ਰਿਸ਼ਤਿਆਂ ਚ ਦਰਾਰ : ਜ਼ਬਰਦਸਤੀ ਵਿਵਾਹਿਕ ਸੰਬੰਧ ਬਨਾਉਣਾ ਪਿਆ ਮਹਿੰਗਾ , ਤਿੰਨ ਖਿਲਾਫ ਪਰਚਾ ਦਰਜ਼
- 154 Views
- kakkar.news
- December 26, 2023
- Crime Punjab
ਰਿਸ਼ਤਿਆਂ ਚ ਦਰਾਰ : ਜ਼ਬਰਦਸਤੀ ਵਿਵਾਹਿਕ ਸੰਬੰਧ ਬਨਾਉਣਾ ਪਿਆ ਮਹਿੰਗਾ , ਤਿੰਨ ਖਿਲਾਫ ਪਰਚਾ ਦਰਜ਼
ਫਿਰੋਜ਼ਪੁਰ 26 ਦਸੰਬਰ 2023 (ਅਨੁਜ ਕੱਕੜ ਟੀਨੂੰ)
ਸਮਾਜ ਵਿਚ ਵਿਆਹ ਸ਼ਾਦੀ ਇਕ ਅਜਿਹਾ ਬੰਦਨ ਮੰਨਿਆ ਜਾਂਦਾ ਹੈ ਜਿਸ ਨਾਲ ਜੋੜੇ ਨੂੰ ਸਮਾਜਿਕ ਅਤੇ ਕਾਨੂੰਨੀ ਅਧਿਕਾਰ ਮਿਲ ਜਾਂਦਾ ਹੈ ਕਿ ਉਹ ਇਕ ਸਾਥ ਰਹਿ ਸਕਣ ਅਤੇ ਆਪਣਾ ਜੀਵਨ ਗੁਜਾਰ ਸਕਣ, ਇਸ ਰਿਸ਼ਤੇ ਨੂੰ ਓਦੋ ਚਾਰ ਚੰਦ ਲੱਗ ਜਾਂਦੇ ਹਨ ਜਦ ਦੋਹਾ ਧਿਰਾਂ ਦੀ ਸਹਿਮਤੀ ਅਤੇ ਖੁਸ਼ੀ ਹੋਵੇ ! ਅਤੇ ਜੇ ਕਰ ਕੋਈ ਕਿਸੇ ਨਾਲ ਧੱਕੇ ਨਾਲ ਵਿਆਹ ਸ਼ਾਦੀ ਕਰਵਾਉਣ ਦੀ ਕੋਸ਼ਿਸ਼ ਕਰੇ ਤਾ ਅਜਿਹੇ ਰਿਸ਼ਤੇ ਜ਼ਿਆਦਾਤਰ ਕਾਮਯਾਬ ਨਹੀਂ ਹੋ ਪਾਉਂਦੇ !
ਫਿਰੋਜ਼ਪੁਰ ਕੈਂਟ ਦੇ ਖਟੀਕ ਮੰਡੀ ਨਿਵਾਸੀ ਨਿਤਿਨ ਪੁੱਤਰ ਰਾਜੇਸ਼ ਕੁਮਾਰ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਚ ਕਿਹਾ ਕਿ ਉਸਦਾ ਰੀਨਾ ਨਾਮ ਦੀ ਲੜਕੀ ਨਾਲ ਪਿਆਰ ਸੀ ਅਤੇ ਬਾਅਦ ਚੋ ਆਪਸ ਵਿਚ ਅਨਬਨ ਹੋ ਗਈ ਸੀ ਜਿਸ ਨਾਲ ਉਹ ਇਕ ਦੂਜੇ ਨੂੰ ਨਹੀਂ ਸੀ ਬੁਲਾਂਦੇ ਅਤੇ ਨਾ ਹੀ ਨਿਤਿਨ ਰੀਨਾ ਨਾਲ ਸ਼ਾਦੀ ਕਰਨਾ ਚਹੁੰਦਾ ਸੀ !
ਕੁੱਜ ਦਿਨ ਪਹਿਲਾ ਨਿਤਿਨ ਆਪਣੇ ਮੋਟਰਸਾਇਕਲ ਤੇ ਬਸ ਸਟੈਂਡ ਕੋਲ ਲਾਈਟਾ ਵਾਲੇ ਚੌਂਕ ਕੋਲ ਪੁੱਜਾ ਤਾ ਓਥੈ ਪ੍ਰਮੋਦ ਆਪਣੇ ਸਾਥੀਆਂ ਸਮੇਤ ਪਹਿਲਾ ਤੋਂ ਹੀ ਖੜ੍ਹਾ ਸੀ , ਜਿਸਨੇ ਮੁੱਦਈ ਨੂੰ ਕਿਹਾ ਕਿ ਤੂੰ ਸਾਡੀ ਭੈਣ ਰੀਨਾ ਨਾਲ ਵਿਆਹ ਕਰਨ ਤੋਂ ਇਨਕਾਰ ਕਰ ਦੀਤਾ ,ਤੇ ਇਸੇ ਗੱਲ ਤੋਂ ਮੁੱਦਈ ਦਾ ਦੋਸ਼ੀਆਨ ਨਾਲ ਬੋਲ ਬੁਲਾਰਾ ਹੋ ਗਿਆ ਤੇ ਦੋਸ਼ੀਆਨ(ਰੀਨਾ ਦੇ ਭਰਾ ਪ੍ਰਮੋਦ ਅਤੇ ਉਸਦੇ ਦੋ ਸਾਥੀ ) ਨੇ ਮੁੱਦਈ (ਨਿਤਿਨ) ਦੇ ਨਾਲ ਕੁੱਟਮਾਰ ਕੀਤੀ ਤੇ ਸੱਟਾਂ ਵੀ ਮਾਰਿਆ ! ਜਿਸ ਤੋਂ ਬਾਅਦ ਨਿਤਿਨ ਨੂੰ ਸਿਵਲ ਹਸਪਤਾਲ ਫਿਰੋਜ਼ਪੁਰ ਚ ਦਾਖਲ ਕਰਵਾਇਆ ਗਿਆ ,ਜਿਥੇ ਉਹ ਜ਼ੇਰੇ ਇਲਾਜ਼ ਹੈ! ਪੁਲਿਸ ਨੇ ਨਿਤਿਨ ਦੇ ਬਿਆਨਾਂ ਦੇ ਮੁਤਾਬਿਕ ਰੀਨਾ ਪੁੱਤਰੀ ਮੁਕੇਸ਼ ਵਾਸੀ ਇੰਦਿਰਾ ਕਲੋਨੀ ,ਪ੍ਰਮੋਦ ਪੁੱਤਰ ਬੋਧ ਰਾਮ ਵਾਸੀ ਇੰਦਰਾ ਕਾਲੋਨੀ , ਵਿੱਕੀ ਪੁੱਤਰ ਨਾਮਲੂਮ ਅਤੇ ਰੋਹਿਤ ਪੁੱਤਰ ਨਾਮਲੂਮ ਵਾਸੀ ਚੁੰਗੀ ਨੰਬਰ 8 ਫਿਰੋਜ਼ਪੁਰ ਕੈਂਟ ਦੇ ਖਿਲਾਫ ਮੁਕਦਮਾ ਨੰਬਰ 139 /25 -12 -2023 ਅ/ ਧ 324 ,323 , 34 ਆਈ ਪੀ ਸੀ ਦੇ ਤਹਿਤ ਪਰਚਾ ਦਰਜ ਕਰ ਲਿਆ ਹੈ !

