ਅੰਮ੍ਰਿਤਸਰ ਵਿੱਚ ਲਾਅ ਦੇ ਇੱਕ ਵਿਦਿਆਰਥੀ ਕੋਲੋਂ 3 ਪਿਸਤੌਲ ਅਤੇ 11 ਜਿੰਦਾ 4 ਮੈਗਜ਼ੀਨ ਕੀਤੇ ਬਰਾਮਦ
- 162 Views
- kakkar.news
- December 9, 2022
- Crime Punjab
ਅੰਮ੍ਰਿਤਸਰ ਵਿੱਚ ਲਾਅ ਦੇ ਇੱਕ ਵਿਦਿਆਰਥੀ ਕੋਲੋਂ 3 ਪਿਸਤੌਲ ਅਤੇ 11 ਜਿੰਦਾ 4 ਮੈਗਜ਼ੀਨ ਕੀਤੇ ਬਰਾਮਦ
ਮੋਂਗਾ, 9 ਦਸੰਬਰ 2022 (ਸਿਟੀਜ਼ਨਜ਼ ਵੋਇਸ)
ਅੱਜ ਅੰਮ੍ਰਿਤਸਰ ਵਿੱਚ ਪੁਲਿਸ ਨੇ ਲਾਅ ਦੇ ਇੱਕ ਵਿਦਿਆਰਥੀ ਕੋਲੋਂ 3 ਪਿਸਤੌਲ ਅਤੇ 11 ਜਿੰਦਾ 4 ਮੈਗਜ਼ੀਨ ਬਰਾਮਦ ਕੀਤੇ ਹਨ।ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਅੰਮ੍ਰਿਤਸਰ ਵਿੱਚ ਵਿਦਿਆਰਥੀਆਂ ਰਾਹੀਂ ਹਥਿਆਰਾਂ ਦੀ ਤਸਕਰੀ ਚੱਲ ਰਹੀ ਹੈ, ਜਿਸ ਵਿੱਚ ਪੁਲਿਸ ਨੂੰ ਉਸ ਸਮੇਂ ਸਫਲਤਾ ਮਿਲੀ ਜਦੋਂ ਉਨ੍ਹਾਂ ਨੇ ਨਾਕਾਬੰਦੀ ਦੌਰਾਨ ਲਾਅ ਦੇ ਵਿਦਿਆਰਥੀ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਉਸ ਦੀ ਕਾਰ ‘ਚੋਂ 2 ਪਿਸਤੌਲ ਬਰਾਮਦ ਹੋਏ, ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰਕੇ ਅਦਾਲਤ ‘ਚ ਪੇਸ਼ ਕਰਕੇ ਇੱਕ ਦਿਨ ਦਾ ਰਿਮਾਂਡ ਹਾਸਲ ਕੀਤਾ ਹੈ।ਪੁਲਿਸ ਨੇ ਦੱਸਿਆ ਕਿ ਵਿਦਿਆਰਥੀ ਕੋਲੋਂ ਇੱਕ ਹੋਰ ਟੁੱਟਿਆ ਹੋਇਆ ਦੇਸੀ ਪਿਸਤੌਲ ਵੀ ਬਰਾਮਦ ਹੋਇਆ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਅੱਜ ਮੁਲਜ਼ਮ ਸਹਿਜ ਪ੍ਰਤਾਪ ਸਿੰਘ ਨੂੰ ਅਦਾਲਤ ‘ਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਜੋ ਉਸ ਪਾਸੋਂ ਹੋਰ ਜਾਣਕਾਰੀ ਹਾਸਲ ਕੀਤੀ ਜਾ ਸਕੇ ਕਿ ਉਹ ਕਿਸ-ਕਿਸ ਦੇ ਕਹਿਣ ‘ਤੇ ਅਤੇ ਕਿੱਥੇ-ਕਿੱਥੇ ਹਥਿਆਰਾਂ ਦੀ ਤਸਕਰੀ ਕਰ ਰਿਹਾ ਹੈ।

- June 20, 2026
फिरोजपुर रेल मंडल: प्रगति और उपलब्धियों का सप्ताह।
- June 19, 2026