ਬੇਨਿਯਮੀਆਂ ਕਾਰਨ ਫਿਰੋਜ਼ਪੁਰ ਅਤੇ ਤਲਵੰਡੀ ਭਾਈ ਦੇ ਮੈਡੀਕਲ ਸਟੋਰ ਦੇ ਲਾਇਸੈਂਸ ਸਸਪੈਂਡ
- 347 Views
- kakkar.news
- December 1, 2023
- Crime Health Punjab
ਬੇਨਿਯਮੀਆਂ ਕਾਰਨ ਫਿਰੋਜ਼ਪੁਰ ਅਤੇ ਤਲਵੰਡੀ ਭਾਈ ਦੇ ਮੈਡੀਕਲ ਸਟੋਰ ਦੇ ਲਾਇਸੈਂਸ ਸਸਪੈਂਡ
ਫਿਰੋਜ਼ਪੁਰ 1 ਦਸੰਬਰ 2023 (ਅਨੁਜ ਕੱਕੜ ਟੀਨੂੰ)
ਫਿਰੋਜ਼ਪੁਰ ਸ਼ਹਿਰ ਵਿਚ ਬੀਤੇ ਦਿਨੀਂ ਡਰੱਗ ਇੰਸਪੈਕਟਰ ਵਲੋਂ ਕੀਤੀ ਗਈ ਜਾਂਚ ਦੌਰਾਨ ਦੋ ਡਰੱਗ ਸਟੋਰਾਂ ਤੇ ਵੱਡੇ ਪੱਧਰ ਤੇ ਬੇਨਿਯਮੀਆਂ ਪਾਈਆਂ ਗਈਆਂ।ਇਸ ਸਬੰਧੀ ਜਾਣਕਾਰੀ ਦਿੰਦਿਆਂ ਡਰੱਗ ਇੰਸਪੈਕਟਰ ਸੋਨੀਆ ਗੁਪਤਾ ਨੇ ਦੱਸਿਆ ਕਿ ਬਾਬੇਕੇ ਮੈਡੀਕਲ ਸਟੋਰ ਤਲਵੰਡੀ ਭਾਈ ਕੋਲੋਂ ਤੀਹ ਹਜ਼ਾਰ ਰੁਪਏ ਦੀਆਂ ਦਵਾਈਆਂ ਅਤੇ ਆਰ ਐਸ ਫਾਰਮਾ ਫਿਰੋਜ਼ਪੁਰ ਸ਼ਹਿਰ ਕੋਲੋਂ ਛੇ ਲੱਖ ਰੁਪਏ ਦੀਆਂ ਦਵਾਈਆਂ ਬਿਨਾਂ ਕਿਸੇ ਬਿਲੱ/ਖ੍ਰੀਦੋ ਫਰੋਖਤ ਤੋਂ ਜਬਤ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦੁਕਾਨਾਂ ਵਲੋਂ ਨਿਯਮਾਂ ਨੂੰ ਛਿੱਕੇ ਟੰਗ ਕੇ ਕੰਮ ਕੀਤਾ ਜਾ ਰਿਹਾ ਸੀ ਅਤੇ ਸਹਾਇਕ ਕਮਿਸ਼ਨਰ ਖਰੜ ਵਲੋਂ ਬਾਬੇਕੇ ਮੈਡੀਕਲ ਸਟੋਰ ਦਾ ਲਾਇਸੈਂਸ 30 ਦਿਨਾਂ ਵਾਸਤੇ ਅਤੇ ਆਰ ਐਸ ਮੈਡੀਕਲ ਸਟੋਰ ਦਾ ਲਾਇਸੈਂਸ ਤਿੰਨ ਮਹੀਨੇ ਵਾਸਤੇ ਸਸਪੈਂਡ ਕਰ ਦਿੱਤਾ ਗਿਆ ਹੈ। ਉਨ੍ਹਾਂ ਸਾਰੇ ਮੈਡੀਕਲ ਸਟੋਰਾਂ ਨੂੰ ਨਿਯਮਾਂ ਦੇ ਨਾਲ ਕੰਮ ਕਰਨ ਦੀ ਹਦਾਇਤਾਂ ਜਾਰੀ ਕੀਤੀਆਂ।



- October 15, 2025