ਬਾਲ ਅਤੇ ਕਿਸ਼ੋਰ ਮਜ਼ਦੂਰੀ ਖਾਤਮਾ ਟਾਸਕ ਫੋਰਸ ਕਮੇਟੀ ਵੱਲੋਂ ਦੁਕਾਨਾ ਅਤੇ ਵਪਾਰਕ ਅਦਾਰਿਆਂ ਤੇ ਕੀਤੀ ਗਈ ਚੈਕਿੰਗ
- 82 Views
- kakkar.news
- November 24, 2023
- Punjab
ਬਾਲ ਅਤੇ ਕਿਸ਼ੋਰ ਮਜ਼ਦੂਰੀ ਖਾਤਮਾ ਟਾਸਕ ਫੋਰਸ ਕਮੇਟੀ ਵੱਲੋਂ ਦੁਕਾਨਾ ਅਤੇ ਵਪਾਰਕ ਅਦਾਰਿਆਂ ਤੇ ਕੀਤੀ ਗਈ ਚੈਕਿੰਗ
ਫਿਰੋਜ਼ਪੁਰ 24 ਨਵੰਬਰ 2023 (ਅਨੁਜ ਕੱਕੜ ਟੀਨੂੰ)
ਡਿਪਟੀ ਕਮਿਸ਼ਨਰ ਫਿਰੋਜ਼ਪੁਰ ਸ੍ਰੀ ਰਾਜੇਸ਼ ਧੀਮਾਨ ਦੇ ਹੁਕਮਾ ਅਨੁਸਾਰ ਸਬ-ਡਵੀਜ਼ਨ ਪੱਧਰ ਤੇ ਬਣਾਈ ਗਈ ਬਾਲ ਅਤੇ ਕਿਸ਼ੋਰ ਮਜ਼ਦੂਰੀ ਖਾਤਮਾ ਟਾਸਕ ਫੋਰਸ ਕਮੇਟੀ ਜ਼ੀਰਾ ਵੱਲੋਂ ਜ਼ੀਰਾ ਅਤੇ ਮੱਖੂ ਸ਼ਹਿਰ ਵਿਖੇ ਵੱਖ-ਵੱਖ ਦੁਕਾਨਾ ਅਤੇ ਵਪਾਰਕ ਅਦਾਰਿਆਂ ਦੀ ਅਚਨਚੇਤ ਚੈਕਿੰਗ ਕੀਤੀ ਗਈ।
ਚੈਕਿੰਗ ਦੌਰਾਨ ਟਾਸਕ ਫੋਰਸ ਕਮੇਟੀ ਵੱਲੋਂ ਦੁਕਾਨਾ ਅਤੇ ਹੋਰ ਵਪਾਰਕ ਅਦਾਰਿਆਂ ਤੇ 18 ਸਾਲ ਤੋਂ ਘੱਟ ਕਿਰਤੀਆਂ ਤੋਂ ਕੰਮ ਨਾ ਕਰਵਾਉਣ ਬਾਰੇ ਜਾਗਰੂਕ ਕੀਤਾ ਗਿਆ ਅਤੇ 18 ਸਾਲ ਤੋਂ ਘੱਟ ਕਿਰਤੀਆਂ ਤੋਂ ਕੰਮ ਕਰਵਾਉਣ ਕਾਰਨ ਬਾਲ ਅਤੇ ਕਿਸ਼ੋਰ ਮਜ਼ਦੂਰੀ ਖਾਤਮਾ ਅਮੈਂਡਮੈਂਟ ਐਕਟ, 2016 ਦੀ ਧਾਰਾ 3, 3 ਏ ਅਤੇ ਐਕਟ ਦੇ ਪਾਰਟ 3 ਬਾਰੇ ਜੁਰਮਾਨਾ/ਸਜਾ ਬਾਰੇ ਦੁਕਾਨਦਾਰਾਂ ਨੂੰ ਤਾੜਨਾ ਕੀਤੀ ਗਈ ਅਤੇ ਇੱਕ ਦੁਕਾਨ ਦਾ ਚਲਾਨ ਵੀ ਕੀਤਾ ਗਿਆ। ਚੈਕਿੰਗ ਦੌਰਾਨ ਕਿਰਤ ਵਿਭਾਗ ਦੇ ਕਿਰਤ ਇੰਸਪੈਕਟਰ ਸ੍ਰੀ ਰਾਜਬੀਰ ਸਿੰਘ, ਦਫਤਰ ਜਿਲ੍ਹਾ ਬਾਲ ਸੁਰੱਖਿਆ ਯੂਨਿਟ ਦੇ ਸ੍ਰੀ ਸਤਨਾਮ ਸਿੰਘ, ਸ੍ਰੀ ਗੁਰਇੱਕਬਾਲ ਸਿੰਘ ਅਤੇ ਸ੍ਰੀ ਰਣਜੀਤ ਸਿੰਘ ਸਿੱਖਿਆ ਵਿਭਾਗ, ਸ੍ਰੀ ਹਰਮੀਤ ਸਿੰਘ ਦਫਤਰ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਏ.ਐਸ.ਆਈ ਸੁਖਬੀਰ ਸਿੰਘ, ਪੀ.ਐਚ.ਸੀ ਹਰਜਿੰਦਰ ਕੌਰ ਅਤੇ ਡਾਕਟਰ ਜਸਵਿੰਦਰ ਸਿੰਘ ਹਾਜ਼ਰ ਸਨ।
- November 21, 2024
ਫਿਰੋਜਪੁਰ ਪੁਲਿਸ ਨੇ ਬੈਂਕ ਚ ਚੋਰੀ ਦੀ ਵਰਦਾਤ ਚ ਸ਼ਾਮਿਲ 3 ਆਰੋਪੀ ਕੀਤੇ ਗਿਰਫਤਾਰ
- November 20, 2024