ਅਭਿਸ਼ੇਕ ਧਵਨ ਫਿਰੋਜ਼ਪੁਰ ਦੇ ਸਰਹੱਦੀ ਪਿੰਡਾਂ ਦੀਆਂ ਸੜਕਾਂ ਦੇ ਮੁੱਦੇ ਨੂੰ ਲੈ ਕੇ ਮੰਤਰੀ ਗਿਰਿਰਾਜ ਸਿੰਘ ਨੂੰ ਮਿਲੇ
- 137 Views
- kakkar.news
- December 2, 2023
- National Punjab
ਅਭਿਸ਼ੇਕ ਧਵਨ ਫਿਰੋਜ਼ਪੁਰ ਦੇ ਸਰਹੱਦੀ ਪਿੰਡਾਂ ਦੀਆਂ ਸੜਕਾਂ ਦੇ ਮੁੱਦੇ ਨੂੰ ਲੈ ਕੇ ਮੰਤਰੀ ਗਿਰਿਰਾਜ ਸਿੰਘ ਨੂੰ ਮਿਲੇ
ਫਿਰੋਜ਼ਪੁਰ 02 ਦਸੰਬਰ 2023 (ਅਨੁਜ ਕੱਕੜ ਟੀਨੂੰ)
ਭਾਰਤੀ ਜਨਤਾ ਯੁਵਾ ਮੋਰਚਾ ਦੇ ਸੂਬਾ ਮੀਤ ਪ੍ਰਧਾਨ ਅਭਿਸ਼ੇਕ ਧਵਨ ਫਿਰੋਜ਼ਪੁਰ ਦੇ ਸਰਹੱਦੀ ਪਿੰਡਾਂ ਦੀਆਂ ਸੜਕਾਂ ਦੇ ਮੁੱਦੇ ਨੂੰ ਲੈ ਕੇ ਭਾਰਤੀਯ ਪੇਂਡੂ ਵਿਕਾਸ ਮੰਤਰੀ ਗਿਰਿਰਾਜ ਸਿੰਘ ਨੂੰ ਮਿਲੇ ਅਤੇ ਫਿਰੋਜ਼ਪੁਰ ਦੇ ਪਿੰਡ ਖੁੰਦਰ ਗੱਟੀ, ਕਮਾਲੇ ਵਾਲਾ , ਚਾਂਦੀ ਵਾਲਾ ਅਤੇ ਝੁੱਗੇ ਸ਼ਿਹਣਾ ਸਿੰਘ ਦੀਆਂ ਸੜਕਾਂ ਦੀ ਹਾਲਤ ਬਾਰੇ ਜਾਣੂ ਕਰਾਇਆ ! ਧਵਨ ਜੀ ਦੇ ਦਸਣ ਮੁਤਾਬਿਕ ਓਹਨਾ ਮੰਤਰੀ ਨੂੰ ਦਸਿਆ ਕਿ ਫਿਰੋਜ਼ਪੁਰ ਦੇ ਇਹ ਸਾਰੇ ਪਿੰਡ ਭਾਰਤ – ਪਾਕ ਸਰਹਦ ਦੇ ਬਿਲਕੁਲ ਨਾਲ ਲੱਗਦੇ ਹਨ ਅਤੇ ਆਜ਼ਾਦੀ ਦੇ ਇਹਨੇ ਸਾਲਾਂ ਬਾਅਦ ਜਿਥੈ ਭਾਰਤ ਦੇ ਹਰ ਇਕ ਕੋਨੇ ਦੀਆਂ ਸੜਕਾਂ ਦਾ ਕੰਮ ਮੁੰਕਮਲ ਹੋ ਚੁਕਿਆ ਹੈ, ਓਥੈ ਫਿਰੋਜ਼ਪੁਰ ਵਰਗੇ ਸਰਹੱਦੀ ਇਲਾਕੇ ਦੇ ਇਹਨਾਂ ਪਿੰਡਾਂ ਵੱਲ ਵੀ ਧਿਆਨ ਦੇਣ ਅਤੇ ਇਹਨਾਂ ਪਿੰਡਾਂ ਨੂੰ ਲੱਗਦੀਆਂ ਸੜਕਾਂ ਬਣਾਇਆ ਜਾਣ! ਫਿਰੋਜ਼ਪੁਰ ਸ਼ਹਿਰ ਦੇ ਨਾਲ ਲੱਗਦੇ ਇਹਨਾਂ ਪਿੰਡਾਂ ਦੀਆਂ ਹਜੇ ਤਕ ਪੱਕਿਆ ਸੜਕਾਂ ਨਹੀਂ ਬਣ ਪਾਈਆਂ ਜਿਸ ਕਰਕੇ ਇਹਨਾਂ ਪਿੰਡਾਂ ਚ ਰਹਿਣ ਵਾਲੇ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਮਣਾ ਕਰਨਾ ਪੈਂਦਾ ਹੈ ! ਇਹਨਾਂ ਲੋਕਾਂ ਨੂੰ ਆਵਾ ਜਾਇ ਅਤੇ ਆਪਣੀਆਂ ਫਸਲਾਂ ਨੂੰ ਸ਼ਹਿਰ ਤਕ ਲੈ ਕੇ ਆਉਣਾ ਅਤੇ ਸਿਹਤ ਨਾਲ ਜੁੜਿਆ ਕਈ ਹੋਰ ਵੀ ਸਮਸਿਆਵਾਂ ਦਾ ਸਾਮਣਾ ਕਰਨਾ ਪੈਂਦਾ ਹੈ !
ਸੂਬਾ ਮੀਤ ਪ੍ਰਧਾਨ ਅਭਿਸ਼ੇਕ ਧਵਨ ਦਿਆਂ ਇਹਨਾਂ ਸਮਸਿਆਵਾਂ ਨੂੰ ਸੁਣਨ ਤੋਂ ਬਾਅਦ ਭਾਰਤੀਯ ਪੇਂਡੂ ਵਿਕਾਸ ਮੰਤਰੀ ਗਿਰਿਰਾਜ ਸਿੰਘ ਨੇ ਅਭਿਸ਼ੇਕ ਧਵਨ ਨੂੰ ਇਹ ਭਰੋਸਾ ਦਿੱਤਾ ਕਿ ਉਹ ਇਸ ਮੁੱਦੇ ਦਾ ਹੱਲ ਛੇਤੀ ਹੀ ਕਰਨਗੇ ਅਤੇ ਇਹਨਾਂ ਸਰਹੱਦੀ ਪਿੰਡਾਂ ਦਿਆਂ ਸੜਕਾਂ ਦਾ ਨਵੀਨੀਕਰਣ ਜਲਦ ਹੀ ਕੀਤਾ ਜਾਏਗਾ
- November 21, 2024
ਫਿਰੋਜਪੁਰ ਪੁਲਿਸ ਨੇ ਬੈਂਕ ਚ ਚੋਰੀ ਦੀ ਵਰਦਾਤ ਚ ਸ਼ਾਮਿਲ 3 ਆਰੋਪੀ ਕੀਤੇ ਗਿਰਫਤਾਰ
- November 20, 2024