ਅਖਿਲ ਭਾਰਤੀਯ ਵਿਦਿਆਰਥੀ ਪ੍ਰੀਸਦ ਫਿਰੋਜ਼ਪੁਰ ਵੱਲੋਂ ਸਮਾਜਿਕ ਸਮਰਸਤਾ ਦਿਵਸ ਮਨਾਇਆ
- 119 Views
- kakkar.news
- December 7, 2023
- Punjab
ਅਖਿਲ ਭਾਰਤੀਯ ਵਿਦਿਆਰਥੀ ਪ੍ਰੀਸਦ ਫਿਰੋਜ਼ਪੁਰ ਵੱਲੋਂ ਸਮਾਜਿਕ ਸਮਰਸਤਾ ਦਿਵਸ ਮਨਾਇਆ
ਫਿਰੋਜ਼ਪੁਰ 7 ਦਸੰਬਰ 2023 (ਅਨੁਜ ਕੱਕੜ ਟੀਨੂੰ)
ਅਖਿਲ ਭਾਰਤੀਯ ਵਿਦਿਆਰਥੀ ਪ੍ਰੀਸਦ ਫਿਰੋਜ਼ਪੁਰ ਇਕਾਈ ਵਲੋ ਸਮਾਜਿਕ ਸਮਰਸਤਾ ਦਿਵਸ ਦੇਵਗਨ ਹੋਮਿਓਪੈਥਿਕ ਕਲੀਨਿਕ ਗਿਲਕੋ ਵਿਉ ਮਾਰਕਿਟ ਸਤੀਏਵਾਲਾ ਬਾਈਪਾਸ ਫਿਰੋਜਪੁਰ ਵਿਖੇ ਸ਼ਰਧਾ ਨਾਲ ਮਨਾਇਆ ਗਿਆ । ਅਖਿਲ ਭਾਰਤੀਯ ਵਿਦਿਆਰਥੀ ਪ੍ਰੀਸਦ ਫਿਰੋਜ਼ਪੁਰ (ਏ ਬੀ ਵੀ ਪੀ ) ਅਤੇ ਸਮੁੱਚੇ ਭਾਈਚਾਰੇ ਵਲੋ ਭਾਰਤ ਰਤਨ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਨੂੰ ਸਰਧਾਜਲੀ ਦਿਤੀ ਗਈ । ਇਸ ਮੌਕੇ ਏ.ਬੀ.ਵੀ.ਪੀ ਟੀਮ ਵਲੋ ਵਿਭਾਗ ਪ੍ਰਮੁੱਖ ਸਤਵਿੰਦਰ ਸਿੰਘ ਸਮਰਾ, ਵਿਵਸਥਾ ਪ੍ਰਮੁੱਖ ਦਿਨੇਸ ਸ਼ਰਮਾ, ਸੰਗਠਨ ਮੰਤਰੀ ਅਭਿਨੰਦਨ ਵਿਸੇਸ਼ ਤੌਰ ਤੇ ਹਾਜਰ ਹੋਏ। ਨਗਰ ਪ੍ਰਧਾਨ ਫਿਰੋਜਪੁਰ ਏ.ਬੀ.ਵੀ.ਪੀ. ਇਕਾਈ ਡਾ: ਧੀਰਜ ਦੇਵਗਨ ਨੇ ਦੱਸਿਆ ਕਿ ਏ.ਬੀ.ਵੀ.ਪੀ. ਵਲੋ 69ਵਾਂ ਰਾਸ਼ਟਰੀ ਅਧਿਵੇਸਨ ਇੰਦਰਪ੍ਰਸਥ ਨਗਰ ਦਿੱਲੀ ਵਿਖੇ ਕਰਵਾਇਆ ਜਾ ਰਿਹਾ ਹੈ ਜਿਸਦੇ ਉਦਘਾਟਨ ਸਮਾਰੋਹ ਵਿੱਚ ਮਿਤੀ 8 ਦਸੰਬਰ 2023 ਨੂੰ ਦੇਸ ਦੇ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਮੁੱਖ ਮਹਿਮਾਨ ਵਜੋ ਪਹੁੰਚ ਰਹੇ ਹਨ ਜਿਸ ਵਿੱਚ ਏ.ਬੀ.ਵੀ.ਪੀ. ਇਕਾਈ ਫਿਰੋਜਪੁਰ ਦੀ ਟੀਮ ਵੀ ਭਾਗ ਲੈਣ ਜਾ ਰਹੀ ਹੈ। ਇਸ ਮੌਕੇ ਅਭਿਸ਼ੇਕ ਸਰਮਾਂ ਇਕਾਈ ਮੰਤਰੀ ਐਸ ਬੀ ਐਸ ਟੈਕਨੀਕਲ ਯੂਨੀਵਰਸਿਟੀ ਫਿਰੋਜਪੁਰ, ਰਣਬੀਰ ਕੁਮਾਰ, ਕਾਰਤੀਕੇ, ਸੂਰਜ, ਪ੍ਰਸੋਤਮ ਸਰਮਾਂ ਸ਼ਾਮਲ ਹੋਏ।


