ਫਿਰੋਜ਼ਪੁਰ ਦੇ ਗੁਰੂਹਰਸਹਾਏ ਚ ਕਾਂਗਰਸ ਦੀ ਵਿਸ਼ਾਲ ਰੈਲੀ, 2027 ਵਿੱਚ ਸਰਕਾਰ ਬਣਾਉਣ ਦਾ ਕੀਤਾ ਵਾਅਦਾ
- 79 Views
- kakkar.news
- September 28, 2025
- Politics Punjab
ਫਿਰੋਜ਼ਪੁਰ ਦੇ ਗੁਰੂਹਰਸਹਾਏ ਚ ਕਾਂਗਰਸ ਦੀ ਵਿਸ਼ਾਲ ਰੈਲੀ, 2027 ਵਿੱਚ ਸਰਕਾਰ ਬਣਾਉਣ ਦਾ ਕੀਤਾ ਵਾਅਦਾ
ਕਾਂਗਰਸ ਦੇ ਸੰਗਠਨ ਸਿਰਜਨ ਅਭਿਆਨ ਨੇ ਲਿਆ ਵੱਡੀਆਂ ਰੈਲੀਆਂ ਦਾ ਰੂਪ
ਕਾਂਗਰਸੀ ਲੀਡਰਾਂ ਅਤੇ ਵਰਕਰਾਂ ਵਿੱਚ ਵੇਖਣ ਨੂੰ ਮਿਲਿਆ ਭਾਰੀ ਉਤਸਾਹ
ਮੁੱਖ ਮਹਿਮਾਨ ਵਜੋਂ ਪਹੁੰਚੇ ਕਾਂਗਰਸ ਪਾਰਟੀ ਦੇ ਅਬਜ਼ਰਵਰ ਵਿਵੇਕ ਬਾਂਸਲ ਨੇ ਇਸ ਵੱਡੇ ਇਕੱਠ ਨੂੰ ਵੇਖ ਕੇ ਕਿਹਾ ਕਿ 2027 ਦੇ ਵਿੱਚ ਪੰਜਾਬ ਦੇ ਵਿੱਚ ਕਾਂਗਰਸ ਦੀ ਸਰਕਾਰ ਬਣਨਾ ਪੂਰੀ ਤਰ੍ਹਾ ਤੈਅ
ਸਾਬਕਾ ਕਾਂਗਰਸੀ ਵਿਧਾਇਕ ਰਮਿੰਦਰ ਆਵਲਾ ਨੇ ਕਾਂਗਰਸੀ ਵਰਕਰਾਂ ਨੂੰ ਦਸਿਆ ਕਾਂਗਰਸ ਪਾਰਟੀ ਦੀ ਜਾਣ , ਉਹਨਾਂ ਕਿਹਾ ਕਿ ਅਸੀਂ ਸਾਰੇ ਕਾਂਗਰਸ ਦੇ ਲੀਡਰ ਜੋ ਕੁਝ ਹਾਂ ਉਹ ਇਹਨਾਂ ਸੱਚੇ ਸੁੱਚੇ ਵਰਕਰਾਂ ਕਾਰਨ ਹੀ ਹਾਂ
ਫਿਰੋਜ਼ਪੁਰ 28 ਸਤੰਬਰ 2025 ( ਅਨੁਜ ਕੱਕੜ ਟੀਨੂੰ)
ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨਾਂ ਦੀ ਚੋਣ ਨੂੰ ਲੈ ਕੇ ਕਾਂਗਰਸ ਪਾਰਟੀ ਵੱਲੋਂ ਕਾਂਗਰਸ ਸੰਗਠਨ ਅਭਿਆਨ ਮਹਿਮ ਸ਼ੁਰੂ ਕੀਤੀ ਗਈ ਹੈ ਜਿਸ ਦੇ ਤਹਿਤ ਅਲੱਗ ਅਲੱਗ ਜ਼ਿਲਿਆਂ ਦੇ ਵਿੱਚ ਕਾਂਗਰਸੀਆਂ ਦਾ ਇਕੱਠ ਕਰਕੇ ਵਿਚਾਰ ਵਟਾਦਰਾ ਕੀਤਾ ਜਾ ਰਿਹਾ ਹੈ ਤਾਂ ਜੋ ਕਾਬਲ ਤੇ ਯੋਗ ਉਮੀਦਵਾਰਾਂ ਨੂੰ ਪੰਜਾਬ ਦੇ ਅਲੱਗ ਅਲੱਗ ਜ਼ਿਲਿਆਂ ਵਿੱਚ ਜਿਲਾ ਪ੍ਰਧਾਨ ਲਗਾਇਆ ਜਾ ਸਕੇ ਇਸ ਮੁਹਿੰਮ ਦੇ ਤਹਿਤ ਜਿਲਾ ਫਿਰੋਜ਼ਪੁਰ ਦੇ ਕਸਬਾ ਗੁਰੂ ਹਰ ਸਹਾਇ ਦੇ ਵਿੱਚ ਵੀ ਅੱਜ ਇੱਕ ਕਾਂਗਰਸੀ ਦੀ ਮੀਟਿੰਗ ਰੱਖੀ ਗਈ ਇਸ ਮੀਟਿੰਗ ਨੇ ਇੱਕ ਵੱਡੀ ਵਿਸ਼ਾਲ ਰੈਲੀ ਦਾ ਰੂਪ ਲੈ ਲਿਆ ਇਸ ਮੀਟਿੰਗ ਵਿੱਚ ਮੁੱਖ ਮਹਿਮਾਨ ਵਜੋਂ ਪੰਜਾਬ ਕਾਂਗਰਸ ਦੇ ਅਬਜਰਵਰ ਵਿਵੇਕ ਬਾਂਸਲ ਮੁੱਖ ਮਹਿਮਾਨ ਵਜੋਂ ਪੁੱਜੇ ਤੇ ਮੁੱਖ ਮਹਿਮਾਨ ਵਿਵੇਕ ਬੰਸਲ ਉੱਥੇ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਇਕੱਠੇ ਹੋਏ ਕਾਂਗਰਸੀ ਵਰਕਰਾਂ ਨੂੰ ਵੇਖ ਕੇ ਉਹਨਾਂ ਕਿਹਾ ਕਿ ਇਹ ਕਾਂਗਰਸ ਦੀ ਇੱਕ ਮੀਟਿੰਗ ਨਾ ਰਹਿ ਕੇ ਇੱਕ ਵਿਸ਼ਾਲ ਵੱਡੀ ਕਾਂਗਰਸ ਰੈਲੀ ਬਣ ਗਈ ਹੈ ਉਹਨਾਂ ਕਿਹਾ ਕਿ ਇਡਾ ਵੱਡਾ ਵਿਸ਼ਾਲ ਇਕੱਠ ਵੇਖ ਕੇ ਇਹ ਪੂਰੀ ਤਰਹਾਂ ਤੈ ਹੈ ਕਿ ਪੰਜਾਬ ਵਿੱਚ ਹੋਣ ਵਾਲੀਆਂ 2027 ਦੀਆਂ ਚੋਣਾਂ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਬਣਨਾ ਤੈਅ ਹੈ ਉੱਥੇ ਹੀ ਪੰਜਾਬ ਕਾਂਗਰਸ ਦੇ ਸਾਬਕਾ ਯੂਥ ਪ੍ਰਧਾਨ ਤੇ ਜਲਾਲਾਬਾਦ ਤੋਂ ਵਿਧਾਇਕ ਰਹਿ ਚੁੱਕੇ ਰਮਿੰਦਰ ਸਿੰਘ ਆਵਲਾ ਨੇ ਭਾਰੀ ਗਿਣਤੀ ਵਿੱਚ ਇਕੱਠੇ ਹੋਏ ਕਾਂਗਰਸੀ ਵਰਕਰਾਂ ਦਾ ਦਿਲੋਂ ਧੰਨਵਾਦ ਕੀਤਾ ਤੇ ਉਹਨਾਂ ਕਿਹਾ ਕਿ ਇਹ ਉਹੀ ਕਾਂਗਰਸੀ ਵਰਕਰ ਹਨ ਜਿਨਾਂ ਨੇ ਹਰ ਲੀਡਰ ਨੂੰ ਬਣਾਇਆ ਅੱਜ ਜੋ ਕੁਝ ਵੀ ਅਸੀਂ ਲੀਡਰ ਹਾਂ ਇਹਨਾਂ ਕਾਂਗਰਸੀ ਮਿਹਨਤੀ ਇਮਾਨਦਾਰ ਤੇ ਦਿਲਦਾਰ ਵਰਕਰਾਂ ਕਾਰਨ ਹਾਂ ਉਹਨਾਂ ਕਿਹਾ ਕਿ ਮੈਂ ਇਹਨਾਂ ਕਈ ਬਜ਼ੁਰਗ ਵਰਕਰਾਂ ਦੇ ਹੱਥਾਂ ਵਿੱਚ ਵੱਡਾ ਹੋਇਆ ਹਾਂ ਤੇ ਇਹਨਾਂ ਵਰਕਰਾਂ ਦਾ ਮੈਨੂੰ ਤੇ ਮੇਰੇ ਪਰਿਵਾਰ ਨੂੰ ਹਮੇਸ਼ਾ ਹੀ ਬਹੁਤ ਸਾਰਾ ਪਿਆਰ ਮਿਲਿਆ ਹੈ ਮੈਂ ਕਾਂਗਰਸੀ ਵਰਕਰਾਂ ਦਾ ਹਮੇਸ਼ਾ ਰਿਣੀ ਰਵਾਂਗਾ ਉਹਨਾਂ ਕਾਂਗਰਸ ਅਬਜਰਵਰ ਵਿਵੇਕ ਬੰਸਲ ਨੂੰ ਅਪੀਲ ਕਰਦੇ ਕਿਹਾ ਕਿ ਜਿਲਾ ਫਿਰੋਜ਼ਪੁਰ ਅਤੇ ਫਾਜ਼ਿਲਕਾ ਵਿਚ ਜੌ ਵੀ ਕਾਂਗਰਸ ਪਾਰਟੀ ਵਲੋਂ ਪ੍ਰਧਾਨ ਲਗਾਏ ਜਾਣੇ ਹਨ ਉਹ ਇਹਨਾਂ ਸੱਚੇ ਸਿਪਾਹੀ ਵਰਕਰਾਂ ਵਿਚੋਂ ਲਗਾਏ ਜਾਣੇ ਚਾਹੀਦੇ ਹਨ ਰਮਿੰਦਰ ਸਿੰਘ ਆਵਲਾ ਨੇ ਕਿਹਾ ਕਿ ਅੱਜ ਜਿਹੜਾ ਇੱਕ ਵੱਡਾ ਇਕੱਠ ਹੋਇਆ ਹੈ ਇਹ ਇਕੱਠ ਦੱਸਦਾ ਹੈ ਕਿ ਪੰਜਾਬ ਦੇ ਲੋਕ ਹੁਣ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਲਿਆਉਣਾ ਚਾਹੁੰਦੇ ਹਨ ਉਹਨਾਂ ਕਿਹਾ ਕਿ ਪੰਜਾਬ ਕਾਂਗਰਸ ਵੱਲੋਂ ਜੋ ਵੀ ਜ਼ਿਲ੍ਹਾ ਪ੍ਰਧਾਨ ਲਗਾਇਆ ਜਾਵੇ ਉਹ ਇਮਾਨਦਾਰ ਤੇ ਆਮ ਵਰਕਰਾਂ ਦੇ ਲਈ ਦਿਨ ਰਾਤ ਮਿਹਨਤ ਕਰਨ ਵਾਲਾ ਹੋਣਾ ਚਾਹੀਦਾ ਹੈ ਉਹਨਾਂ ਕਿਹਾ ਕਿ ਚੰਦ ਲੀਡਰਾਂ ਨੇ ਚੰਦ ਪੈਸੇ ਕਮਾਉਣ ਦੇ ਲਈ ਸਾਡੇ ਸ਼ਹਿਰ ਤੇ ਸਾਡੇ ਪੰਜਾਬ ਦਾ ਮਾੜਾ ਹਾਲ ਕਰ ਦਿੱਤਾ ਹੈ ਕਾਂਗਰਸ ਅਬਜਰਵਰ ਵਿਵੇਕ ਬਾਂਸਲ ਨੇ ਪੱਤਰਕਾਰਾਂ ਨਾਲ ਵਿਸ਼ੇਸ਼ ਗੱਲਬਾਤ ਦੇ ਦੌਰਾਨ ਕਿਹਾ ਕਿ ਅੱਜ ਪੰਜਾਬ ਦੇ ਕਾਂਗਰਸੀ ਵਰਕਰਾਂ ਦੇ ਵਿੱਚ ਪੂਰਾ ਉਤਸਾਹ ਦੇਖਣ ਨੂੰ ਮਿਲ ਰਿਹਾ ਹੈ। ਅੱਜ ਦੀ ਇਸ ਮੀਟਿੰਗ ਦੇ ਵਿੱਚ ਹੋਏ ਵੱਡਾ ਇਕੱਠ ਇਹ ਬਿਆਨ ਕਰ ਰਿਹਾ ਹੈ ਕਿ 2027 ਦੇ ਵਿੱਚ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਬਣਨਾ ਪੂਰੀ ਤਰ੍ਹਾਂ ਤੈਅ ਹੈ ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਰਾਹੁਲ ਗਾਂਧੀ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਕੰਮ ਕਰ ਰਹੀ ਹੈ ਸੰਗਤਾਂ ਦਾ ਉਹਨਾਂ ਨੇ ਕਿਹਾ ਕਿ ਜੇਕਰ ਰਾਹੁਲ ਗਾਂਧੀ ਸੱਤਾ ਹਾਸਿਲ ਕਰਨਾ ਚਾਹੁੰਦੇ ਹੁੰਦੇ ਤਾਂ ਉਹ 2013 2014 ਦੇ ਵਿੱਚ ਸੱਤਾ ਹਾਸਿਲ ਕਰ ਸਕਦੇ ਸੀ ਅਤੇ ਦੇਸ਼ ਦੇ ਪ੍ਰਧਾਨ ਬਣ ਸਕਦੇ ਸੀ ਪਰ ਉਹ ਨੈਤਿਕਤਾ ਦੀ ਲੜਾਈ ਲੜ ਰਹੇ ਹਨ ਉਨ੍ਹਾਂ ਕਿਹਾ ਕਿ ਸੱਤਾ ਜਰੂਰੀ ਨਹੀਂ ਹੈ ਜੇਕਰ ਲੋਕਤੰਤਰ ਜਿੰਦਾ ਰਹੇਗਾ ਤਾਂ ਹੀ ਸੱਭ ਕੁੱਝ ਮਿਲ ਸਕੇਗਾ
ਇਸ ਮੀਟਿੰਗ ਵਿੱਚ ਹਜਾਰਾਂ ਵਰਕਰਾਂ ਦੇ ਨਾਲ ਨਾਲ ਕਾਂਗਰਸੀ ਆਗੂਆਂ ਅਮਰੀਕ ਸਿੰਘ, ਕਰਤਾਰ ਸਿੰਘ,ਭੀਮ ਕੰਬੋਜ ,ਸ਼ਵਿੰਦਰ ਸਿੰਘ ਸਿੱਧੂ,ਵੇਦ ਪ੍ਰਕਾਸ਼ , ਨਛੱਤਰ ਸਿੰਘ ,ਮੈਨੂੰ ਬਰਾੜ ,ਜੋਗਿੰਦਰ ਸਰਪੰਚ, ਗੁਰਪ੍ਰੀਤ ਲੱਖੋ ਕੇ, ਸੰਦੀਪ ਕੰਬੋਜ, ਜਸਵੰਤ ਸਿੰਘ, ਮਨਦੀਪ ਸਿੰਘ ਸਿੱਧੂ, ਗੁਰਪ੍ਰੀਤ ਅਵਾਨ,ਸਵਰਨ ਸਿੰਘ ਸੰਧੂ,ਲਖਵਿੰਦਰ ਸਿੰਘ ਤੂਰ,ਕੁਲਵਿੰਦਰ ਸਿੰਘ ,ਦਲਜੀਤ ਸਿੰਘ ,ਦਲਵਿੰਦਰ ਸਿੰਘ , ਸਿਮੂ ਪਾਸੀ, ਸੋਹਨ ਸਿੰਘ ,ਬ੍ਰਿਜ ਭੂਸ਼ਣ,ਰਾਧਾ ਐੱਮ ਸੀ ,ਸ਼ਿੰਦਰਪਾਲ ਭੋਲਾਇਮ ਸੀ, ਜੋਨੀ ਆਵਲਾ, ਰੋਮਾ ਆਵਲਾ, ਬੇਬੂ ਆਮਲਾ ਆਦਿ ਮੌਜੂਦ ਸਨ।