ਸਂਗਰੂਰ ਵਿਖੇ ਪੀਆਰਟੀਸੀ ਦੀ ਸਰਕਾਰੀ ਬੱਸ ਦੀ ਪਿੱਕਅੱਪ ਨਾਲ ਹੋਈ ਟੱਕਰ 4 ਦੇ ਮੋਤ ਅਤੇ 3 ਮਹੀਨੇ ਦੀ ਬੱਚੀ ਸਮੇਤ16 ਜਖਮੀ
- 137 Views
- kakkar.news
- February 19, 2023
- Crime Punjab
ਸਂਗਰੂਰ ਵਿਖੇ ਪੀਆਰਟੀਸੀ ਦੀ ਸਰਕਾਰੀ ਬੱਸ ਦੀ ਪਿੱਕਅੱਪ ਨਾਲ ਹੋਈ ਟੱਕਰ 4 ਦੇ ਮੋਤ ਅਤੇ 3 ਮਹੀਨੇ ਦੀ ਬੱਚੀ ਸਮੇਤ16 ਜਖਮੀ
ਸੰਗਰੂਰ 19 ਫਰਵਰੀ 2023 (ਸਿਟੀਜ਼ਨਜ਼ ਵੋਇਸ)
ਸੁਨਾਮ ਦੇ ਪਿੰਡ ਕਲੌਦੀ ਬੱਸ ਸਟੈਂਡ ‘ਤੇ ਐਤਵਾਰ ਸਵੇਰੇ ਪੀਆਰਟੀਸੀ ਦੀ ਸਰਕਾਰੀ ਬੱਸ ਦੀ ਪਿੱਕਅੱਪ ਨਾਲ ਟੱਕਰ ਹੋ ਗਈ। ਇਸ ਹਾਦਸੇ ‘ਚ 4 ਲੋਕਾਂ ਦੀ ਮੌਤ ਹੋ ਗਈ ਜਦਕਿ 16 ਗੰਭੀਰ ਜ਼ਖਮੀ ਹੋ ਗਏ। ਜ਼ਖ਼ਮੀਆਂ ਵਿੱਚ ਇੱਕ ਤਿੰਨ ਮਹੀਨੇ ਦੀ ਬੱਚੀ ਵੀ ਸ਼ਾਮਲ ਹੈ। ਸੰਗਰੂਰ-ਪਟਿਆਲਾ ਕੌਮੀ ਮਾਰਗ ’ਤੇ ਪੈਂਦੇ ਪਿੰਡ ਕਲੌਦੀ ਦੇ ਬੱਸ ਅੱਡੇ ’ਤੇ ਐਤਵਾਰ ਸਵੇਰੇ ਪੀਆਰਟੀਸੀ ਦੀ ਸਰਕਾਰੀ ਬੱਸ ਦੀ ਪਿਕਅਪ ਨਾਲ ਟੱਕਰ ਹੋਣ ਕਾਰਨ 4 ਵਿਅਕਤੀਆਂ ਦੀ ਮੌਤ ਹੋ ਗਈ ਅਤੇ 3 ਮਹੀਨੇ ਦੀ ਬੱਚੀ ਸਮੇਤ 16 ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ। ਜ਼ਖਮੀਆਂ ਨੂੰ ਤੁਰੰਤ ਸਿਵਲ ਹਸਪਤਾਲ ਸੰਗਰੂਰ ਲਿਜਾਇਆ ਗਿਆ ਜਿੱਥੋਂ 4 ਮਰੀਜ਼ਾਂ ਨੂੰ ਰਾਜਿੰਦਰ ਹਸਪਤਾਲ ਪਟਿਆਲਾ ਰੈਫਰ ਕਰ ਦਿੱਤਾ ਗਿਆ।
ਪਿੱਕਅੱਪ ‘ਤੇ ਸਵਾਰ ਵਿਅਕਤੀ ਪਟਿਆਲਾ ਦੇ ਸ੍ਰੀ ਕਾਲੀ ਦੇਵੀ ਮੰਦਰ ‘ਚ ਪੂਜਾ ਅਰਚਨਾ ਕਰਕੇ ਵਾਪਸ ਪਰਤ ਰਹੇ ਸਨ। ਜਦੋਂ ਪੀਆਰਟੀਸੀ ਦੀ ਬੱਸ ਪਿੰਡ ਕਲੌਦੀ ਵਿੱਚ ਸਵਾਰੀਆਂ ਲੈਣ ਲਈ ਬੱਸ ਸਟੈਂਡ ’ਤੇ ਰੁਕੀ ਤਾਂ ਇੱਕ ਤੇਜ਼ ਰਫ਼ਤਾਰ ਪਿਕਅਪ ਵਾਹਨ ਨੇ ਬੱਸ ਨੂੰ ਟੱਕਰ ਮਾਰ ਦਿੱਤੀ। ਸੰਗਰੂਰ ਦੀ ਐਸਡੀਐਮ ਨਵਰੀਤ ਕੌਰ ਨੇ ਜ਼ਖ਼ਮੀਆਂ ਦਾ ਹਾਲ-ਚਾਲ ਪੁੱਛਣ ਲਈ ਸਿਵਲ ਹਸਪਤਾਲ ਸੰਗਰੂਰ ਪਹੁੰਚ ਕੇ ਮੈਡੀਕਲ ਸਹੂਲਤਾਂ ਦਾ ਜਾਇਜ਼ਾ ਲਿਆ। ਸਾਰੇ ਮ੍ਰਿਤਕ ਪਿੰਡ ਬੱਧਨੀ ਕਲਾਂ ਜ਼ਿਲ੍ਹਾ ਮੋਗਾ ਦੇ ਰਹਿਣ ਵਾਲੇ ਦੱਸੇ ਜਾਂਦੇ ਹਨ।

