ਬਾਹਰ ਭੇਜਣ ਦੇ ਨਾਂ ਤੇ ਸੱਤ ਲੱਖ ਦੀ ਠੱਗੀ ,ਪਰਚਾ ਦਰਜ
- 118 Views
- kakkar.news
- December 2, 2023
- Crime Punjab
ਬਾਹਰ ਭੇਜਣ ਦੇ ਨਾਂ ਤੇ ਸੱਤ ਲੱਖ ਦੀ ਠੱਗੀ ,ਪਰਚਾ ਦਰਜ
ਫਿਰੋਜ਼ਪੁਰ 2 ਦਸੰਬਰ 2023 (ਸਿਟੀਜ਼ਨਜ਼ ਵੋਇਸ)
ਵਿਦੇਸ਼ ਭੇਜਣ ਦੇ ਨਾਂ ‘ਤੇ ਇਕ ਵਿਅਕਤੀ ਨਾਲ ਲੱਖਾਂ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ
ਹੈ। ਧੋਖਾਧੜੀ ਦਾ ਸ਼ਿਕਾਰ ਹੋਏ ਧਰਮਿੰਦਰ ਸਿੰਘ ਵਾਸੀ ਪਿੰਡ ਚੰਗਾਲੀ ਕਦੀਮ ਨੇ ਮਾਰਚ ਮਹੀਨੇ ਜ਼ਿਲ੍ਹਾ ਪੁਲੀਸ ਨੂੰ ਸ਼ਿਕਾਇਤ ਦਿੱਤੀ ਸੀ ਕਿ
ਉਹ ਵਿਦੇਸ਼ ਜਾਣ ਦਾ ਇੱਛੁਕ ਹੈ। ਉਸ ਨੇ ਸੈਮਸਨ ਵਾਸੀ ਜ਼ਿਲ੍ਹਾ ਜਲੰਧਰ ਨਾਲ ਸੰਪਰਕ ਕੀਤਾ। ਸੈਮਸਨ ਨੇ ਉਸ ਨੂੰ ਵਿਦੇਸ਼ ਸੈਟਲ ਕਰਨ
ਦੇ ਬਹਾਨੇ ਵੱਖ-ਵੱਖ ਸਮੇਂ ਉਸ ਤੋਂ ਸੱਤ ਲੱਖ ਰੁਪਏ ਲਏ ਪਰ ਕਾਫੀ ਸਮਾਂ ਬੀਤਣ ਦੇ ਬਾਵਜੂਦ ਉਸ ਨੂੰ ਬਾਹਰ ਨਹੀਂ ਭੇਜਿਆ।
ਸ਼ਿਕਾਇਤਕਰਤਾ ਅਨੁਸਾਰ ਉਸ ਦੇ ਪੈਸੇ ਵਾਪਸ ਮੰਗਣ ਦੇ ਬਾਵਜੂਦ ਵੀ ਉਸ ਨੂੰ ਓਹਨਾ ਵੱਲੋਂ ਕੋਈ ਤਸੱਲੀਬਖਸ਼ ਜਵਾਬ ਨਹੀਂ ਮਿਲਿਆ,
ਜਿਸ ਕਾਰਨ ਉਸ ਨੇ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ। ਏ.ਐਸ.ਆਈ ਗੁਰਮੇਜ ਸਿੰਘ ਅਨੁਸਾਰ ਸ਼ਿਕਾਇਤ ਦੀ ਪੜਤਾਲ ਦੌਰਾਨ
ਦੋਸ਼ ਸਹੀ ਪਾਏ ਜਾਣ ’ਤੇ ਸੈਮਸਨ ਖ਼ਿਲਾਫ਼ ਥਾਣਾ ਮੱਲਾਂਵਾਲਾ ਵਿੱਚ ਧੋਖਾਧੜੀ ਦਾ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।



- October 15, 2025