ਫ਼ਿਰੋਜ਼ਪੁਰ ਫ਼ਾਜ਼ਿਲਕਾ ਰੋਡ ‘ਤੇ ਧੁੰਦ ਦੀ ਵਿਜ਼ੀਬਿਲਟੀ ਘੱਟ ਹੋਣ ਕਾਰਨ ਹੋਇਆ ਹਾਦਸਾ ਕਈ ਲੋਕ ਹੋਏ ਜਖਮੀ
- 118 Views
- kakkar.news
- December 6, 2023
- Punjab
ਫ਼ਿਰੋਜ਼ਪੁਰ ਫ਼ਾਜ਼ਿਲਕਾ ਰੋਡ ‘ਤੇ ਧੁੰਦ ਦੀ ਵਿਜ਼ੀਬਿਲਟੀ ਘੱਟ ਹੋਣ ਕਾਰਨ ਹੋਇਆ ਹਾਦਸਾ ਕਈ ਲੋਕ ਹੋਏ ਜਖਮੀ
ਫ਼ਿਰੋਜ਼ਪੁਰ 06 ਫਿਰੋਜ਼ਪੁਰ 2023 (ਸਿਟੀਜ਼ਨਜ਼ ਵੋਇਸ)
ਫ਼ਿਰੋਜ਼ਪੁਰ ਫ਼ਾਜ਼ਿਲਕਾ ਰੋਡ ‘ਤੇ ਧੁੰਦ ਕਾਰਨ ਵਿਜ਼ੀਬਿਲਟੀ ਘੱਟ ਹੋਣ ਕਾਰਨ ਅੱਧੀ ਦਰਜਨ ਦੇ ਕਰੀਬ ਵਾਹਨ ਆਪਸ ਵਿਚ ਟਕਰਾ ਗਏ | ਜਿਸ ਕਾਰਨ ਕਈ ਲੋਕ ਜ਼ਖਮੀ ਹੋ ਗਏ ਹਨ। ਕਈਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਸਾਰੇ ਜ਼ਖ਼ਮੀਆਂ ਨੂੰ ਫ਼ਿਰੋਜ਼ਪੁਰ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਜਾਣਕਾਰੀ ਅਨੁਸਾਰ ਇਹ ਹਾਦਸਾ ਫ਼ਿਰੋਜ਼ਪੁਰ ਫਾਜ਼ਿਲਕਾ ਰੋਡ ‘ਤੇ ਕਿਲੇਵਾਲਾ ਚੌਕ ਨੇੜੇ ਵਾਪਰਿਆ। ਇਸ ਹਾਦਸੇ ਵਿੱਚ ਅੱਧੀ ਦਰਜਨ ਵਾਹਨ ਆਪਸ ਵਿੱਚ ਟਕਰਾ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹਾਦਸਾ ਸਵੇਰੇ 7 :30 ਵਜੇ ਦੇ ਕਰੀਬ ਉਸ ਸਮੇਂ ਵਾਪਰਿਆ ਜਦੋਂ ਅਚਾਨਕ ਧੁੰਦ ਕਾਰਨ ਇੱਕ ਟਰੱਕ ਟਰਾਲੀਆਂ ਵਿੱਚ ਜਾ ਟਕਰਾਇਆ ਅਤੇ ਇਸ ਤੋਂ ਬਾਅਦ ਇੱਕ ਤੋਂ ਬਾਅਦ ਇੱਕ ਵਾਹਨ ਆਪਸ ਵਿੱਚ ਟਕਰਾ ਗਏ। ਟਰੱਕ ਡਰਾਈਵਰ ਨੇ ਦੱਸਿਆ ਕਿ ਸੜਕ ‘ਤੇ ਦੋ ਟਰੈਕਟਰ-ਟਰਾਲੇ ਖੜ੍ਹੇ ਸਨ, ਜੋ ਧੁੰਦ ਕਾਰਨ ਦਿਖਾਈ ਨਹੀਂ ਦੇ ਰਹੇ ਸਨ, ਜਦੋਂ ਟਰੱਕ ਟਰਾਲੇ ਨਾਲ ਟਕਰਾ ਗਿਆ ਅਤੇ ਫਿਰ ਪਿੱਛੇ ਤੋਂ ਇਕ ਤੋਂ ਬਾਅਦ ਇਕ ਛੇ ਹੋਰ ਵਾਹਨ ਟਕਰਾ ਗਏ ਅਤੇ ਸਕੂਲ ਨੂੰ ਜਾ ਰਹੇ ਅਧਿਆਪਕਾਂ ਨਾਲ ਭਰੀ ਇਕ ਤੂਫ਼ਾਨ ਟ੍ਰੈਕਸ ਵੀ ਟਰੱਕ ਨਾਲ ਟਕਰਾ ਗਈ, ਜਿਸ ਕਾਰਨ ਕਈ ਅਧਿਆਪਕ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਫ਼ਿਰੋਜ਼ਪੁਰ ਦੇ ਨਿੱਜੀ ਹਸਪਤਾਲ ਵਿਚ ਇਲਾਜ਼ ਲਈ ਦਾਖਲ ਕਰਵਾਇਆ ਗਿਆ ਹੈ। . ਮੌਕੇ ’ਤੇ ਪੁੱਜੀ ਪੁਲੀਸ ਵੱਲੋਂ ਜੇਸੀਬੀ ਅਤੇ ਕਰੇਨ ਦੀ ਮਦਦ ਨਾਲ ਵਾਹਨਾਂ ਨੂੰ ਹਟਾਇਆ ਜਾ ਰਿਹਾ ਹੈ। ਤਾਂ ਜੋ ਸੜਕ ਨੂੰ ਸੁਚਾਰੂ ਢੰਗ ਨਾਲ ਚਲਾਇਆ ਜਾ ਸਕੇ ਅਤੇ ਇਸ ਸਬੰਧੀ ਮਾਮਲਾ ਵੀ ਦਰਜ ਕੀਤਾ ਜਾ ਰਿਹਾ ਹੈ।

