ਰੋਟਰੀ ਕਲੱਬ ਫਿਰੋਜ਼ਪੁਰ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਵਜੀਦਪੁਰ ਵਿਖੇ ਲਗਾਇਆ ਗਿਆ ਮੁਫਤ ਡੈਂਟਲ ਚੈੱਕ ਅਪ ਕੈਂਪ
- 139 Views
- kakkar.news
- November 24, 2023
- Health Punjab
ਰੋਟਰੀ ਕਲੱਬ ਫਿਰੋਜ਼ਪੁਰ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਵਜੀਦਪੁਰ ਵਿਖੇ ਲਗਾਇਆ ਗਿਆ ਮੁਫਤ ਡੈਂਟਲ ਚੈੱਕ ਅਪ ਕੈਂਪ
ਫਿਰੋਜ਼ਪੁਰ 24 ਨਵੰਬਰ 2023 (ਅਨੁਜ ਕੱਕੜ ਟੀਨੂੰ)
ਫਿਰੋਜ਼ਪੁਰ ਦੀ ਨਾਮਵਰ ਸਮਾਜ ਸੇਵੀ ਸੰਸਥਾ ਰੋਟਰੀ ਕਲੱਬ ਫਿਰੋਜ਼ਪੁਰ ਰੋਇਲ ਵੱਲੋਂ ਅੱਜ ਛੋਟੇ ਬੱਚਿਆਂ ਦੇ ਦੰਦਾਂ ਦੀ ਸਾਂਭ ਸੰਭਾਲ ਦੇ ਮਕਸਦ ਨਾਲ ਇੱਕ ਮੁਫਤ ਡੈਂਟਲ ਚੈੱਕ ਅਪ ਕੈਂਪ ਲਗਾਇਆ ਗਿਆ
ਜੈਨਸਿਸ ਡੈਂਟਲ ਕਾਲਜ ਦੇ ਮਾਹਰ ਡਾਕਟਰਾਂ ਦੀ ਟੀਮ ਦੇ ਸਹਿਯੋਗ ਨਾਲ ਇਹ ਕੈਂਪ ਵਜੀਦਪੁਰ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਲਗਾਇਆ ਗਿਆ ਇਸ ਕੈਂਪ ਦੌਰਾਨ ਜਿੱਥੇ ਬੱਚਿਆਂ ਦੇ ਦੰਦਾਂ ਦੀ ਜਾਂਚ ਕੀਤੀ ਗਈ ਉੱਥੇ ਉਹਨਾਂ ਨੂੰ ਇਹਨਾਂ ਦੀ ਸਾਂਭ ਸੰਭਾਲ ਦੇ ਤਰੀਕੇ ਵੀ ਦੱਸੇ ਗਏ! ਅਤੇ ਬੱਚਿਆਂ ਨੂੰ ਸੁਬਾਅ ਸ਼ਾਮ ਦੰਦਾਂ ਨੂੰ ਸਾਫ ਕਰਨ ਦੀ ਆਦਤ ਪਾਉਣ ਦੇ ਮਕਸਦ ਨਾਲ ਕਲੱਬ ਵੱਲੋਂ ਹਰੇਕ ਬੱਚੇ ਨੂੰ ਇੱਕ ਇੱਕ ਟੂਥ ਬਰਸ਼ ਅਤੇ ਟੂਥ ਪੇਸਟ ਗਿਫਟ ਕੀਤੀ ਗਈ ਰੋਟਰੀ ਕਲੱਬ ਫਿਰੋਜ਼ਪੁਰ ਰੋਇਲ ਦੇ ਪ੍ਰਧਾਨ ਗੋਪਾਲ ਸਿੰਗਲਾ ਉਪ ਪ੍ਰਧਾਨ ਵਿਕਾਸ ਬਜਾਜ ਕੈਸ਼ਿਅਰ ਵਿਜੇ ਮੌਗਾ ਅਤੇ ਇਸ ਕੈਂਪ ਦੇ ਪ੍ਰੋਜੈਕਟ ਚੇਅਰਮੈਨ ਵਿਪਨ ਅਰੋੜਾ ਨੇ ਡਾਕਟਰਾਂ ਦੀ ਟੀਮ ਅਤੇ ਸਕੂਲ ਸਟਾਫ ਦਾ ਧੰਨਵਾਦ ਕੀਤਾ ਇਸ ਮੌਕੇ ਨਿਰਮਲ ਮੋਗਾ ਸੁਖਵਿੰਦਰ ਸਿੰਘ ਪਰੈਟੀ ਰਜੀਵ ਸ਼ਰਮਾ ਦੁਆਰਾ ਇਸ ਕੈਂਪ ਵਿੱਚ ਸੇਵਾ ਨਿਭਾਈ ਗਈ



- October 15, 2025