ਸ੍ਕਿਲ ਮੁਕਾਬਲਿਆਂ ਲਈ ਅਪਲਾਈ ਕਰਨ ਦੀ ਆਖਰੀ ਮਿਤੀ 7 ਜਨਵਰੀ 2024– ਵਧੀਕ ਡਿਪਟੀ ਕਮਿਸ਼ਨਰ ਵਧੇਰੇ ਜਾਣਕਾਰੀ ਲਈ
- 143 Views
- kakkar.news
- December 26, 2023
- Punjab
ਸ੍ਕਿਲ ਮੁਕਾਬਲਿਆਂ ਲਈ ਅਪਲਾਈ ਕਰਨ ਦੀ ਆਖਰੀ ਮਿਤੀ 7 ਜਨਵਰੀ 2024– ਵਧੀਕ ਡਿਪਟੀ ਕਮਿਸ਼ਨਰ ਵਧੇਰੇ ਜਾਣਕਾਰੀ ਲਈ
ਫਾਜ਼ਿਲਕਾ, 26 ਦਸੰਬਰ 2023 (ਸਿਟੀਜ਼ਨਜ਼ ਵੋਇਸ)
ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਮਨਜੀਤ ਸਿੰਘ ਚੀਮਾ, ਪੀ. ਸੀ. ਐਸ. ਨੇ ਦਸਿਆ ਕਿ 47ਵਾਂ ਅੰਤਰਰਾਸ਼ਟਰੀ ਵਿਸ਼ਵ ਸਕਿੱਲਸ ਮੁਕਾਬਲਾ ਸਾਲ 2024 ਵਿਚ ਲਿਓਨ, ਫਰਾਂਸ ਵਿਚ ਹੋਣਾ ਹੈ, ਜਿਸ ਲਈ ਪੰਜਾਬ ਹੁਨਰ ਵਿਕਾਸ ਮਿਸ਼ਨ ਵਲੋਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਇਹਨਾਂ ਮੁਕਾਬਲਿਆਂ ਦਾ ਮਕਸਦ ਹੁਨਰਮੰਦ ਨੌਜਵਾਨਾਂ ਨੂੰ ਅੰਤਰਰਾਸ਼ਟਰੀ ਮੁਕਾਬਲੇ ਲਈ ਤਿਆਰ ਕਰਨਾ ਅਤੇ ਓਹਨਾ ਦੀ ਸਕਰੀਨਿੰਗ ਕਰਨਾ ਹੈ। ਇਹ ਮੁਕਾਬਲੇ ਜ਼ਿਲ੍ਹਾ, ਸਟੇਟ, ਰੀਜਨਲ ਅਤੇ ਨੈਸ਼ਨਲ ਲੈਵਲ ਤੇ ਕਰਵਾਏ ਜਾਣਗੇ। ਨੈਸ਼ਨਲ ਲੈਵਲ ਦੇ ਜੇਤੂ ਫਰਾਂਸ ਵਿਖੇ ਹੋਣ ਵਾਲੇ ਅੰਤਰਰਾਸ਼ਟਰੀ ਮੁਕਾਬਲੇ ਵਿਚ ਭਾਗ ਲੈ ਸਕਣਗੇ । ਇਨ੍ਹਾਂ ਮੁਕਾਬਲਿਆਂ ਲਈ ਅਪਲਾਈ ਕਰਨ ਦੀ ਆਖਰੀ ਮਿਤੀ 7 ਜਨਵਰੀ 2024 ਹੈ।
ਉਨ੍ਹਾਂ ਨੇ ਅੱਗੇ ਦਸਿਆ ਕੇ ਜ਼ਿਲ੍ਹਾ ਪੱਧਰ ਦੇ ਸ੍ਕਿਲ ਮੁਕਾਬਲੇ ਸੰਬੰਧੀ ਤਰੀਕਾਂ ਦਾ ਐਲਾਨ ਵੀ ਜਲਦੀ ਕਰ ਦਿੱਤਾ ਜਾਵੇਗਾ। ਭਾਗ ਲੈਣ ਵਾਲੇ ਭਾਗੀਦਾਰ ਦਾ ਜਨਮ 1 ਜਨਵਰੀ 2002 ਨੂੰ ਜਾਂ ਇਸ ਤੋਂ ਬਾਅਦ ਹੋਇਆ ਹੋਣਾ ਚਾਹੀਦਾ ਹੈ। ਪਰੰਤੂ ਏਅਰਕ੍ਰਾਫਟ ਮੈਂਟੇਨੈਂਸ, ਮੈਨੂਵੈਕਚਰਿੰਗ ਟੀਮ ਚੈਲੰਜ ਅਤੇ ਮਕੈਟਰੋਨਿਕਸ, ਕਲਾਉਡ ਕੰਪਿਊਟਿੰਗ , ਸਾਈਬਰ ਸਕਿਉਰਿਟੀ, ਵਾਟਰ ਟੈਕਨੋਲੋਜੀ ਅਤੇ ਆਈ.ਟੀ ਨੈੱਟਵਰਕ ਕੇਬਲਿੰਗ ਦੇ ਭਾਗੀਦਾਰ ਦਾ ਜਨਮ 1 ਜਨਵਰੀ 1999 ਨੂੰ ਜਾ ਇਸਤੋਂ ਬਾਅਦ ਵਿਚ ਹੋਇਆ ਹੋਣਾ ਚਾਹੀਦਾ ਹੈ। ਇਹ ਮੁਕਾਬਲੇ ਕੁਲ 52 ਟਰੇਡਾਂ ਲਈ ਕਰਵਾਏ ਜਾਣਗੇ।
ਉਨ੍ਹਾਂ ਨੇ ਹੁਨਰਮੰਦ ਨੌਜਵਾਨਾਂ, ਆਈ .ਟੀ.ਆਈ ,ਪੋਲੀਟੈਕਨਿਕ ਕਾਲਜਾਂ ,ਪ੍ਰਾਈਵੇਟ ਕਾਲਜਾਂ ਅਤੇ ਸਕੂਲਾਂ ਨੂੰ ਰਜਿਸਟ੍ਰੇਸ਼ਨ ਲਈ ਵੱਧ ਤੋਂ ਵੱਧ ਜਾਣਕਾਰੀ ਸਾਂਝਾਂ ਕਰਨ ਦੀ ਅਪੀਲ ਵੀ ਕੀਤੀ। ਸੋ ਚਾਹਵਾਨ ਉਮੀਦਵਾਰ ਮੁਕਾਬਲਿਆਂ ਵਿਚ ਭਾਗ ਲੈਣ ਲਈ http://www.skillindiadigital.

- March 24, 2026
अब क्यूआर कोड से कर सकेंगे अधिकृत वेंडरों की पहचान
- March 23, 2026