ਸਰਕਾਰੀ ਹਾਈ ਸਕੂਲ ਅਸਲਾਮਵਾਲਾ ਦੀ ਪੰਜਾਬੀ ਸਾਹਿਤ ਸਭਾ ਵੱਲੋਂ ਮਾਤ-ਭਾਸ਼ਾ ਪੰਜਾਬੀ ਨੂੰ ਸਮਰਪਿਤ ਦਿਵਸ ਮਨਾਇਆ ਗਿਆ ।
- 87 Views
- kakkar.news
- March 3, 2023
- Punjab
ਸਰਕਾਰੀ ਹਾਈ ਸਕੂਲ ਅਸਲਾਮਵਾਲਾ ਦੀ ਪੰਜਾਬੀ ਸਾਹਿਤ ਸਭਾ ਵੱਲੋਂ ਮਾਤ-ਭਾਸ਼ਾ ਪੰਜਾਬੀ ਨੂੰ ਸਮਰਪਿਤ ਦਿਵਸ ਮਨਾਇਆ ਗਿਆ ।
ਫਾਜਿ਼ਲਕਾ, 3 ਮਾਰਚ 2023 (ਅਨੁਜ ਕੱਕੜ ਟੀਨੂੰ)
ਸਰਕਾਰੀ ਹਾਈ ਸਕੂਲ ਅਸਲਾਮਵਾਲਾ ਦੇ ਵਿਹੜੇ ਵਿੱਚ ਪੰਜਾਬੀ ਸਾਹਿਤ ਸਭਾ ਵੱਲੋਂ ਮਾਤ-ਭਾਸ਼ਾ ਨੂੰ ਸਮਰਪਿਤ ਮਾਤ-ਭਾਸ਼ਾ ਦਿਵਸ ਮਨਾਇਆ ਗਿਆ । ਇਸ ਸਮਾਰੋਹ ਦੀ ਪ੍ਰਧਾਨਗੀ ਮੁੱਖ ਅਧਿਆਪਕ ਸ਼੍ਰੀ ਸਤਿੰਦਰ ਬੱਤਰਾ ਨੇ ਕੀਤੀ । ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਜ਼ਿਲ੍ਹਾ ਭਾਸ਼ਾ ਅਫ਼ਸਰ (ਫਾਜ਼ਿਲਕਾ) ਸ਼੍ਰੀ ਭੁਪਿੰਦਰ ਉਤਰੇਜਾ ਅਤੇ ਖੋਜ ਅਫ਼ਸਰ ਸ਼੍ਰੀ ਪਰਮਿੰਦਰ ਸਿੰਘ ਨੇ ਸ਼ਿਰਕਤ ਕੀਤੀ । ਵਿਸ਼ੇਸ਼ ਮਹਿਮਾਨ ਦੇ ਤੌਰ ‘ਤੇ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਸ਼੍ਰੀ ਰਾਜਿੰਦਰ ਸਿੰਘ ਵੀ ਹਾਜਰ ਹੋਏ । ਸਾਹਿਤ ਸਭਾ ਨਾਲ ਜੁੜੇ ਹੋਏ ਸਕੂਲ ਦੇ ਵਿਦਿਆਰਥੀਆਂ ਅਤੇ ਵਿਦਿਆਰਥਣਾਂ ਹਰਪ੍ਰੀਤ ਸਿੰਘ, ਮੁਸਕਾਨ, ਰਣਜੋਤ ਕੌਰ ਅਤੇ ਸੁਖਪ੍ਰੀਤ ਕੌਰ ਨੇ ਪੰਜਾਬੀ ਭਾਸ਼ਾ ਅਤੇ ਸਾਹਿਤ ਨਾਲ ਸਬੰਧਤ ਗੀਤ, ਕਵਿਤਾਵਾਂ ਅਤੇ ਨਜ਼ਮਾਂ ਸੁਣਾਈਆਂ । ਜ਼ਿਲ੍ਹਾ ਭਾਸ਼ਾ ਅਫ਼ਸਰ ਸ਼੍ਰੀ ਭੁਪਿੰਦਰ ਉਤਰੇਜਾ ਜੀ ਨੇ ਮਾਤ-ਭਾਸ਼ਾ ਦੇ ਮਹੱਤਵ ਬਾਰੇ ਜਾਣਕਾਰੀ ਦਿੱਤੀ । ਉਹਨਾਂ ਨੇ ਦੱਸਿਆ ਕਿ ਆਪਣੀ ਮਾਤ-ਭਾਸ਼ਾ ਨਾਲ ਜੁੜ ਕੇ ਹੀ ਬੱਚੇ ਦਾ ਸਰਬਪੱਖੀ ਵਿਕਾਸ ਹੋ ਸਕਦਾ ਹੈ । ਖੋਜ ਅਫ਼ਸਰ ਸ਼੍ਰੀ ਪਰਮਿੰਦਰ ਸਿੰਘ ਨੇ ਦੱਸਿਆ ਕਿ ਅਸੀਂ ਮਾਤ-ਭਾਸ਼ਾ ਤੋਂ ਟੁੱਟ ਕੇ ਆਪਣੀ ਹੋਂਦ ਨੂੰ ਹੀ ਖ਼ਤਰੇ ਵਿੱਚ ਪਾ ਲਵਾਂਗੇ । ਉਹਨਾਂ ਦੱਸਿਆ ਕਿ ਸਾਡੀਆਂ ਤਿੰਨ ਮਾਵਾਂ ਹੁੰਦੀਆਂ ਹਨ । ਇੱਕ ਜਨਮ ਦੇਣ ਵਾਲੀ ਦੂਸਰੀ ਧਰਤ ਮਾਤਾ ਅਤੇ ਤੀਸਰੀ ਮਾਤਾ ਭਾਸ਼ਾ । ਸਾਨੂੰ ਤਿੰਨਾਂ ਨਾਲ ਹੀ ਪਿਆਰ ਅਤੇ ਤਿੰਨਾਂ ਦਾ ਹੀ ਸਨਮਾਨ ਕਰਨਾ ਚਾਹੀਦਾ ਹੈ । ਸਕੂਲ ਦੇ ਮੁੱਖ ਅਧਿਆਪਕ ਸ਼੍ਰੀ ਸਤਿੰਦਰ ਬਤੱਰਾ ਨੇ ਜ਼ਿਲ੍ਹਾ ਭਾਸ਼ਾ ਅਫ਼ਸਰ, ਖੋਜ ਅਫ਼ਸਰ ਅਤੇ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਹੁਰਾਂ ਦਾ ਨਿੱਘਾ ਸਵਾਗਤ ਕੀਤਾ ਅਤੇ ਉਹਨਾਂ ਦੇ ਪ੍ਰਤੀ ਧੰਨਵਾਦ ਵਿਅਕਤ ਕੀਤਾ । ਸਕੂਲ ਦੇ ਪੰਜਾਬੀ ਅਧਿਆਪਕ ਸ਼੍ਰੀ ਰਵਿੰਦਰ ਸਿੰਘ ਨੇ ਸਾਹਿਤ ਸਭਾ ਨਾਲ ਜੁੜੇ ਵਿਦਿਰਥੀਆਂ ਦੀਆਂ ਪ੍ਰਾਪਤੀਆਂ ਦਾ ਸੰਖੇਪ ਵਰਨਣ ਕੀਤਾ । ਅਖ਼ੀਰ ‘ਚ ਭਾਸ਼ਾ ਅਫ਼ਸਰ, ਖੋਜ ਅਫ਼ਸਰ ਅਤੇ ਮੁੱਖ ਅਧਿਆਪਕ ਦੁਆਰਾ ਬੱਚਿਆਂ ਨੂੰ ਇਨਾਮ ਵੰਡੇ ਗਏ । ਸਟੇਜ ਸੰਚਾਲਨ ਦਸਵੀਂ ਜਮਾਤ ਦੀ ਵਿਦਿਆਰਥਣ ਦਿਆ ਰਾਣੀ ਨੇ ਬਾਖ਼ੂਬੀ ਕੀਤਾ । ਇਸ ਮੌਕੇ ਸਕੂਲ ਅਧਿਆਪਕ ਸ਼੍ਰੀ ਰਵਿੰਦਰ ਸਿੰਘ, ਸ਼੍ਰੀਮਤੀ ਕਵਿਤਾ, ਸ਼੍ਰੀਮਤੀ ਸਮਿਤਾ, ਸ਼੍ਰੀ ਸੰਦੀਪ ਆਰੀਆ, ਸ਼੍ਰੀਮਤੀ ਅੰਜੂਬਾਲਾ, ਸ਼੍ਰੀ ਹਰਭਗਵਾਨ ਸਿੰਘ, ਸ਼੍ਰੀ ਸਾਜਨ, ਸ਼੍ਰੀਮਤੀ ਪ੍ਰਭਜੋਤ ਕੌਰ ਹਾਜਰ ਸਨ । ਇਹ ਸਮਾਗਮ ਪੰਜਾਬੀ ਸਾਹਿਤ ਸਭਾ ਦੀ ਪ੍ਰਧਾਨ ਕੁਲਵਿੰਦਰ ਕੌਰ, ਸਟੇਜ ਸਕੱਤਰ ਦਿਆ ਰਾਣੀ, ਪ੍ਰੈਸ ਸਕੱਤਰ ਸੁਸ਼ਮਿਤਾ ਅਤੇ ਖਜਾਨਚੀ ਮਨਮੀਤ ਕੌਰ ਦੇ ਸੁਹਿਰਦ ਯਤਨਾਂ ਸਦਕਾ ਨੇਪਰੇ ਚੜ੍ਹਿਆ ।


