ਫ਼ਿਰੋਜ਼ਪੁਰ ਵਿੱਚ ਪਰਾਲੀ ਦੇ ਧੂੰਏਂ ਕਾਰਨ ਵਾਪਰਿਆ ਹਾਦਸਾ, ਮੋਟਰਸਾਈਕਲ ਸਵਾਰ ਮਾਂ-ਪੁੱਤ ਬੁਰੀ ਤਰਾਂ ਝੁਲਸੇ,
- 302 Views
- kakkar.news
- November 5, 2023
- Agriculture Crime Punjab
ਫ਼ਿਰੋਜ਼ਪੁਰ ਵਿੱਚ ਪਰਾਲੀ ਦੇ ਧੂੰਏਂ ਕਾਰਨ ਵਾਪਰਿਆ ਹਾਦਸਾ, ਮੋਟਰਸਾਈਕਲ ਸਵਾਰ ਮਾਂ-ਪੁੱਤ ਬੁਰੀ ਤਰਾਂ ਝੁਲਸੇ,
ਫ਼ਿਰੋਜ਼ਪੁਰ 5 ਨਵੰਬਰ 2023 (ਅਨੁਜ ਕੱਕੜ ਟੀਨੂੰ)
ਫਿਰੋਜਪੁਰ ਦੇ ਡਿਪਟੀ ਕਮਿਸ਼ਨਰ ਵਲੋਂ ਕਿਸਾਨ ਭਰਾਵਾਂ ਨੂੰ ਕਈ ਵਾਰ ਅਪੀਲ ਕੀਤੀ ਹੈ ਕਿ ਉਪ ਪਰਾਲੀ ਨੂੰ ਅੱਗ ਨਾ ਲਗਾਉਣ ,
ਇਸ ਨਾਲ ਨਾ ਕਿ ਖੇਤਾਂ ਨੂੰ ਬਲਕਿ ਬਜੁਰਗਾਂ ਅਤੇ ਬੱਚਿਆਂ ਦੀ ਸਿਹਤ ਤੇ ਵੀ ਮਾਰੂ ਅਸਰ ਪੈ ਰਿਹਾ ਹੈ।
ਜ ਕਰ ਗੱਲ ਕੀਤੀ ਜਾਵੇ ਤਾਂ ਅੱਜ ਪਿੰਡ ਸਵਾਈਆਂ ਰਾਏ ਉਤਾੜ ਵਿਖੇ ਲੱਗੀ ਪਰਾਲੀ ਨੂੰ ਅੱਗ ਨੇ ਅੱਜ ਸੜਕ ਤੇ ਜਾ ਰਹੇ ਮੋਟਰਸਾਈਕਲ ਸਵਾਰ ਮਾਂ-ਪੁੱਤ ਬੁਰੀ ਤਰਾਂ ਝੁਲਸਾ ਦਿੱਤੇ ।ਫ਼ਿਰੋਜ਼ਪੁਰ ‘ਚ ਬਾਈਕ ‘ਤੇ ਜਾ ਰਹੇ ਮਾਂ-ਪੁੱਤ ਖੇਤਾਂ ‘ਚ ਸੜ ਰਹੇ ਪਰਾਲੀ ‘ਚ ਡਿੱਗ ਗਏ। ਜਿਸ ਕਾਰਨ ਦੋਵੇਂ ਬੁਰੀ ਤਰ੍ਹਾਂ ਝੁਲਸ ਗਏ। ਉਸ ਨੂੰ ਗੰਭੀਰ ਹਾਲਤ ਵਿੱਚ ਫ਼ਿਰੋਜ਼ਪੁਰ ਦੇ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਕਿ ਪਿੰਡ ਸਵਾਈਆਂ ਰਾਏ ਉਤਾੜ ਨੇੜੇ ਖੇਤਾਂ ਵਿੱਚ ਪਰਾਲੀ ਸਾੜਨ ਕਾਰਨ ਸੜਕ ’ਤੇ ਧੂੰਆਂ ਫੈਲ ਗਿਆ ਸੀ। ਜਿਸ ਕਾਰਨ ਸੜਕ ਨਜ਼ਰ ਨਹੀਂ ਆ ਰਹੀ ਸੀ ਅਤੇ ਬਾਈਕ ਸਵਾਰ ਮਾਂ-ਪੁੱਤ ਧੂੰਏਂ ਕਾਰਨ ਪਰਾਲੀ ਦੇ ਖੇਤ ‘ਚ ਡਿੱਗ ਕੇ ਝੁਲਸ ਗਏ।



- October 15, 2025