ਡਰਾਈਵਰ ਦੀ ਲਾਪਰਵਾਹੀ ਕਾਰਨ ਨੌਜਵਾਨ ਦੀ ਹੋਈ ਮੌਤ ।
- 142 Views
- kakkar.news
- January 4, 2024
- Crime Punjab
ਡਰਾਈਵਰ ਦੀ ਲਾਪਰਵਾਹੀ ਕਾਰਨ ਨੌਜਵਾਨ ਦੀ ਹੋਈ ਮੌਤ ।
ਫਿਰੋਜ਼ਪੁਰ 04 ਜਨਵਰੀ 2024 (ਅਨੁਜ ਕੱਕੜ ਟੀਨੂੰ)
ਫਿਰੋਜ਼ਪੁਰ ਦੇ ਮੈਰਿਜ ਪੈਲੇਸ ਵਿਖੇ ਕੈਟਰਿੰਗ ਦਾ ਕੰਮ ਕਰਨ ਆ ਰਹੇ ਨੌਜਵਾਨ ਦਾ ਬੱਸ ਦੇ ਡਰਾਈਵਰ ਦੀ ਲਾਪਰਵਾਹੀ ਕਰਕੇ ਹੋਈ ਮੌਤ ।
ਪ੍ਰਾਪਤ ਹੋਈ ਜਾਣਕਾਰੀ ਮੁਤਾਬਿਕ ਜਦੋ ਵਿਨੋਦ ਕੁਮਾਰ ਜਿਸਦੀ ਉਮਰ 22 ਸਾਲ ਸੀ ਉਹ ਅਤੇ ਸੰਜੇ ਠਾਕੁਰ ਕੈਟਰਿੰਗ ਦਾ ਕੰਮ ਕਰਦੇ ਸੀ। ਜਦੋ ਇਹ ਦੋਨੋ ਫਿਰੋਜ਼ਪੁਰ ਦੇ ਕਿਸੇ ਮੈਰਿਜ ਪੈਲੇਸ ਵਿਖੇ ਕੈਟਰਿੰਗ ਦਾ ਕੰਮ ਕਰਨ ਆ ਰਹੇ ਸੀ ਤਾ ਓਹਨਾ ਮੋਗਾ ਤੋਂ ਫਿਰੋਜ਼ਪੁਰ ਜਾਨ ਵਾਲੀ ਬੱਸ ਨੰਬਰ PB-04-AE-8659 ਝੁਜਾਰ ਕੰਪਨੀ ਦੀ ਬੱਸ ਵਿਚ ਬੈਠ ਗਏ ।ਜਦ ਬੱਸ ਮਾਲਵਾਲ ਬੱਸ ਅੱਡਾ ਕੋਲ ਆ ਕੇ ਰੁਕੀ ਤਾ ਵਿਨੋਦ ਕੁਮਾਰ ਬੱਸ ਤੋਂ ਨੀਚੇ ਉਤੱਰਨ ਲੱਗਾ ਹੀ ਸੀ ਕੇ ਬਸ ਡਰਾਈਵਰ ਨੇ ਬੱਸ ਤੋਰ ਲਈ, ਡਰਾਈਵਰ ਦੀ ਲਾਪਰਵਾਹੀ ਨੂੰ ਵੇਖਦਿਆਂ ਬੱਸ ਚ ਬੈਠੀਆਂ ਸਵਾਰੀਆਂ ਨੇ ਵੀ ਰੌਲ਼ਾ ਪਾਇਆ ਕਿ ਉਹ ਬੱਸ ਰੋਕ ਦੇਵੇ ।ਪਰ ਡਰਾਈਵਰ ਨੇ ਬੱਸ ਨਹੀਂ ਰੋਕੀ ।ਜਿਸ ਕਰਕੇ ਵਿਨੋਦ ਕੁਮਾਰ ਬੱਸ ਤੋਂ ਹੇਠਾਂ ਡਿੱਗ ਪਿਆ , ਤੇ ਬੱਸ ਵਿਨੋਦ ਕੁਮਾਰ ਦੇ ਸਿਰ ਉਪਰੋਂ ਲੱਗ ਗਈ ।ਜਿਸ ਕਰਕੇ ਵਿਨੋਦ ਦੀ ਮੌਕੇ ਤੇ ਹੀ ਮੌਤ ਹੋ ਗਈ ।
ਪੁਲਿਸ ਨੇ ਵਿਨੋਦ ਦੇ ਭਰਾ ਸੰਦੀਪ ਕੁਮਾਰ ਪੁੱਤਰ ਸੁਰਿੰਦਰ ਕੁਮਾਰ ਵਾਸੀ ਪਿੰਡ ਕਿਆਰਾ ਸਮੇਗਾ ਥਾਣਾ ਸਿਰਾਹਾ ਤਹਿਸੀਲ ਪਛਾਤਜਿਲਾ ਸਿਰਮੌਰ ਹਿਮਾਚਾਲ ਪ੍ਰਦੇਸ਼ ਦੇ ਬਿਆਨਾਂ ਦੇ ਤਹਿਤ ਝੁਜਾਰ ਬਸ ਕੰਪਨੀ ਦੀ ਬੱਸ ਨੰਬਰ PB-04-AE-8659 ਅਤੇ ਉਸਦੇ ਨਾਮਾਲੂਮ ਡਰਾਈਵਰ ਖਿਲਾਫ ਮੁਕਦਮਾ ਦਰਜ ਕਰ ਲਿਆ ਗਿਆ ਹੈ ।
ਧਿਆਨਯੋਗ ਗੱਲ ਇਹ ਵੀ ਹੈ ਕਿ ਹਾਲ ਦੀ ਘੜੀ ਵਿਚ ਕੇਂਦਰ ਸਰਕਾਰ ਵਲੋਂ ਹਿੱਟ ਐਂਡ ਰਨ ਦੇ ਕੇਸ ਵਿਚ ਡਰਾਈਵਰ ਅਤੇ ਕਈ ਯੂਨੀਅਨਾਂ ਵਲੋਂ ਸਰਕਾਰ ਵੱਲੋਂ ਲਿਆਂਦੇ ਨਵੇਂ ਕਾਨੂੰਨ ਵਿਚ ਐਕਸੀਡੈਂਟ ਕਰਕੇ ਅਤੇ ਓਥੋਂ ਭੱਜ ਜਾਨ ਵਾਲੇ ਡਰਾਈਵਰਾਂ ਨੂੰ 10 ਸਾਲ ਦੀ ਕੈਦ ਅਤੇ 7 ਲੱਖ ਰੁਪਏ ਜੁਰਮਾਨੇ ਦੀ ਸਜ਼ਾ ਦਾ ਵਿਰੋਧ ਤਾ ਬਹੁਤ ਕਰਦੇ ਹਨ ਪਰ ਇਸ ਡਰਾਈਵਰ ਵੀਰ ਬਾਰੇ ਉਹ ਕਿ ਕਹਿਣਗੇ ।
- November 21, 2024
ਫਿਰੋਜਪੁਰ ਪੁਲਿਸ ਨੇ ਬੈਂਕ ਚ ਚੋਰੀ ਦੀ ਵਰਦਾਤ ਚ ਸ਼ਾਮਿਲ 3 ਆਰੋਪੀ ਕੀਤੇ ਗਿਰਫਤਾਰ
- November 20, 2024