Trending Now
#ਮੱਖੂ ਜੋਨ ‘ਚ ਕਿਸਾਨ ਮਜ਼ਦੂਰ ਜਥੇਬੰਦੀ ਦੀ ਅਹਿਮ ਮੀਟਿੰਗ — 11 ਅਗਸਤ ਨੂੰ ਮੋਟਰਸਾਈਕਲ ਮਾਰਚ ਅਤੇ 20 ਅਗਸਤ ਨੂੰ ਜਲੰਧਰ ਰੈਲੀ ਲਈ ਤਿਆਰੀਆਂ ਚਰਮ ‘ਤੇ
# “ਫਿਰੋਜ਼ਪੁਰ ਗੋਲੀਕਾਂਡ: ਰਾਹੁਲ ਕੱਕੜ ਦਾ ਹਮਲਾ ਫਰਜ਼ੀ, ਪੁਲਿਸ ਕਾਰਵਾਈ ਦੇ ਮੂਡ ‘ਚ”
#ਫ਼ਿਰੋਜ਼ਪੁਰ ਵਿਖੇ ਸੁਤੰਤਰਤਾ ਦਿਵਸ ਮੌਕੇ ਵਿਧਾਨ ਸਭਾ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਲਹਿਰਾਉਣਗੇ ਰਾਸ਼ਟਰੀ ਝੰਡਾ
#ਜ਼ਿਲ੍ਹਾ ਸਿੱਖਿਆ ਅਫ਼ਸਰ ਵੱਲੋਂ ਸੁਤੰਤਰਤਾ ਦਿਵਸ 2025 ਦੀਆਂ ਤਿਆਰੀਆਂ ਦਾ ਸਕੂਲਾਂ ਵਿੱਚ ਜਾ ਕੇ ਲਿਆ ਜਾਇਜ਼ਾ
#ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਵੱਖ-ਵੱਖ ਪਾਬੰਦੀਆਂ ਦੇ ਹੁਕਮ ਜਾਰੀ
#मेरा युवा भारत फिरोजपुर ने शहीद भगत सिंह स्टेट यूनीवर्सिटी में एक प्रमुख कार्यशाला कार्यक्रम करवाया
#ਡੀ-ਵੌਰਮਿੰਗ ਦਿਵਸ ਮੌਕੇ ਬੱਚਿਆਂ ਨੂੰ ਖੁਆਈਆਂ ਐਲਬੈਂਡਾਜ਼ੋਲ ਦੀਆਂ ਗੋਲੀਆਂ
#ਨਾਕਾਬੰਦੀ ਦੌਰਾਨ 25 ਕਿਲੋ ਡੋਡੇ-ਭੁੱਕੀ ਸਮੇਤ ਨੌਜਵਾਨ ਕਾਬੂ
#ਭਾਰਤੀ ਸੀਮਾ ‘ਤੇ ਡਰੋਨ ਐਕਟਿਵਿਟੀ, 590 ਗ੍ਰਾਮ ਹੈਰੋਇਨ ਬਰਾਮਦ
#ਫਿਰੋਜ਼ਪੁਰ ‘ਚ ਸੜਕਾਂ ਅਤੇ ਗਲੀਆਂ ਦੀ ਮੁਰੰਮਤ ਦਾ ਕੰਮ 8 ਅਗਸਤ ਤੋਂ ਹੋਵੇਗਾ ਸ਼ੁਰੂ:- ਡਾ. ਅਮਨਦੀਪ ਕੌਰ
ਫਾਜਿ਼ਲਕਾ ਜਿ਼ਲ੍ਹੇ ਦੇ ਸੰਜੀਵ ਕੁਮਾਰ ਵ੍ਹੀਲਚੇਅਰ ਤੇ ਬੈਠ ਕੇ ਖੇਡਦਾ ਹੈ ਬੈਡਮਿੰਟਨ ਸੰਜੀਵ ਕੁਮਾਰ ਨੇ ਪਹਿਲੀ ਖੇਲੋ ਇੰਡੀਆ ਪੈਰਾ ਬੈਡਮਿੰਟਨ ਗੇਮਜ਼ ਵਿੱਚ ਜਿੱਤਿਆਂ ਗੋਲਡ ਮੈਡਲ ਡਿਪਟੀ ਕਮਿਸ਼ਨਰ ਨੇ ਦਿੱਤੀ ਵਧਾਈ
- 102 Views
- kakkar.news
- December 21, 2023
- Punjab
ਫਾਜਿ਼ਲਕਾ ਜਿ਼ਲ੍ਹੇ ਦੇ ਸੰਜੀਵ ਕੁਮਾਰ ਵ੍ਹੀਲਚੇਅਰ ਤੇ ਬੈਠ ਕੇ ਖੇਡਦਾ ਹੈ ਬੈਡਮਿੰਟਨ ਸੰਜੀਵ ਕੁਮਾਰ ਨੇ ਪਹਿਲੀ ਖੇਲੋ ਇੰਡੀਆ ਪੈਰਾ ਬੈਡਮਿੰਟਨ ਗੇਮਜ਼ ਵਿੱਚ ਜਿੱਤਿਆਂ ਗੋਲਡ ਮੈਡਲ ਡਿਪਟੀ ਕਮਿਸ਼ਨਰ ਨੇ ਦਿੱਤੀ ਵਧਾਈ
ਫਾਜਿ਼ਲਕਾ 21 ਦਸੰਬਰ 2023(ਸਿਟੀਜ਼ਨਜ਼ ਵੋਇਸ)
ਫਾਜਿ਼ਲਕਾ ਜਿ਼ਲ੍ਹੇ ਦੇ ਨੌਜਵਾਨ ਸੰਜੀਵ ਕੁਮਾਰ ਨੇ ਪਹਿਲੀ ਖੇਲੋ ਇੰਡੀਆ ਪੈਰਾ ਬੈਡਮਿੰਟਨ ਗੇਮਜ਼ ਵਿੱਚ ਗੋਲਡ ਮੈਡਲ ਜਿੱਤ ਕੇ ਪੰਜਾਬ ਅਤੇ ਫਾਜ਼ਿਲਕਾ ਜਿ਼ਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ। ਸੰਜੀਵ ਕੁਮਾਰ ਦਿਵਿਆਂਗ ਹੈ ਅਤੇ ਵ੍ਹੀਲਚੇਅਰ ਤੇ ਬੈਠ ਕੇ ਬੈਡਮਿੰਟਨ ਖੇਡਦਾ ਹੈ। ਫਾਜਿ਼ਲਕਾ ਦੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨੇ ਸੰਜੀਵ ਕੁਮਾਰ ਨੂੰ ਵਧਾਈ ਦਿੱਤੀ ਅਤੇ ਉਸਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ ਹੈ। ਜ਼ਿਕਰਯੋਗ ਹੈ ਕਿ ਇਹ ਪਹਿਲੀ ਖੇਲੋ ਇੰਡੀਆ ਪੈਰਾ ਬੈਡਮਿੰਟਨ ਚੈਂਪੀਅਨਸਿ਼ਪ ਸਪੋਰਟਸ ਅਥਾਰਟੀ ਆਫ਼ ਇੰਡੀਆਂ ਵੱਲੋਂ ਕਰਵਾਈ ਗਈ ਤੇ ਇਹ 10 ਤੋਂ 12 ਦਸੰਬਰ 2023 ਤੱਕ ਨਵੀਂ ਦਿੱਲੀ ਇੰਦਰਾ ਗਾਂਧੀ ਸਟੇਡੀਅਮ ਵਿਖੇ ਹੋਈ। ਇਸ ਬੈਡਮਿੰਟਨ ਚੈਂਪੀਅਨਸਿ਼ਪ ਵਿਚ ਸੰਜੀਵ ਕੁਮਾਰ ਨੇ ਪੁਰਸ਼ਾਂ ਤੇ ਸਿੰਗਲ ਮੁਕਾਬਲੇ ਡਲਬਯੂ ਐਚ 2 ਸ੍ਰੇਣੀ (ਵੀਲ੍ਹਚੇਅਰ ਕੈਟਾਗਿਰੀ) ਵਿਚ ਗੋਲਡ ਮੈਡਲ ਜਿੱਤਿਆ ਹੈ। ਸੰਜੀਵ ਕੁਮਾਰ ਪਿਛਲੇ 11 ਸਾਲਾਂ ਤੋਂ ਨੈਸ਼ਨਲ ਚੈਂਪੀਅਨ ਹਨ। ਇਸ ਖਿਡਾਰੀ ਨੇ ਇੰਟਰਨੈਸ਼ਨਲ ਪੱਧਰ ਤੇ ਹੁਣ ਤੱਕ 5 ਗੋਲਡ, 6 ਸਿਲਵਰ ਅਤੇ 11 ਕਾਂਸੀ ਦੇ ਮੈਡਲ ਜਿੱਤੇ ਹਨ। ਨੈਸ਼ਨਲ ਪੱਧਰ ਤੇ ਹੁਣ ਤੱਕ 20 ਗੋਲਡ, 7 ਸਿਲਵਰ ਅਤੇ 5 ਕਾਂਸੀ ਦੇ ਮੈਡਲ ਜਿੱਤੇ ਹਨ।ਇਸ ਖਿਡਾਰੀ ਨੇ 2013 ਵਿੱਚ ਜਰਮਨੀ ਤੋਂ ਕਾਂਸੀ ਦਾ ਤਗਮਾ ਜਿੱਤਿਆ ਜੋ ਕਿ ਭਾਰਤ ਲਈ ਰਿਕਾਰਡ ਹੈ, ਇਸ ਤੋਂ ਇਲਾਵਾ ਸੰਜੀਵ ਕੁਮਾਰ 2009 ਵਿੱਚ ਵਰਲਡ ਗੇਮਜ਼ ਦਾ ਸਿਲਵਰ ਮੈਡਲ ਵਿਜੇਤਾ ਵੀ ਹੈ। ਇਸ ਖਿਡਾਰੀ ਨੂੰ ਪੰਜਾਬ ਸਰਕਾਰ ਵੱਲੋਂ ਮਾਹਾਰਾਜਾ ਰਣਜੀਤ ਸਿੰਘ ਅਵਾਰਡ 2017 ਅਤੇ 2009 ਵਿੱਚ ਪੰਜਾਬ ਸਟੇਟ ਅਵਾਰਡ ਮਿਲ ਚੁੱਕਾ ਹੈ।
Categories

Recent Posts

