ਵਿਦੇਸ਼ ਭੇਜਣ ਦੇ ਨਾਮ ਤੇ ਸਾਢੇ 17 ਲੱਖ ਦੀ ਠੱਗੀ , ਪਰਚਾ ਦਰਜ
- 209 Views
- kakkar.news
- December 21, 2023
- Crime Punjab
ਵਿਦੇਸ਼ ਭੇਜਣ ਦੇ ਨਾਮ ਤੇ ਸਾਢੇ 17 ਲੱਖ ਦੀ ਠੱਗੀ , ਪਰਚਾ ਦਰਜ
ਫਿਰੋਜ਼ਪੁਰ 21 ਦਸੰਬਰ 2023 (ਅਨੁਜ ਕੱਕੜ ਟੀਨੂੰ)
ਵਿਦੇਸ਼ ਭੇਜਣ ਦੇ ਨਾਂ ‘ਤੇ ਇਕ ਵਿਅਕਤੀ ਨਾਲ ਲੱਖਾਂ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ! ਧੋਖਾਧੜੀ ਦਾ ਸ਼ਿਕਾਰ ਹੋਏ ਹਰਭਜਨ ਸਿੰਘ ਪੁੱਤਰ ਦਿਆਲ ਸਿੰਘ ਵਾਸੀ ਜੋਧਪੁਰ ਨੇ ਪੁਲਿਸ ਨੂੰ 17 ਜੁਲਾਈ 2023 ਨੂੰ ਦਰਖ਼ਾਸਤ ਨੰਬਰ 3877 ਪੀ ਸੀ ਦੇ ਤਹਿਤ ਸ਼ਿਕਾਇਤ ਕੀਤੀ ਸੀ ਕਿ ਓਹਨਾ ਦਾ ਪੋਤਰਾ ਵਿਕਰਮਜੀਤ ਜੋ ਕਿ ਇੰਗਲੈਂਡ ਜਾਨ ਦਾ ਇਸ਼ੁਕ ਹੈ ! ਜਿਸਨੂੰ ਉਕਤ ਵਿਅਕਤੀਆਂ ਨੇ ਇੰਗਲੈਂਡ ਜਾਨ ਦਾ ਝਾਂਸਾ ਦੇ ਕੇ 17 ਲੱਖ 50 ਹਾਜ਼ਰ ਰੁਪਏ ਵੀ ਲੈ ਲਏ ਪਾਰ ਬਾਹਰ ਵੀ ਨਾ ਭੇਜਿਆ !
ਸ਼ਿਕਾਇਤ ਕਰਤਾ ਦੇ ਬਿਆਨਾਂ ਮੁਤਾਬਿਕ ਪੁਲਿਸ ਨੇ ਪੜਤਾਲ ਦੌਰਾਨ ਦੋਸ਼ੀ ਸਤਨਾਮ ਸਿੰਘ , ਮਹਿੰਦਰ ਪਾਲ ਸਿੰਘ ਪੁੱਤਰਾਨ ਬਲਦੇਵ ਸਿੰਘ , ਦਲਜੀਤ ਕੌਰ ਪਤਨੀ ਬਲਦੇਵ ਸਿੰਘ ਵਾਸੀਅਨ ਆਰਿਫ ਕੇ, ਜਿਲ੍ਹਾ ਫਿਰੋਜ਼ਪੁਰ ਅਤੇ ਸੁਰਿੰਦਰ ਸਿੰਘ ਉਰਫ ਚੀਫ ਪੁੱਤਰ ਸੁਚਾ ਸਿੰਘ ਨੇ ਵਾਸੀ ਜਾਨੀਆ ਤਹਿਸੀਲ ਧਰਮਕੋਟ ਜਿਲ੍ਹਾ ਮੋਗਾ ਦੇ ਖਿਲਾਫ ਮੁਕਦਮਾ ਨੰਬਰ 194/20.12.2023 ਅ/ਧ 420/465/467/468/471/506/120_ਬੀ ਆਈ .ਪੀ .ਸੀ ਦੇ ਤਹਿਤ ਦਰਜ ਰਜਿਸਟਰ ਕਰਕੇ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ !

- March 21, 2026
ਸਰਹੱਦ ‘ਤੇ ਘੁਸਪੈਠ ਦੀ ਕੋਸ਼ਿਸ਼ ਨਾਕਾਮ, ਵੱਡੀ ਨਸ਼ੀਲੀ ਖੇਪ ਜ਼ਬਤ
- March 20, 2026