ਡਿਪਟੀ ਕਮਿਸ਼ਨਰ ਨੇ ਫਾਜ਼ਿਲਕਾ ਸ਼ਹਿਰ ਦੀ ਸੁੰਦਰਤਾ *ਚ ਵਾਧਾ ਕਰਨ ਦੇ ਮੰਤਵ ਤਹਿਤ ਵੱਖ—ਵੱਖ ਥਾਵਾਂ ਦਾ ਕੀਤਾ ਦੌਰਾ ਅੰਡਰਬ੍ਰਿਜ ਅਤੇ ਓਵਰਬ੍ਰਿਜ ਵਿਖੇ ਕਲਾਕ੍ਰਿਤੀਆਂ ਬਣਾ ਕੇ ਦਿਖ ਕੀਤੀ ਜਾਵੇ ਬਿਹਤਰ
- 117 Views
- kakkar.news
- December 22, 2023
- Punjab
ਡਿਪਟੀ ਕਮਿਸ਼ਨਰ ਨੇ ਫਾਜ਼ਿਲਕਾ ਸ਼ਹਿਰ ਦੀ ਸੁੰਦਰਤਾ *ਚ ਵਾਧਾ ਕਰਨ ਦੇ ਮੰਤਵ ਤਹਿਤ ਵੱਖ—ਵੱਖ ਥਾਵਾਂ ਦਾ ਕੀਤਾ ਦੌਰਾ ਅੰਡਰਬ੍ਰਿਜ ਅਤੇ ਓਵਰਬ੍ਰਿਜ ਵਿਖੇ ਕਲਾਕ੍ਰਿਤੀਆਂ ਬਣਾ ਕੇ ਦਿਖ ਕੀਤੀ ਜਾਵੇ ਬਿਹਤਰ
ਫਾਜ਼ਿਲਕਾ, 22 ਦਸੰਬਰ2023 (ਸਿਟੀਜ਼ਨਜ਼ ਵੋਇਸ)
ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਨੇ ਫਾਜ਼ਿਲਕਾ ਸ਼ਹਿਰ ਦੀ ਸੁੰਦਰਤਾ *ਚ ਵਾਧਾ ਕਰਨ ਦੇ ਮੰਤਵ ਤਹਿਤ ਵੱਖ—ਵੱਖ ਥਾਵਾਂ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਆਦੇਸ਼ ਦਿੰਦਿਆਂ ਕਿਹਾ ਕਿ ਸ਼ਹਿਰ ਵਿਖੇ ਬਣੇ ਅੰਡਰਬ੍ਰਿਜ ਅਤੇ ਓਵਰਬ੍ਰਿਜ ਦੀ ਦਿਖ ਨੂੰ ਹੋਰ ਬਿਹਤਰ ਬਣਾਉਣ ਲਈ ਕਾਰਵਾਈਆਂ ਅਮਲ ਵਿਚ ਲਿਆਂਦੀਆਂ ਜਾਣ।
ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੁੰ ਕਿਹਾ ਕਿ ਅੰਡਰਬ੍ਰਿਜ ਵਿਖੇ ਸਾਫ—ਸਫਾਈ ਦੇ ਨਾਲ—ਨਾਲ ਸਮਾਜਿਕ ਸੁਨੇਹਿਆਂ ਨੁੰ ਦਰਸ਼ਾਉਂਦੀਆਂ ਪੇਟਿੰਗਾਂ ਕੀਤੀਆਂ ਜਾਣ ਤਾਂ ਜ਼ੋ ਜਿਥੇ ਆਉਣ ਜਾਣ ਵਾਲਿਆਂ ਨੂੰ ਦੇਖਣ ਨੂੰ ਵਧੀਆ ਲਗੇ ਅਤੇ ਨਾਲ—ਨਾਲ ਆਪਣੇ ਫਰਜਾਂ ਪ੍ਰਤੀ ਸਾਰੇ ਸੁਚੇਤ ਰਹਿਣ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਓਵਰਬ੍ਰਿਜ ਹੇਠਾਂ ਸਵੱਛਤਾ ਨੂੰ ਦਰਸ਼ਾਉਂਦੀਆਂ ਵੱਖ—ਵੱਖ ਕਲਾਕ੍ਰਿਤੀਆਂ ਬਣਾਈਆਂ ਜਾਣ ਅਤੇ ਸੜਕਾਂ *ਤੇ ਟਾਈਲਾਂ ਵੀ ਲਗਾਈਆਂ ਜਾਣ। ਉਨ੍ਹਾਂ ਕਿਹਾ ਕਿ ਫਲਾਈਓਵਰ ਹੇਠਾਂ ਕੋਈ ਵੀ ਨਜਾਇਜ ਕਬਜਾ ਨਾ ਕੀਤਾ ਜਾਵੇ ਤਾਂ ਜ਼ੋ ਆਲਾ—ਦੁਆਲਾ ਸਾਫ—ਸੁਥਰਾ ਨਜਰ ਆਵੇ।
ਇਸ ਦੌਰਾਨ ਨਗਰ ਕੌਂਸਲ ਫਾਜਿਲਕਾ ਦੇ ਅਧਿਕਾਰੀਆਂ ਨੇ ਦੱਸਿਆ ਕਿ ਉਕਤ ਕਾਰਜਾਂ ਨੂੰ ਕਰਨ ਲਈ ਟੈਂਡਰ ਲਗਾਏ ਹੋਏ ਹਨ ਤੇ ਕਾਰਵਾਈ ਪ੍ਰਗਤੀ ਅਧੀਨ ਹੈ ਤੇ ਜਲਦ ਹੀ ਕਾਰਵਾਈ ਮੁਕੰਮਲ ਕਰਦਿਆਂ ਕਾਰਜਾਂ ਨੂੰ ਕਰ ਲਿਆ ਜਾਵੇਗਾ।
ਇਸ ਮੌਕੇ ਨਗਰ ਕੌਂਸਲ ਤੋਂ ਸੁਪਰਡੈਂਟ ਨਰੇਸ਼ ਖੇੜਾ ਆਦਿ ਮੌਜੂਦ ਸਨ।

- March 21, 2026
ਸਰਹੱਦ ‘ਤੇ ਘੁਸਪੈਠ ਦੀ ਕੋਸ਼ਿਸ਼ ਨਾਕਾਮ, ਵੱਡੀ ਨਸ਼ੀਲੀ ਖੇਪ ਜ਼ਬਤ
- March 20, 2026