਰਡਰ ਆਊਟ ਪੋਸਟ (ਬੀਓਪੀ) ਬਾਂਗਰ ‘ਤੇ ਪਾਕਿਸਤਾਨੀ ਡਰੋਨ ਨੂੰ ਡੇਗ ਦਿੱਤਾ। ਜਿਸ ਥਾਂ ‘ਤੇ ਡਰੋਨ ਡਿੱਗਿਆ, ਉਸ ਥਾਂ ‘ਤੇ ਬੀਐਸਐਫ ਅਤੇ ਪੁਲਿਸ ਵੱਲੋਂ ਤਲਾਸ਼ੀ ਮੁਹਿੰਮ ਚਲਾਈ ਗਈ। ਇਸ ਤੋਂ ਬਾਅਦ ਬੀਐਸਐਫ ਨੇ ਚਾਰ ਪੈਕੇਟਾਂ ਵਿੱਚ 2.750 ਦੇ ਕਰੀਬ ਹੈਰੋਇਨ ਬਰਾਮਦ ਕੀਤੀ ਹੈ। ਪ੍ਰਭਾਕਰ ਜੋਸ਼ੀ ਨੇ ਦੱਸਿਆ ਕਿ ਤਲਾਸ਼ੀ ਮੁਹਿੰਮ ਦੌਰਾਨ 4 ਪੈਕਟ ਹੈਰੋਇਨ ਬਰਾਮਦ ਕੀਤੀ ਗਈ ਹੈ। ਜਿਸ ਡਰੋਨ ਨੂੰ ਡੇਗਿਆ ਗਿਆ ਹੈ, ਉਹ 9 ਕਿਲੋ ਹੈਰੋਇਨ ਚੁੱਕ ਕੇ 15 ਕਿਲੋਮੀਟਰ ਤੱਕ ਉੱਡ ਸਕਦਾ ਹੈ। ਬੀਓਪੀ ਡੇਰਾ ਬਾਬਾ ਨਾਨਕ ਰੋਡ ‘ਤੇ ਸ਼ਨੀਵਾਰ ਸਵੇਰੇ ਇਸ ਬਟਾਲੀਅਨ ਦੇ ਬੀਐਸਐਫ ਜਵਾਨਾਂ ਅਤੇ ਪਾਕਿਸਤਾਨ ਸਥਿਤ ਤਸਕਰਾਂ ਵਿਚਾਲੇ ਗੋਲੀਬਾਰੀ ਹੋਈ। ਹਾਲਾਂਕਿ ਇਸ ਦੌਰਾਨ ਤਸਕਰ ਧੁੰਦ ਦਾ ਫਾਇਦਾ ਉਠਾਉਂਦੇ ਹੋਏ ਮੌਕੇ ਤੋਂ ਫਰਾਰ ਹੋਣ ਵਿਚ ਕਾਮਯਾਬ ਹੋ ਗਏ। ਗੋਲੀਬਾਰੀ ਤੋਂ ਬਾਅਦ ਬੀਐਸਐਫ ਦੇ ਜਵਾਨਾਂ ਵੱਲੋਂ ਇਲਾਕੇ ਦੀ ਤਲਾਸ਼ੀ ਲਈ ਗਈ, ਜਿਸ ਵਿੱਚ ਪਾਈਪ ਰਾਹੀਂ ਭਾਰਤ ਭੇਜੀ ਗਈ ਹੈਰੋਇਨ ਦੇ 20 ਪੈਕਟ, 2 ਪਿਸਤੌਲ, 242 ਕੱਟੇ ਹੋਏ ਕਾਰਤੂਸ ਅਤੇ 6 ਮੈਗਜ਼ੀਨ ਬਰਾਮਦ ਹੋਏ।

- September 17, 2026
ਮੱਲਾਂਵਾਲਾ ਰੇਲਵੇ ਟਰੈਕ ’ਤੇ ਕਿਸਾਨਾਂ-ਮਜ਼ਦੂਰਾਂ ਦਾ ਅਣਮਿੱਥੇ ਸਮੇਂ ਲਈ ਧਰਨਾ ਸ਼ੁਰੂ
- September 16, 2026