ਪ੍ਰੇਮਿਕਾ ਨਾਲ ਵਿਆਹ ਤੋਂ ਇਨਕਾਰ ਕਰਨ ਤੇ ਮੁੰਡੇ ਨੇ ਆਪਣੇ ਪਿਓ ਦਾ ਕੀਤਾ ਕਤਲ , ਲਾਸ਼ ਕੀਤੀ ਖੁਰਦ ਬੁਰਦ
- 196 Views
- kakkar.news
- February 19, 2023
- Crime Punjab
ਪ੍ਰੇਮਿਕਾ ਨਾਲ ਵਿਆਹ ਤੋਂ ਇਨਕਾਰ ਕਰਨ ਤੇ ਮੁੰਡੇ ਨੇ ਆਪਣੇ ਪਿਓ ਦਾ ਕੀਤਾ ਕਤਲ , ਲਾਸ਼ ਕੀਤੀ ਖੁਰਦ ਬੁਰਦ
ਲੁਧਿਆਣਾ 19 ਫਰਵਰੀ 2023 (ਸਿਟੀਜ਼ਨਜ਼ ਵੋਇਸ)
ਲੁਧਿਆਣਾ ਦੇ ਡੇਹਲੋਂ ਦੇ ਪਿੰਡ ਮੁਕੰਦਪੁਰਾ ਵਿੱਚ ਇੱਕ ਨੌਜਵਾਨ ਨੇ ਆਪਣੇ ਪਿਤਾ ਦਾ ਕਤਲ ਕਰਕੇ ਲਾਸ਼ ਦਾ ਸਸਕਾਰ ਕਰ ਦਿੱਤਾ। ਦੋਸ਼ੀ ਦਾ ਪਿਤਾ ਇਸ ਗੱਲ ‘ਤੇ ਅੜੇ ਸੀ ਕਿ ਉਹ ਆਪਣੀ ਪਸੰਦ ਦੀ ਲੜਕੀ ਨਾਲ ਵਿਆਹ ਨਾ ਕਰੇ। ਇਸ ਕਾਰਨ ਦੋਸ਼ੀ ਦੀ ਆਪਣੇ ਪਿਤਾ ਨਾਲ ਦੁਸ਼ਮਣੀ ਸ਼ੁਰੂ ਹੋ ਗਈ ਅਤੇ ਉਸ ਨੇ ਪਿਤਾ ਦਾ ਕਤਲ ਕਰ ਦਿੱਤਾ। ਮ੍ਰਿਤਕ ਦੀ ਪਛਾਣ ਪਰਮਜੀਤ ਸਿੰਘ ਵਜੋਂ ਹੋਈ ਹੈ। ਘਟਨਾ ਦਾ ਪਤਾ ਉਦੋਂ ਲੱਗਾ ਜਦੋਂ ਪਰਮਜੀਤ ਦਾ ਚਚੇਰਾ ਭਰਾ ਪਲਵਿੰਦਰ ਸਿੰਘ ਵਾਸੀ ਮਲੌਦ ਭੀਖੀ ਖਟੜਾ ਖੰਨਾ ਦੇ ਪਿੰਡ ਆਇਆ। ਜਿਸ ਤੋਂ ਬਾਅਦ ਉਸ ਨੇ ਥਾਣਾ ਡੇਹਲੋਂ ਨੂੰ ਸੂਚਨਾ ਦਿੱਤੀ।
ਪਰਵਿੰਦਰ ਸਿੰਘ ਵੱਲੋਂ ਪੁਲੀਸ ਕੋਲ ਦਰਜ ਕਰਵਾਈ ਸ਼ਿਕਾਇਤ ਅਨੁਸਾਰ ਦੋ ਦਿਨ ਪਹਿਲਾਂ ਉਹ ਆਪਣੇ ਭਰਾ ਪਰਮਜੀਤ ਨੂੰ ਮਿਲਣ ਲਈ ਪਿੰਡ ਆਇਆ ਸੀ। ਉਹ ਘਰ ‘ਚ ਮੌਜੂਦ ਨਹੀਂ ਸੀ, ਇਸ ਲਈ ਉਸ ਨੇ ਪਿੰਡ ਵਾਸੀਆਂ ਤੋਂ ਪਰਮਜੀਤ ਬਾਰੇ ਪੁੱਛਗਿੱਛ ਕੀਤੀ। ਇਸ ਦੌਰਾਨ ਉਸ ਨੂੰ ਪਰਮਜੀਤ ਦਾ ਦੋਸਤ ਸਵਰਨ ਸਿੰਘ ਮਿਲਿਆ, ਜਿਸ ਨੇ ਦੱਸਿਆ ਕਿ ਪਰਮਜੀਤ ਬਹੁਤ ਪਰੇਸ਼ਾਨ ਸੀ ਅਤੇ ਕਹਿ ਰਿਹਾ ਸੀ ਕਿ ਉਸ ਦਾ ਲੜਕਾ ਜੋਬਨਪ੍ਰੀਤ ਉਸ ਦੇ ਵੱਸ ਤੋਂ ਬਾਹਰ ਹੈ। ਉਹ ਲੜਕੀ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ ਪਰ ਪਰਮਜੀਤ ਇਸ ਲਈ ਤਿਆਰ ਨਹੀਂ ਸੀ, ਜਿਸ ਕਾਰਨ ਜੋਬਨਪ੍ਰੀਤ ਨੇ ਆਪਣੇ ਪਿਤਾ ਦਾ ਕਤਲ ਕਰ ਕੇ ਲਾਸ਼ ਦੇ ਟੁਕੜੇ ਕਰ ਦਿੱਤੇ। ਹੁਣ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲੀਸ ਨੇ ਇਸ ਮਾਮਲੇ ਵਿੱਚ ਬਲਵਿੰਦਰ ਸਿੰਘ ਦੀ ਸ਼ਿਕਾਇਤ ’ਤੇ ਜੋਬਨਪ੍ਰੀਤ ਸਿੰਘ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਹੈ। ਪੁਲੀਸ ਮੁਲਜ਼ਮ ਦੀ ਭਾਲ ਕਰ ਰਹੀ ਹੈ।



- October 15, 2025